ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀ ਮਹਿੰਗਾਈ ਮਗਰੋਂ ਹੁਣ ਘਰੇਲੂ ਗੈਸ ਵੀ ਮਹਿੰਗੀ ਹੋ ਗਈ ਹੈ। ਤਿਉਹਾਰਾਂ ਦੇ ਸੀਜ਼ਨ 'ਚ ਮੁੜ ਤੋਂ ਇੱਕ ਬਾਰ ਲੋਕਾਂ ਦਾ ਜ਼ੇਬ ਖਰਚ ਵਧ ਗਿਆ ਹੈ। ਇਸ ਬਾਰ ਮਹਿੰਗਾਈ ਦੀ ਮਾਰ ਰਸੋਈ ਗੈਸ 'ਤੇ ਪਈ ਹੈ। ਜਾਣਕਾਰੀ ਮੁਤਾਬਕ ਗ਼ੈਰ ਸਬਸਿਡੀ ਵਾਲੀ ਘਰੇਲੂ ਗੈਸ ਵਿੱਚ ਸਾਢੇ 15 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਬਸਿਡੀ ਵਾਲੇ ਸਿਲੰਡਰ ਮਹਿੰਗਾ ਹੋ ਗਏ ਹਨ।
ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦਾ ਭਾਅ 574.5 ਰੁਪਏ ਤੋਂ ਵਧ ਕੇ 590 ਰੁਪਏ ਹੋ ਗਿਆ ਹੈ। ਮਿੱਟੀ ਦਾ ਤੇਲ ਵੀ ਪ੍ਰਤੀ ਲਿਟਰ 25 ਪੈਸੇ ਵਧ ਗਿਆ ਹੈ। ਦੱਸਣਯੋਗ ਹੈ ਕਿ ਦਿੱਲੀ 'ਚ ਇਸ ਦੀ ਕੀਮਤ 1,054 ਰੁਪਏ ਹੋ ਗਈ ਹੈ, ਜੋ ਪਿਛਲੇ ਮਹੀਨੇ 1,004 ਰੁਪਏ ' ਮਿਲ ਰਹੀ ਸੀ। ਜਲੰਧਰ 'ਚ ਬਿਨਾਂ ਸਬਸਿਡੀ ਵਾਲਾ 14.2 ਕਿਲੋਗ੍ਰਾਮ ਦਾ ਨਵਾਂ ਐੱਲ.ਪੀ.ਜੀ ਸਿਲੰਡਰ ਹੁਣ 619.50 ਰੁਪਏ 'ਚ ਮਿਲੇਗਾ। ਇਸ ਦੇ ਨਾਲ ਹੋਸ਼ਿਆਰਪੁਰ 'ਚ 621.50 ਰੁਪਏ ਤੇ ਲੁਧਿਆਣਾ 'ਚ ਇਸ ਦੀ ਕੀਮਤ 616 ਰੁਪਏ ਹੋ ਗਈ ਹੈ।