1917 ਤੋਂ 1930 ਤੱਕ ਗਾਂਧੀ ਜੀ ਨੇ ਸਾਬਰਮਤੀ ਆਸ਼ਰਮ ਦੀ ਅਗਵਾਈ ਕੀਤੀ।
ਗੁਜਰਾਤ ਦੇ ਅਹਿਮਦਾਬਾਦ ਵਿੱਚ ਸਥਿਤ ਸਾਬਰਮਤੀ ਆਸ਼ਰਮ ਮਹਾਤਮਾ ਗਾਂਧੀ ਦੇ ਬਹੁਤ ਸਾਰੇ ਨਿਵਾਸਾਂ ਵਿੱਚੋਂ ਇੱਕ ਸੀ। 1917 ਤੋਂ 1930 ਤੱਕ ਮੋਹਨਦਾਸ ਕਰਮਚੰਦ ਗਾਂਧੀ ਦਾ ਘਰ ਆਸ਼ਰਮ ਵਿੱਚ ਰਿਹਾ ਤੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਇੱਕ ਮਹੱਤਵਪੂਰਣ ਸਥਾਨ ਵਜੋਂ ਕੰਮ ਕੀਤਾ।
ਆਸ਼ਰਮ ਸਾਬਰਮਤੀ ਨਹਿਰ ਦੇ ਕੰਢੇ ਸਥਾਪਿਤ ਸੀ।
ਜੀਵਨ ਲਾਲ ਦੇਸਾਈ ਬੈਰੀਸਟਰ ਤੇ ਗਾਂਧੀ ਜੀ ਦੇ ਮਿੱਤਰ ਨੇ ਉਨ੍ਹਾਂ ਨੂੰ ਇਕ ਪਿਆਰਾ ਜਿਹਾ ਬੰਗਲਾ ਤੋਹਫ਼ੇ ਵਜੋਂ ਦਿੱਤਾ ਸੀ ਜਿਸ ਨੂੰ ਉਸ ਸਮੇਂ ਸੱਤਿਆਗ੍ਰਹ ਆਸ਼ਰਮ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਪਰ ਗਾਂਧੀ ਨੂੰ ਇਸ ਤੋਂ ਜ਼ਿਆਦਾ ਵੱਡੀ ਥਾਂ ਦੀ ਲੋੜ ਸੀ ਕਿਉਂਕਿ ਉਹ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਖੇਤੀਬਾੜੀ, ਪਸ਼ੂ ਪਾਲਣ ਤੇ ਖਾਦੀ ਬਣਾਉਣਾ ਚਾਹੁੰਦੇ ਸਨ। ਇਸ ਲਈ ਦੋ ਸਾਲ ਬਾਅਦ, ਆਸ਼ਰਮ ਨੂੰ ਸਾਬਰਮਤੀ ਨਦੀ ਦੇ ਕੰਢੇ ਤਬਦੀਲ ਕਰ ਦਿੱਤਾ ਗਿਆ, ਤੇ ਇਸ ਨੂੰ ਸਾਬਰਮਤੀ ਆਸ਼ਰਮ ਦੇ ਤੌਰ 'ਤੇ ਜਾਣਿਆ ਜਾਣ ਲੱਗਾ।
ਇਹ ਦਧੀਚੀ ਰਿਸ਼ੀ ਦੇ ਜੱਦੀ ਆਸ਼ਰਮਾਂ ਵਿਚੋਂ ਇਕ ਹੈ।
ਮਿਥਿਹਾਸਕ ਮੁਤਾਬਿਕ ਇਹ ਦਧੀਚੀ ਰਿਸ਼ੀ ਦੇ ਪ੍ਰਾਚੀਨ ਆਸ਼ਰਮ ਸਥਾਨਾਂ ਵਿੱਚੋਂ ਇੱਕ ਹੈ ਜਿਸ ਨੇ ਆਪਣੀਆਂ ਹੱਡੀਆਂ ਦੇਵਾਸ ਨੂੰ ਦਾਨ ਕੀਤੀਆਂ ਸਨ ਤਾਂ ਜੋ ਉਹ ਅਸੁਰਾਂ ਨੂੰ ਹਰਾ ਸਕਣ।
ਗਾਂਧੀ ਜੀ ਵਿਸ਼ਵਾਸ ਕਰਦੇ ਸਨ ਕਿ ਆਸ਼ਰਮ ਇੱਕ ਆਦਰਸ਼ ਥਾਂ 'ਤੇ ਸਥਾਪਿਤ ਸੀ।
ਗਾਂਧੀ ਜੀ ਦਾ ਮੰਨਣਾ ਸੀ ਕਿ ਆਸ਼ਰਮ ਇਕ ਜੇਲ੍ਹ ਤੇ ਸ਼ਮਸ਼ਾਨਘਾਟ ਦੇ ਵਿਚਕਾਰ ਇਕ ਆਦਰਸ਼ ਜਗ੍ਹਾ 'ਤੇ ਸਥਿਤ ਹੈ, ਜਿੱਥੇ ਸੱਤਿਆਗ੍ਰਹਿ ਤੋਂ ਨਹੀਂ ਬਚਿਆ ਜਾ ਸਕਦਾ।
ਆਸ਼ਰਮ ਨੂੰ ਹਰਿਜਨ ਆਸ਼ਰਨ ਵਜੋਂ ਵੀ ਜਾਣਿਆ ਜਾਂਦਾ ਸੀ।
ਹਰਿਜਨ ਆਸ਼ਰਮ ਵਜੋਂ ਜਾਣੇ ਜਾਂਦੇ ਆਸ਼ਰਮ ਵਿਚ ਇਕ ਸਕੂਲ ਵੀ ਸੀ ਜੋ ਹੱਥੀਂ ਕਿਰਤ, ਖੇਤੀਬਾੜੀ ਅਤੇ ਸਾਖਰਤਾ 'ਤੇ ਕੇਂਦ੍ਰਿਤ ਸੀ।
ਗਾਂਧੀ ਜੀ ਨੇ ਸਾਬਰਮਤੀ ਆਸ਼ਰਮ ਤੋਂ ਡਾਂਡੀ ਮਾਰਚ ਦੀ ਅਗਵਾਈ ਕੀਤੀ ਸੀ।
ਇਸ ਆਸ਼ਰਮ ਵਿਚੋਂ ਹੀ ਗਾਂਧੀ ਜੀ ਨੇ 12 ਮਾਰਚ 1930 ਨੂੰ ਇਕ ਮਹੱਤਵਪੂਰਣ ਡਾਂਡੀ ਮਾਰਚ ਦੀ ਅਗਵਾਈ ਕੀਤੀ ਤੇ ਹਜ਼ਾਰਾਂ ਲੋਕਾਂ ਨੂੰ ਇਕੱਠਾ ਕੀਤਾ।
ਗਾਂਧੀ ਜੀ ਦਾ 30 ਜਨਵਰੀ 1948 ਨੂੰ ਕਤਲ ਕਰ ਦਿੱਤਾ ਗਿਆ ਸੀ।
12 ਮਾਰਚ 1930 ਨੂੰ, ਗਾਂਧੀ ਜੀ ਨੇ ਸਹੁੰ ਖਾਧੀ ਸੀ ਕਿ ਉਹ ਉਦੋਂ ਤਕ ਆਸ਼ਰਮ ਵਾਪਸ ਨਹੀਂ ਆਉਣਗੇ ਜਦੋਂ ਤਕ ਭਾਰਤ ਨੂੰ ਆਜ਼ਾਦੀ ਨਹੀਂ ਮਿਲ ਜਾਂਦੀ। 30 ਜਨਵਰੀ 1948 ਨੂੰ ਗਾਂਧੀ ਜੀ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਹ ਆਪਣੇ ਘਰ ਵਾਪਸ ਕਦੇ ਨਹੀਂ ਪਰਤੇ।
ਆਸ਼ਰਮ ਪ੍ਰੇਰਣਾ ਤੇ ਮਾਰਗ ਦਰਸ਼ਨ ਦਾ ਇੱਕ ਸਾਧਨ ਹੈ।
ਅੱਜ ਵੀ ਸਾਬਰਮਤੀ ਆਸ਼ਰਮ ਪ੍ਰੇਰਣਾ ਤੇ ਮਾਰਗ ਦਰਸ਼ਨ ਦਾ ਇੱਕ ਸਰੋਤ ਹੈ, ਤੇ ਹਰ ਆਉਣ ਵਾਲੇ ਨੂੰ ਗਾਂਧੀਵਾਦੀ ਦਰਸ਼ਨ ਫਲਸਫ਼ੇ ਦਾ ਸੁਨੇਹਾ ਦਿੰਦਾ ਹੈ।