ਇਸ ਕਮੇਟੀ ਵਿੱਚ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਪ੍ਰਕਿਰਿਆ 'ਚ ਜਿਨ੍ਹਾਂ ਸਿੱਖ ਹਸਤੀਆਂ ਦਾ ਖ਼ਾਸ ਯੋਗਦਾਨ ਰਿਹਾ, ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਪਾਕਿ ਵਲੋਂ ਖਾਲਿਸਤਾਨ ਸਮਰਥਕ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਦੌਰਾਨ ਉਨ੍ਹਾਂ ਨੇ 10 ਨਾਂਵਾਂ ਦਾ ਐਲਾਨ ਕੀਤਾ। ਕਮੇਟੀ ਮੈਂਬਰਾਂ ਵਿੱਚ ਗੋਪਾਲ ਸਿੰਘ ਚਾਵਲਾ, ਬਿਸ਼ਨ ਸਿੰਘ, ਕੁਲਜੀਤ ਸਿੰਘ, ਮਨਿੰਦਰ ਸਿੰਘ, ਸੰਤੋਖ ਸਿੰਘ, ਮੋਹਿੰਦਰ ਪਾਲ ਸਿੰਘ, ਸ਼ਮਸ਼ੇਰ ਸਿੰਘ, ਸਾਹਿਬ ਸਿੰਘ, ਤਾਰਾ ਸਿੰਘ ਅਤੇ ਭਗਤ ਸਿੰਘ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਵਲੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਖ਼ਾਲਿਸਤਾਨੀ ਪੱਖੀ ਗੋਪਾਲ ਸਿੰਘ ਚਾਵਲਾ ਦਾ ਰਵੱਈਆ ਹਮੇਸ਼ਾ ਹੀ ਭਾਰਤ ਦੇ ਵਿਰੁੱਧ ਰਿਹਾ ਹੈ। ਦੱਸਿਆ ਜਾ ਰਿਹਾ ਕਿ ਉਹ ਮੁੰਬਈ ਹਮਲੇ ਦੇ ਮਾਸਟਰ ਮਾਇੰਡ ਹਾਫ਼ੀਜ਼ ਸਈਦ ਦਾ ਕਰੀਬੀ ਹੈ। 2015 ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਪੁਲਿਸ ਸਟੇਸ਼ਨ 'ਤੇ ਹਮਲਾ ਕਰਨ ਤੋਂ ਕਰੀਬ 10 ਦਿਨ ਪਹਿਲਾਂ ਸੋਸ਼ਲ ਮੀਡੀਆ'ਤੇ ਹਾਫਿਜ਼ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਕੌਣ ਹੈ ਗੋਪਾਲ ਸਿੰਘ ਚਾਵਲਾ?
ਚਾਵਲਾ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਵਿੱਚ ਸਿੱਖ ਰੀਤੀ ਰਿਵਾਜਾਂ ਨੂੰ ਬਣਾਏ ਰੱਖਣ ਲਈ ਧਾਰਮਕ ਸੰਸਥਾ 'ਪੰਜਾਬੀ ਸਿੰਘ ਸੰਗਤ' ਦਾ ਸੰਸਥਾਪਕ ਅਤੇ ਚੇਅਰਮੈਨ ਹੈ। 18 ਜੁਲਾਈ, 1980 ਵਿੱਚ ਪੈਦਾ ਹੋਏਚਾਵਲਾ ਨੇ ਇਸਲਾਮਿਆ ਉੱਚ ਵਿਦਿਆਲਾ ਵਿੱਚ ਪੜਾਈ ਕੀਤੀ ਸੀ। ਨਨਕਾਨਾ ਸਾਹਿਬ ਵਿੱਚ ਗੋਪਾਲ ਚਾਵਲਾ ਇੱਕ ਛੋਟੀ ਹਕੀਮ ਦੀ ਦੁਕਾਨ ਚਲਾਉਂਦਾ ਸੀ। ਪੰਜਾਬ ਵਿੱਚ ਖੁਫੀਆਂ ਸੂਤਰ ਉਸ ਨੂੰ ISI ਆਪਰੇਟਿਵ ਮੰਨਦੇ ਹਨ।