ETV Bharat / bharat

ਗੂਗਲ ਨੇ ਡੂਡਲ ਕਰ ਦਿੱਤੀ ਬਾਲ ਦਿਵਸ ਦੀ ਵਧਾਈ

ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿਸ ਦਾ ਸੰਬੰਧ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨਾਲ ਵੀ ਹੈ। ਇਸ ਮੌਕੇ ਗੂਗਲ ਨੇ ਵੀ ਡੂਡਲ ਕਰ ਉਨ੍ਹਾਂ ਨੂੰ ਯਾਦ ਕੀਤਾ ਹੈ।

ਫ਼ੋਟੋ
author img

By

Published : Nov 14, 2019, 4:47 AM IST

ਚੰਡੀਗੜ੍ਹ: ਅੱਜ ਯਾਨੀ 14 ਨਵੰਬਰ ਦਾ ਦਿਨ ਹੈ ਬੱਚਿਆ ਦਾ ਦਿਨ। ਬਾਲ ਦਿਵਸ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਜਨਮ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜਵਾਹਰਲਾਲ ਨਹਿਰੂ ਨੂੰ ਪਿਆਰ ਨਾਲ 'ਚਾਚਾ ਨਹਿਰੂ' ਵੀ ਕਿਹਾ ਜਾਂਦਾ ਹੈ। ਇਸ ਮੌਕੇ ਗੂਗਲ ਨੇ ਵੀ ਡੂਡਲ ਕਰ ਬਾਲ ਦਿਵਸ ਦੀ ਵਧਾਈ ਦਿੰਦਿਆ ਉਨ੍ਹਾਂ ਨੂੰ ਯਾਦ ਕੀਤਾ ਹੈ।

google, children day
ਗੂਗਲ ਨੇ ਡੂਡਲ ਕਰ ਦਿੱਤੀ ਬਾਲ ਦਿਵਸ ਦੀ ਵਧਾਈ

ਨਹਿਰੂ ਦਾ ਬੱਚਿਆਂ ਨਾਲ ਬੇਹਦ ਪਿਆਰ ਸੀ ਅਤੇ ਉਹ ਉਨ੍ਹਾਂ ਨੂੰ ਦੇਸ਼ ਦਾ ਭੱਵਿਖ ਮੰਨਦੇ ਸੀ। ਭਾਰਤ ਨੂੰ ਆਜ਼ਾਦ ਕਰਵਾਉਣ ਲਈ ਲੰਮੇ ਸੁਤੰਤਰ ਅੰਦੋਲਨਾਂ ਵਿੱਚ ਉਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਸੀ।

ਇਸ ਤੋਂ ਇਲਾਵਾ, ਭਾਰਤ ਨੂੰ ਸੁਤੰਤਰ ਹਾਸਲ ਕਰਵਾਉਣ ਤੋਂ ਬਾਅਦ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਇਸ ਲਈ 14 ਨਵੰਬਰ ਨੂੰ ਨਾ ਸਿਰਫ਼ ਬਾਲ ਦਿਵਸ ਮਨਾਇਆ ਜਾਂਦਾ ਹੈ, ਬਲਕਿ ਭਾਰਤ ਨੂੰ ਆਜ਼ਾਦੀ ਦਿਵਾਉਣ ਲਈ ਆਪਣਾ ਹਿੱਸਾ ਪਾਉਣ ਵਾਲੇ ਮਹਾਨ ਰਾਜਨੇਤਾ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਤਲਵਾੜਾ: ਬੀਬੀਐਮ ਹਸਪਤਾਲ ਬਣਿਆ ਅਵਾਰਾ ਪਸ਼ੂਆਂ ਦਾ ਬਸੇਰਾ

ਇਸ ਮੌਕੇ ਰੰਗਾ ਰੰਗ ਪ੍ਰੋਗਰਾਮ ਬੱਚਿਆਂ ਵੱਲੋਂ ਪੇਸ਼ ਕੀਤੇ ਜਾਂਦੇ ਹਨ। ਸਕੂਲਾਂ ਤੇ ਸਿੱਖਿਆ ਸੰਸਥਾਵਾਂ ਵਿੱਚ ਇਸ ਮੌਕੇ ਬੱਚਿਆਂ ਤੇ ਅਧਿਆਪਕਾਂ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਹੈ। ਇਹ ਦਿਨ ਹਰ ਵਰਗ ਇੱਕ-ਦੂਜੇ ਨੂੰ ਵਧਾਈਆਂ ਦਿੰਦੇ ਹੋਏ ਮਨਾਉਂਦਾ ਹੈ।

Intro:Body:

children day

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.