ETV Bharat / bharat

ਜੰਮੂ ਕਸ਼ਮੀਰ: ਸੋਪੋਰ ਵਿੱਚ ਬੱਸ ਅੱਡੇ 'ਤੇ ਗ੍ਰਨੇਡ ਹਮਲਾ, 20 ਜ਼ਖਮੀ - jammu kashmir terror attack

ਜੰਮੂ ਕਸ਼ਮੀਰ ਦੇ ਸੋਪੋਰ ਦੇ ਬੱਸ ਸਟੈਂਡ 'ਤੇ ਸੋਮਵਾਰ ਨੂੰ ਗ੍ਰਨੇਡ ਸੁੱਟੇ ਜਾਣ ਦੀ ਖ਼ਬਰ ਸਾਹਮਣੇ ਆਈ। ਇਹ ਗ੍ਰਨੇਡ ਹਮਲੇ ਵਿੱਚ 20 ਲੋਕ ਜ਼ਖਮੀ ਹੋ ਗਏ। ਉੱਥੇ ਹੀ, ਅਨੰਤਨਾਗ ਵਿੱਚ ਟਰੱਕ ਡਰਾਈਵਰ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੜ੍ਹੋ ਪੂਰੀ ਖ਼ਬਰ ...

ਫ਼ੋਟੋ
author img

By

Published : Oct 29, 2019, 8:00 AM IST

ਸ੍ਰੀਨਗਰ: ਜੰਮੂ ਕਸ਼ਮੀਰ ਦੇ ਸੋਪੋਰ 'ਚ ਬੱਸ ਸਟੈਂਡ' ਤੇ ਗ੍ਰਨੇਡ ਸੁੱਟਣ ਦੀ ਖ਼ਬਰ ਹੈ। ਮੁੱਢਲੀ ਜਾਣਕਾਰੀ ਦੇ ਅਨੁਸਾਰ ਹਮਲਾ ਭੀੜ ਵਾਲੀ ਜਗ੍ਹਾ 'ਤੇ ਹੋਇਆ ਹੈ। ਪੀਟੀਆਈ ਨੇ ਇਸ ਹਮਲੇ ਵਿੱਚ 20 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਦਿੱਤੀ ਹੈ। ਦੂਜੇ ਪਾਸੇ, ਅਨੰਤਨਾਗ ਵਿੱਚ ਟਰੱਕ ਡਰਾਈਵਰ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅਜਿਹੀ ਵਾਪਰਨ ਵਾਲੀ ਇਹ ਚੌਥੀ ਘਟਨਾ ਸਾਹਮਣੇ ਆਈ ਹੈ।

ਕਸ਼ਮੀਰ ਜ਼ੋਨ ਪੁਲਿਸ ਨੇ ਇਸ ਘਟਨਾ ਬਾਰੇ ਇਕ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸੋਪੋਰ ਦੇ ਬੱਸ ਅੱਡੇ 'ਤੇ ਆਮ ਨਾਗਰਿਕਾਂ ਨੂੰ ਗ੍ਰਨੇਡਾਂ ਨਾਲ ਨਿਸ਼ਾਨਾ ਬਣਾਇਆ ਗਿਆ। ਈਟੀਵੀ ਭਾਰਤ ਨੂੰ 12 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ 6 ਲੋਕਾਂ ਨੂੰ ਗੰਭੀਰ ਹਾਲਤ ਵਿੱਚ ਸ੍ਰੀਨਗਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਪੀ. ਚਿਦੰਬਰਮ ਨੂੰ ਏਮਸ ਵਿੱਚ ਕਰਵਾਇਆ ਭਰਤੀ

ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਵਿੱਚ 6 ਵਿਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਬਿਹਤਰ ਇਲਾਜ ਲਈ ਸ੍ਰੀਨਗਰ ਭੇਜਿਆ ਗਿਆ ਹੈ। ਹੋਰ ਜ਼ਖਮੀਆਂ ਦਾ ਇਲਾਜ ਸੋਪੋਰ ਦੇ ਸਥਾਨਕ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ।
ਸੁਰੱਖਿਆ ਬਲਾਂ ਨੇ ਹਮਲਾਵਰਾਂ ਨੂੰ ਫੜਨ ਲਈ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਦੇ ਫੜੇ ਜਾਣ ਦੀ ਖ਼ਬਰ ਨਹੀਂ ਹੈ।

ਅਨੰਤਨਾਗ ਵਿੱਚ ਟਰੱਕ ਡਰਾਈਵਰ ਉੱਤੇ ਵੀ ਹਮਲਾ

ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਅੱਤਵਾਦੀਆਂ ਨੇ ਇੱਕ ਹੋਰ ਟਰੱਕ ਚਾਲਕ ਦਾ ਕਤਲ ਕਰ ਦਿੱਤਾ। 2 ਹਫ਼ਤਿਆਂ ਵਿੱਚ ਚੌਥੀ ਅਜਿਹੀ ਘਟਨਾ ਸਾਹਮਣੇ ਆਈ ਹੈ। ਘਾਟੀ ਵਿੱਚ ਹਾਲਾਤ ਆਮ ਵਾਂਗ ਹੋਏ ਅਤੇ ਦੁਕਾਨਾਂ ਖੁਲੀਆਂ, ਉਨ੍ਹਾਂ ਵਿੱਚ ਦਹਿਸ਼ਤ ਫੈਲਾਉਣ ਕਾਰਨ ਅੱਤਵਾਦੀ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਕਿ, ਤਾਂ ਕਿ ਕਾਰੋਬਾਰ ਨੂੰ ਠੱਪ ਕਰ ਸਕਣ। ਮ੍ਰਿਤਕ ਦੱਤ ਉਧਮਪੁਰ ਜ਼ਿਲ੍ਹੇ ਦੇ ਕਟਰਾ ਦਾ ਰਹਿਣ ਵਾਲਾ ਸੀ। ਸੋਮਵਾਰ ਨੂੰ ਅੱਤਵਾਦੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਉੱਤੇ ਮੌਤ ਹੋ ਗਈ।

Intro:Body:

blast

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.