ਸੀਤਾਪੁਰ: ਕੋਤਵਾਲੀ ਬਿਸਵਾਂ ਇਲਾਕੇ ਦੇ ਜਲਾਲਪੁਰ ਸਥਿਤ ਦਰੀ ਫੈਕਟਰੀ ਵਿੱਚ ਵੀਰਵਾਰ ਨੂੰ ਗੈਸ ਲੀਕ ਹੋ ਗਈ। ਇਸ ਦੌਰਾਨ 7 ਦੀ ਮੌਤ ਹੋ ਗਈ ਹੈ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰ ਨੇ ਵੇਖਿਆ ਕਿ ਉੱਥੇ ਗੈਸ ਲੀਕ ਹੋ ਰਹੀ ਸੀ, ਪਰ ਜਦੋਂ ਤੱਕ ਉਹ ਕਿਸੇ ਨੂੰ ਸੂਚਨਾ ਦਿੰਦਾ, ਉਦੋਂ ਤੱਕ ਦੇਰ ਹੋ ਚੁੱਕੀ ਸੀ। ਇਸ ਜ਼ਹਿਰੀਲੀ ਗੈਸ ਦੀ ਚਪੇਟ ਵਿੱਚ 7 ਲੋਕ ਆ ਚੁੱਕੇ ਸਨ।
ਮ੍ਰਿਤਕਾਂ ਵਿੱਚ ਤਿੰਨ ਪੁਰਸ਼, ਇੱਕ ਮਹਿਲਾ ਅਤੇ ਤਿੰਨ ਬੱਚੇ ਸ਼ਾਮਲ ਹਨ। ਦੱਸ ਦਈਏ ਕਿ ਜ਼ਹਿਰੀਲੀ ਗੈਸ ਕਾਰਨ 4 ਜੰਗਲੀ ਕੁੱਤਿਆਂ ਦੀ ਵੀ ਮੌਤ ਹੋ ਗਈ ਹੈ। ਫ਼ਿਲਹਾਲ ਪੁਲਿਸ ਮੌਕੇ ਉੱਤੇ ਪਹੁੰਚ ਕੇ ਘਟਨਾ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਨਿਰਭਯਾ ਦੇ ਦੋਸ਼ੀ ਅਕਸ਼ੇ ਠਾਕੁਰ ਦੀ ਰਹਿਮ ਦੀ ਅਪੀਲ ਨੂੰ ਰਾਸ਼ਟਰਪਤੀ ਨੇ ਕੀਤਾ ਖਾਰਜ