ETV Bharat / bharat

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ 5 ਲੱਖ ਕਰੋੜ ਡਾਲਰ ਦੇਣਗੇ ਜੀ-20 ਦੇਸ਼ - ਕੋਰੋਨਾ ਵਾਇਰਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ 20 ਦੇਸ਼ਾਂ ਦੀ ਬੈਠਕ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਦਾ ਪਲਾਨ ਦਿੱਤਾ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਸ ਸਮੇਂ ਆਰਥਿਕ ਟੀਚਿਆਂ ਦੀ ਬਜਾਏ ਮਨੁੱਖਤਾ 'ਤੇ ਧਿਆਨ ਦੇਣਾ ਚਾਹੀਦਾ ਹੈ।

ਫ਼ੋਟੋ।
ਫ਼ੋਟੋ।
author img

By

Published : Mar 27, 2020, 9:22 AM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਦੇਸ਼ਾਂ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਗੱਲਬਾਤ ਕੀਤੀ। ਇਸ ਦੌਰਾਨ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨੇ ਕੋਰੋਨਾ ਵਾਇਰਸ ਨਾਲ ਲੜਨ ਨੂੰ ਲੈ ਕੇ ਕੀਤੀਆਂ ਗਈਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਵਿੱਚ ਮੌਜੂਦ ਰਹੇ।

ਇਕ ਵੀਡੀਓ ਕਾਨਫਰੰਸ ਵਿਚ ਮੋਦੀ ਨੇ ਅਮਰੀਕਾ, ਚੀਨ ਵਰਗੇ ਦੇਸ਼ਾਂ ਦੇ ਮੁਖੀਆਂ ਨੂੰ ਕਿਹਾ, "ਸਾਨੂੰ ਇਸ ਸਮੇਂ ਆਰਥਿਕ ਟੀਚਿਆਂ ਦੀ ਬਜਾਏ ਮਨੁੱਖਤਾ 'ਤੇ ਧਿਆਨ ਦੇਣਾ ਚਾਹੀਦਾ ਹੈ। ਕੋਰੋਨਾ ਨੇ ਸਾਨੂੰ ਸਾਰਿਆਂ ਨੂੰ ਇੱਕ ਮੌਕਾ ਦਿੱਤਾ ਹੈ ਜਿਸ ਵਿੱਚ ਅਸੀਂ ਵਿਸ਼ਵੀਕਰਨ ਦੇ ਨਵੇਂ ਸੰਕਲਪ ਨੂੰ ਵੇਖ ਸਕਦੇ ਹਾਂ।"

ਜੀ-20 ਦੇਸ਼ਾਂ ਦੇ ਸ਼ਿਖਰ ਸੰਮੇਲਨ ਦੌਰਾਨ ਜੀ -20 ਦੇਸ਼ਾਂ ਨੇ ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਵਿਸ਼ਵ ਦੀ ਅਰਥਵਿਵਸ਼ਥਾ ਵਿੱਚ 5 ਲੱਖ ਕਰੋੜ ਡਾਲਰ ਦਾ ਨਿਵੇਸ਼ ਕਰਨ ਦਾ ਫੈਸਲਾ ਲਿਆ।

ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਕੋਵਿਡ 19 ਦਾ ਸੰਕਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ 19 ਦਾ ਸੰਕਟ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਅਸੀਂ ਅਜੇ ਵੀ ਇਸ ਨਾਲ ਨਜਿੱਠਣ ਦੇ ਤਰੀਕੇ ਲੱਭ ਰਹੇ ਹਾਂ। ਸਾਰੀ ਦੁਨੀਆ ਸਾਡੇ ਦੁਆਰਾ ਚੁੱਕੇ ਕਦਮਾਂ 'ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ 19 ਦੇ 90 ਫੀਸਦੀ ਮਾਮਲੇ ਅਤੇ 88 ਫੀਸਦੀ ਮੌਤਾਂ ਜੀ -20 ਦੇਸ਼ਾਂ ਵਿਚ ਹੋਈਆਂ ਹਨ, ਜਦ ਕਿ ਜੀ -20 ਦੇਸ਼ਾਂ ਦਾ ਵਿਸ਼ਵ ਜੀਡੀਪੀ ਵਿੱਚ 80 ਫੀਸਦੀ ਹਿੱਸਾ ਹੈ ਅਤੇ ਉਨ੍ਹਾਂ ਦੀ ਆਬਾਦੀ ਵਿਸ਼ਵ ਜਨਸੰਖਿਆ ਦੀ 60 ਫੀਸਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ -19 ਨੇ ਵਿਸ਼ਵੀਕਰਨ ਦੀ ਨਵੀਂ ਧਾਰਨਾ ਨੂੰ ਵੇਖਣ ਦਾ ਮੌਕਾ ਦਿੱਤਾ। ਇਕ ਉਹ ਜੋ ਆਰਥਿਕ ਅਤੇ ਵਿੱਤੀ ਪਹਿਲੂਆਂ ਤੋਂ ਇਲਾਵਾ ਮਨੁੱਖਤਾ, ਮੌਸਮ ਵਿੱਚ ਤਬਦੀਲੀ ਅਤੇ ਅੱਤਵਾਦ ਉੱਤੇ ਧਿਆਨ ਕੇਂਦਰਿਤ ਕਰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.