ਨਵੀਂ ਦਿੱਲੀ: ਸਰਦ ਰੁੱਤ ਦਾ ਸੈਸ਼ਨ 18 ਨਵੰਬਰ ਤੋਂ ਸ਼ੁਰੂ ਹੋ ਕੇ 13 ਦਸੰਬਰ ਤੱਕ ਚੱਲੇਗਾ ਇਸ ਸਬੰਧੀ ਸਰਕਾਰ ਨੇ ਦੋਹਾਂ ਸਦਨਾਂ ਦੇ ਸਕੱਤਰਾਂ ਨੂੰ ਜਾਣਕਾਰੀ ਦੇ ਦਿੱਤੀ ਹੈ। ਸਰਕਾਰ ਇਸ ਸੈਸ਼ਨ ਦੌਰਾਨ ਵੀ ਕਈ ਬਿੱਲਾਂ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਵਿਰੋਧੀ ਕਈ ਮੁੱਦਿਆਂ ਨੂੰ ਸਰਕਾਰ ਨੂੰ ਘੇਰਨ ਲਈ ਮੁੱਦੇ ਚੁੱਕੇਗੀ।
ਸਰਕਾਰ ਇਸ ਸੈਸ਼ਨ ਦੌਰਾਨ ਕਈ ਬਿੱਲਾਂ ਦੇ ਨਾਲ਼ ਦੋ ਮਹੱਤਵਪੂਰਨ ਆਰਡੀਨੈਂਸਾ ਨੂੰ ਕਾਨੂੰਨ ਬਣਾਉਣ ਦੀ ਯੋਜਨਾ ਕੰਮ ਕਰੇਗੀ ਜਿਸ ਵਿੱਚੋਂ ਆਮਦਨ ਟੈਕਸ ਐਕਟ ਅਤੇ ਈ-ਸਿਗਰੇਟ ਮੁੱਖ ਹਨ।
ਇਸ ਸੈਸ਼ਨ ਦੌਰਾਨ ਵਿਰੋਧੀ ਧਿਰ ਸਰਕਾਰ ਨੂੰ ਕਸ਼ਮੀਰ ਮੁੱਦੇ, ਆਰਥਕ ਸੁਸਤੀ, ਨੇਤਾਵਾਂ ਨੂੰ ਨਜ਼ਰਬੰਦ ਕਰਨਾ ਆਦਿ ਕਈ ਮੁੱਦਿਆ 'ਤੇ ਘੇਰੇਗੀ।
ਪਿਛਲੇ ਦੋ ਸਾਲਾਂ ਵਿੱਚ ਸਰਦ ਰੁੱਤ ਦਾ ਸੈਸ਼ਨ 21 ਨਵੰਬਰ ਨੂੰ ਸ਼ੁਰੂ ਹੋ ਕੇ ਜਨਵਰੀ ਦੇ ਪਹਿਲੇ ਹਫ਼ਤੇ ਚੱਲ ਚੱਲਿਆ ਸੀ।