ਛੱਤੀਸਗੜ੍ਹ: ਸੂਬੇ ਦੀ ਆਪਣੀ ਪਹਿਲੀ ਫੇਰੀ ਤੋਂ 13 ਸਾਲ ਬਾਅਦ ਮਹਾਤਮਾ ਗਾਂਧੀ ਨਵੰਬਰ 1933 ਵਿਚ ਸੂਬੇ ਵਿੱਚ ਵਾਪਸ ਪਰਤੇ। ਦਲਿਤ ਭਾਈਚਾਰੇ ਦੀ ਭਲਾਈ ਲਈ ਕੰਮ ਕਰਨ ਤੇ ਉਨ੍ਹਾਂ ਦੇ ਹੱਕ ਦਿਵਾਉਣ ਲਈ ਬਾਪੂ ਨੇ ਐਲਾਨ ਕੀਤਾ ਕਿ ਉਹ ਸਾਰੇ ਦੇਸ਼ ਦਾ ਦੌਰਾ ਕਰਨਗੇ।
ਇਸ ਦੇਸ਼ ਵਿਆਪੀ ਯਾਤਰਾ ਦੌਰਾਨ ਗਾਂਧੀ ਜੀ 22 ਨਵੰਬਰ, 1933 ਨੂੰ ਦੁਰਗ ਪਹੁੰਚੇ, ਜਿੱਥੇ ਉਹ ਘਣਸ਼ਿਆਮ ਸਿੰਘ ਗੁਪਤਾ ਦੇ ਘਰ ਠਹਿਰੇ ਸਨ। ਉਸੇ ਸ਼ਾਮ ਗਾਂਧੀ ਜੀ ਨੇ ਜਨਤਕ ਇਕੱਠ ਨੂੰ ਸੰਬੋਧਨ ਕਰਨਾ ਸੀ, ਜਿਵੇਂ ਹੀ ਇਸ ਬਾਰੇ ਖ਼ਬਰ ਫੈਲੀ ਤਾਂ ਲੋਕਾਂ ਦਾ ਭਾਰੀ ਇਕੱਠ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪੁੱਜਿਆ।
ਇਹ ਵੀ ਪੜ੍ਹੋ: ਗਾਂਧੀ ਜੀ ਦਾ ਕੰਡੇਲ ਸਤਿਆਗ੍ਰਹਿ
ਹਾਲਾਂਕਿ, ਇਸ ਜਨਤਕ ਮੀਟਿੰਗ ਨੂੰ ਇੱਕ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਗਾਂਧੀ ਜੀ ਨੇ ਇੰਨੇ ਵੱਡੇ ਇਕੱਠ ਨੂੰ ਸੰਬੋਧਨ ਕਰਨਾ ਸੀ, ਪਰ ਲਾਊਡ ਸਪੀਕਰ ਦਾ ਪ੍ਰਬੰਧ ਨਹੀਂ ਹੋ ਸਕਿਆ ਤੇ ਸਟੇਜ ਦੇ ਸਾਰੇ ਪਾਸੇ ਲੋਕ ਜਮ੍ਹਾ ਸਨ। ਇਸ ਮੁਸ਼ਕਿਲ ਦਾ ਘਨਸ਼ਿਆਮ ਗੁਪਤਾ ਨੇ ਅਨੋਖਾ ਹੱਲ ਕੱਢਿਆ, ਉਨ੍ਹਾਂ ਨੇ ਇੱਕ ਕੁਰਸੀ ਦਾ ਪ੍ਰਬੰਧ ਕੀਤਾ, ਜਿਵੇਂ ਹੀ ਗਾਂਧੀ ਜੀ ਬੋਲਦੇ ਸਨ ਤੇ ਕੁਰਸੀ ਨੂੰ ਕੁਝ ਲੋਕਾਂ ਵੱਲੋਂ ਘੁਮਾਇਆ ਜਾਂਦਾ ਸੀ ਤੇ ਗਾਂਧੀ ਜੀ ਦੀ ਰੈਲੀ 'ਚ ਘੁੰਮਦੀ ਕੁਰਸੀ ਦੀ ਵਰਤੋਂ ਕਰਨ ਦਾ ਇਹ ਪਹਿਲਾ ਮੌਕਾ ਸੀ।
ਗਾਂਧੀ ਜੀ 28 ਨਵੰਬਰ ਤੱਕ ਰਾਏਪੁਰ ਵਿੱਚ ਰਹੇ ਜਿੱਥੇ ਉਹ ਸਵੇਰ ਵੇਲੇ ਗਾਂਧੀ ਸ਼ੁਕਲਾ ਨਿਵਾਸ ਵਿਖੇ ਭਜਨ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਸਨ, ਜਿੱਥੇ ਸ਼ਹਿਰ ਦੇ ਬਹੁਤ ਸਾਰੇ ਵਸਨੀਕ ਵੀ ਹਿੱਸਾ ਲੈਂਦੇ ਸਨ। ਇਸ ਦੇ ਨਾਲ ਹੀ ਸ਼ਾਮ ਨੂੰ ਰਾਏਪੁਰ ਵਾਪਿਸ ਆਉਣ ਤੋਂ ਪਹਿਲਾਂ ਉਹ ਨੇੜਲੇ ਇਲਾਕਿਆਂ ਦਾ ਦੌਰਾ ਕਰਦੇ ਸਨ।
ਇਸ ਦੌਰਾਨ ਛੱਤੀਸਗੜ੍ਹ ਦੇ ਲੋਕਾਂ ਨੇ ਹਰਿਜਨ ਫੰਡ ਲਈ ਤਹਿ ਦਿਲੋਂ ਚੀਜ਼ਾਂ ਦਾਨ ਕੀਤੀਆਂ ਤੇ ਫਿਰ ਗਾਂਧੀ ਜੀ ਨੇ ਚੀਜ਼ਾਂ ਦੀ ਨਿਲਾਮੀ ਕਰਕੇ ਫੰਡ ਲਈ ਲੋੜੀਂਦੀ ਰਕਮ ਇਕੱਠੀ ਕੀਤੀ। ਗਾਂਧੀ ਜੀ ਨੇ ਪੰਡਿਤ ਸੁੰਦਰਲਾਲ ਸ਼ਰਮਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਛੱਤੀਸਗੜ ਵਿੱਚ ਦਲਿਤ ਭਾਈਚਾਰੇ ਦੇ ਵਿਕਾਸ ਲਈ ਅਣਥੱਕ ਮਿਹਨਤ ਕੀਤੀ।
ਇਸ ਤੋਂ ਇਲਾਵਾ ਗਾਂਧੀ ਜੀ ਨੇ ਆਪਣੀ ਯਾਤਰਾ ਦੌਰਾਨ ਅਛੂਤਤਾ ਅਤੇ ਜਾਤੀ ਭੇਦਭਾਵ ਨੂੰ ਖ਼ਤਮ ਕਰਨ ਲਈ ਕੰਮ ਕੀਤਾ। ਗਾਂਧੀ ਜੀ ਨੇ ਜਾਗਰੂਕਤਾ ਵਧਾਉਣ ਲਈ ਬਿਲਾਸਪੁਰ, ਭਟਾਪਾਰਾ, ਧਮਤਰੀ ਅਤੇ ਹੋਰ ਕਈ ਛੋਟੇ-ਛੋਟੇ ਪਿੰਡਾਂ ਦਾ ਦੌਰਾ ਕਰਨ ਗਏ, ਜਿੱਥੇ ਉਹ ਲੋਕਾਂ ਨਾਲ ਮਿਲੇ ਤੇ ਆਪਣੇ ਪਿਆਰ ਦਾ ਸੰਦੇਸ਼ ਫੈਲਾਇਆ। ਇੱਥੇ ਬਾਪੂ ਦੀਆਂ ਸਿੱਖਿਆਵਾਂ ਦਾ ਅਸਰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ, ਕਿਉਂਕਿ ਛੱਤੀਸਗੜ੍ਹ ਆਪਣੀ ਸਮਾਜਿਕ ਸਦਭਾਵਨਾ ਲਈ ਮਸ਼ਹੂਰ ਹੈ।