ETV Bharat / bharat

ਗੁਜਰਾਤ: ਮੰਤਰੀ ਦੇ ਮੁੰਡੇ ਨੂੰ ਰੋਕਣ ਵਾਲੀ ਮਹਿਲਾ ਕਾਂਸਟੇਬਲ ਗਈ ਛੁੱਟੀ 'ਤੇ

author img

By

Published : Jul 13, 2020, 6:27 PM IST

ਸੂਰਤ ਵਿੱਚ ਕੋਰੋਨਾ ਦੀ ਰੋਕਥਾਮ ਲਈ ਲੱਗੇ ਰਾਤ ਦੇ ਕਰਫਿਊ ਦੀ ਰਾਜ ਦੇ ਸਿਹਤ ਮੰਤਰੀ ਦੇ ਮੁੰਡੇ ਤੇ ਉਸ ਦੇ ਦੋਸਤਾਂ ਵੱਲੋਂ ਉਲੰਘਣਾ ਕੀਤੀ ਗਈ, ਜਿਸ 'ਤੇ ਉਨ੍ਹਾਂ ਨੂੰ ਇੱਕ ਮਹਿਲਾ ਕਾਂਸਟੇਬਲ ਵੱਲੋਂ ਤਾੜਿਆ ਗਿਆ। ਇਸ ਘਟਨਾ ਤੋਂ ਮਹਿਲਾ ਕਾਂਸਟੇਬਲ ਸੁਨੀਤਾ ਯਾਦਵ ਛੁੱਟੀ ਉੱਤੇ ਚੱਲੀ ਗਈ ਹੈ।

ਗੁਜਰਾਤ: ਮੰਤਰੀ ਦੇ ਮੁੰਡੇ ਨੂੰ ਰੋਕਣ ਵਾਲੀ ਮਹਿਲਾ ਕਾਂਸਟੇਬਲ ਨੇ ਦਿੱਤਾ ਅਸਤੀਫਾ

ਅਹਿਮਦਾਬਾਦ: ਬੁੱਧਵਾਰ ਨੂੰ ਸੂਰਤ ਦੇ ਸਿਹਤ ਮੰਤਰੀ ਦੇ ਮੁੰਡੇ ਵੱਲੋਂ ਰਾਤ ਦੇ ਕਰਫਿਊ ਦੀ ਉਲੰਘਣਾ ਕੀਤੀ ਗਈ ਸੀ ਜਿਨ੍ਹਾਂ ਨੂੰ ਮਹਿਲਾ ਕਾਂਸਟੇਬਲ ਨੇ ਰੋਕਿਆ ਸੀ। ਇਸ ਘਟਨਾ ਤੋਂ ਬਾਅਦ ਮਹਿਲਾ ਕਾਂਸਟੇਬਲ ਨੂੰ ਛੁੱਟੀ ਉੱਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ ਸਿਹਤ ਰਾਜ ਮੰਤਰੀ ਕੁਮਾਰ ਕਨਾਨੀ ਦੇ ਲੜਕੇ ਪ੍ਰਕਾਸ਼ ਕਨਾਨੀ ਅਤੇ ਉਸ ਦੇ ਦੋਸਤਾਂ ਨੂੰ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਉੱਤੇ ਰੋਕਿਆ ਗਿਆ ਸੀ। ਇਸ ਦੌਰਾਨ ਮੰਤਰੀ ਦੇ ਮੁੰਡੇ ਨਾਲ ਮਹਿਲਾ ਕਾਂਸਟੇਬਲ ਸੁਨੀਤਾ ਯਾਦਵ ਦੀ ਤੀਖੀ ਬਹਿਸ ਹੋ ਗਈ ਸੀ ਜਿਸ ਦੀ ਵੀਡੀਓ ਕਲਿੱਪ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ।

  • ईमानदारी से काम कर रहे अफसर को ड्यूटी मत सिखाओ, अपनी बिगड़ी औलादों को तमीज़ सिखाओ!

    ऐसे ढीठों को सुधारने के लिए #SunitaYadav जैसे और अफसरों को आगे आने की ज़रूरत है। pic.twitter.com/8eZyqVsQzp

    — Swati Maliwal (@SwatiJaiHind) July 12, 2020 " class="align-text-top noRightClick twitterSection" data=" ">

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੰਤਰੀ ਦੇ ਮੁੰਡੇ ਤੇ ਉਸ ਦੇ ਦੋਸਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਰੁੱਧ ਆਈਪੀਸੀ ਦੀ ਧਾਰਾ 188,269,270, ਤੇ 144 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਉਨ੍ਹਾਂ ਨੂੰ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਹੈ।

ਮਹਿਲਾ ਕਾਂਸਟੇਬਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਾਤ ਨੂੰ ਜਦੋਂ ਉਨ੍ਹਾਂ ਨੇ ਮੰਤਰੀ ਦੇ ਮੁੰਡੇ ਤੇ ਉਸ ਦੇ ਦੋਸਤਾਂ ਨੂੰ ਕਰਫਿਊ ਦੌਰਾਨ ਰੋਕਿਆ ਤਾਂ ਉਨ੍ਹਾਂ ਨੇ ਧਮਕੀ ਦਿੱਤੀ ਸੀ। ਇਸ ਮਗਰੋਂ ਸੂਰਤ ਦੀ ਪੁਲਿਸ ਨੇ ਸ਼ਨੀਵਾਰ ਨੂੰ ਇਸ ਕੇਸ ਦੀ ਜਾਂਚ ਦੇ ਆਦੇਸ਼ ਦਿੱਤੇ।

ਦੱਸ ਦੇਈਏ ਕਿ ਸੁਨੀਤਾ ਯਾਦਵ ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਗੂ ਲੌਕਡਾਊਣ ਦੀ ਉਲੰਘਣਾ ਕਰਨ ਵਾਲਿਆਂ ਨੂੰ ਬੁੱਧਵਾਰ ਨੂੰ ਰਾਤ ਕਰਫਿਊ ਦੌਰਾਨ ਪ੍ਰਕਾਸ਼ ਕਨਾਨੀ ਦੇ ਦੋਸਤਾਂ ਨੂੰ ਰੋਕਿਆ ਜਿਸ ਤੋਂ ਬਾਅਦ ਉਨ੍ਹਾਂ ਮੁੰਡਿਆਂ ਨੇ ਪ੍ਰਕਾਸ਼ ਕਨਾਨੀ ਨੂੰ ਫੋਨ ਕਰਕੇ ਬੁਲਾਇਆ। ਉਸ ਸਮੇਂ ਪ੍ਰਕਾਸ਼ ਕਨਾਨੀ ਆਪਣੇ ਪਿਤਾ ਦੀ ਕਾਰ ਵਿੱਚ ਆਇਆ ਤੇ ਕਥਿਤ ਰੂਪ ਨਾਲ ਯਾਦਵ ਨਾਲ ਬਹਿਸ ਕਰਨ ਲੱਗ ਗਿਆ। ਇਸ ਬਹਿਸ ਦਾ ਆਡੀਓ ਸ਼ਨਿਚਰਵਾਰ ਨੂੰ ਵਾਇਰਲ ਹੋਇਆ ਸੀ।

ਆਡੀਓ ਕਲਿੱਪ ਵਿੱਚ ਪ੍ਰਕਾਸ਼ ਕਨਾਨੀ ਨੇ ਕਾਂਸਟੇਬਲ ਨੂੰ ਇਹ ਕਿਹਾ ਕਿ ਅਸੀਂ ਚਾਹੀਏ ਤਾਂ ਤੈਨੂੰ 365 ਦਿਨ ਇਸੇ ਥਾਂ ਉੱਤੇ ਖੜਾ ਕਰਵਾ ਸਕਦੇ ਹਾਂ। ਇਸ ਉੱਤੇ ਕਾਂਸਟੇਬਲ ਨੇ ਚੀਕ ਕੇ ਕਿਹਾ ਕਿ ਉਹ ਉਸ ਦੇ ਪਿਤਾ ਦੀ ਗੁਲਾਮ ਜਾਂ ਨੌਕਰ ਨਹੀਂ ਹੈ, ਜੋ ਉਸ ਨੂੰ 365 ਦਿਨ ਇੱਥੇ ਖੜਾ ਕੇ ਰਖਵਾ ਸਕੇ।

ਇਹ ਵੀ ਪੜ੍ਹੋ:'ਕੇਰਲ ਦੇ ਇਤਿਹਾਸਕ ਮੰਦਰ 'ਤੇ ਸ਼ਾਹੀ ਪਰਿਵਾਰ ਦਾ ਹੋਵੇਗਾ ਅਧਿਕਾਰ'

ETV Bharat Logo

Copyright © 2024 Ushodaya Enterprises Pvt. Ltd., All Rights Reserved.