ETV Bharat / bharat

ਮੱਧ ਪ੍ਰਦੇਸ਼: ਚੌਕੀਦਾਰ ਦੀ ਪਤਨੀ ਅਤੇ ਨਾਬਾਲਗ ਧੀ ਨਾਲ ਬਦਮਾਸ਼ਾਂ ਨੇ ਕੀਤਾ ਸਮੂਹਿਕ ਜਬਰ ਜਨਾਹ

ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਸ਼ਾਹਪੁਰ ਥਾਣਾ ਖੇਤਰ ਅਧੀਨ ਆਉਂਦੇ ਅਣਪਛਾਤੇ ਬਦਮਾਸ਼ਾਂ ਨੇ ਗਿੱਟੀ ਖਦਾਨ ਦੇ ਚੌਕੀਦਾਰ ਨੂੰ ਕੁੱਟਿਆ ਅਤੇ ਖੇਤ ਵਿੱਚ ਚੌਕੀਦਾਰ ਨੂੰ ਆਪਣੀ ਪਤਨੀ ਅਤੇ ਧੀ ਨਾਲ ਸਮੂਹ ਜਬਰ ਜਨਾਹ ਕੀਤਾ।

ਮੱਧ ਪ੍ਰਦੇਸ਼: ਚੌਕੀਦਾਰ ਦੀ ਪਤਨੀ ਅਤੇ ਨਾਬਾਲਗ ਧੀ ਨਾਲ ਬਦਮਾਸ਼ਾਂ ਨੇ ਕੀਤਾ ਸਮੂਹਿਕ ਬਲਾਤਕਾਰ

author img

By

Published : Aug 2, 2020, 1:59 PM IST

ਭੋਪਾਲ: ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬੁਰਹਾਨਪੁਰ ਦੇ ਥਾਣਾ ਸ਼ਾਹਪੁਰ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਕਰੀਬ 6 ਬਦਮਾਸ਼ਾਂ ਨੇ ਚਾਕੂ ਦੀ ਨੋਂਕ 'ਤੇ ਪਹਿਲਾਂ ਗਿੱਟੀ ਖਦਾਨ ਦੇ ਚੌਕੀਦਾਰ ਨਾਲ ਕੁੱਟਮਾਰ ਕੀਤੀ ਤੇ ਬਾਅਦ ਵਿੱਚ ਚੌਕੀਦਾਰ ਦੀ ਧੀ ਤੇ ਪਤਨੀ ਨਾਲ ਸਮੂਹਿਕ ਜਬਰ ਜਨਾਹ ਕੀਤਾ।

ਇਸ ਘਟਨਾ ਤੋਂ ਬਾਅਦ ਪੀੜਤਾ ਨੇ ਸ਼ਾਹਪੁਰ ਥਾਣੇ ਦੀ ਪੁਲਿਸ ਨੂੰ ਅਣਪਛਾਤੇ ਬਦਮਾਸ਼ਾ ਦੇ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ ਹੈ ਤੇ ਬਦਮਾਸਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਹ ਘਟਨਾ ਬੋਦਰਲੀ ਪਿੰਡ ਦੇ ਨੇੜਲੇ ਪਿੱਪਲਗਾਓਂ ਗਿੱਟੀ ਖਦਾਨ ਵਿੱਚ ਘੱਟੀ ਹੈ ਜਿਥੇ ਉਨ੍ਹਾਂ ਬਦਮਾਸ਼ਾਂ ਨੇ ਸ਼ਨਿਚਰਵਾਰ ਦੀ ਰਾਤ ਨੂੰ 12 ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ। ਚੌਕੀਦਾਰ ਛਤੀਸਗੜ੍ਹ ਦਾ ਰਹਿਣ ਵਾਲਾ ਹੈ। ਕੁਝ ਦਿਨਾਂ ਤੋਂ ਉਹ ਜ਼ਿਲ੍ਹੇ ਦੀ ਗਿੱਟੀ ਖਦਾਨ ਵਿੱਚ ਚੌਕੀਦਾਰ ਦਾ ਕੰਮ ਕਰ ਰਿਹਾ ਸੀ।

ਜਾਣਕਾਰੀ ਮੁਤਾਬਕ ਬਦਮਾਸ਼ ਲੁੱਟ ਦੀ ਫਿਰਾਕ ਵਿੱਚ ਖਦਾਨ ਪਹੁੰਚੇ ਸੀ। ਉਨ੍ਹਾਂ ਨੇ ਬਦਮਾਸ਼ਾਂ ਨੇ ਪਹਿਲਾਂ ਚੌਕੀਦਾਰ ਨਾਲ ਕੁਟਮਾਰ ਕੀਤੀ ਬਾਅਦ ਵਿੱਚ ਉਨ੍ਹਾਂ ਬਦਮਾਸ਼ਾਂ ਨੇ ਚੌਕੀਦਾਰ ਤੋਂ ਪੈਸੇ ਮੰਗੇ। ਚੌਕੀਦਾਰ ਨੇ ਜਿਵੇਂ ਤਿਵੇਂ ਉਨ੍ਹਾਂ ਬਦਮਾਸ਼ਾਂ ਨੂੰ 2500 ਰੁਪਏ ਦਿੱਤੇ ਜਿਸ ਤੋਂ ਬਾਅਦ ਉਨ੍ਹਾਂ ਬਦਮਾਸ਼ਾਂ ਨੇ ਚੌਕੀਦਾਰ ਦੀ ਧੀ ਤੇ ਪਤਨੀ ਨਾਲ ਜਬਰ ਜਨਾਹ ਕੀਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕੁੜੀ ਨਾਬਾਲਗ ਸੀ।

ਉੱਥੇ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਖਰਗੋਨ ਰੇਂਜ ਦੇ ਡੀਆਈਜੀ ਤਿਲਕ ਸਿੰਘ ਵੀ ਮੌਕੇ ਉੱਤੇ ਪਹੁੰਚੇ ਤੇ ਘਟਨਾ ਸਥਾਨ ਦਾ ਨਿਰੱਖਣ ਕੀਤਾ।

ਇਹ ਵੀ ਪੜ੍ਹੋ:ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਰਮੀਜ਼ਾ ਹਕੀਮ ਨੇ ਦਿੱਤਾ ਅਸਤੀਫਾ

ETV Bharat Logo

Copyright © 2024 Ushodaya Enterprises Pvt. Ltd., All Rights Reserved.