ETV Bharat / bharat

ਕੇਰਲ ਦੇ ਸੇਬਾਂ ਦੀ ਥਾਂ ਹੁਣ ਇਹ ਫਲ ਸੈਲਾਨੀਆਂ ਲਈ ਬਣ ਰਿਹਾ ਖਿੱਚ ਦਾ ਕੇਂਦਰ - apple of kerala

ਕੇਰਲ ਦੇ ਕੁਦਰਤੀ ਨਜ਼ਾਰਿਆਂ ਦਾ ਤਾਂ ਹਰ ਕੋਈ ਫੈਨ ਹੈ, ਹੁਣ ਕੇਰਲ ਦੇ ਖ਼ਾਸ ਸੇਬਾਂ ਦੇ ਨਾਲ-ਨਾਲ ਇਹ ਫਲ ਵੀ ਤੁਹਾਨੂੰ ਕੇਰਲ ਜਾ ਕੇ ਇਸ ਦਾ ਸਵਾਦ ਲੈਣ ਲਈ ਮਜਬੂਰ ਕਰ ਦੇਵੇਗਾ। ਇਡੁੱਕੀ ਜ਼ਿਲ੍ਹੇ ਦੇ ਕਾਂਥਲੂਰ ਪਿੰਡ 'ਚ ਅਨੋਖੇ ਤਰ੍ਹਾਂ ਦੇ ਸੇਬਾਂ ਦੀ ਖੇਤੀ ਕੀਤੀ ਜਾ ਰਹੀ ਹੈ।

ਫ਼ੋਟੋ
author img

By

Published : Jul 25, 2019, 6:55 PM IST

ਇਡੁੱਕੀ: ਕੇਰਲ ਦੇ ਇਡੁੱਕੀ ਦੇ ਪਿੰਡ ਕਾਂਥਲੂਰ 'ਚ ਟੈਮਾਰਿਲੋ ਨਾਂਅ ਦਾ ਫਲ ਉਗਾਇਆ ਜਾ ਰਿਹਾ ਹੈ ਜਿਸ ਨੂੰ ਉੱਥੇ ਦੀ ਸਥਾਨਕ ਭਾਸ਼ਾ 'ਚ ਮਰਾਥਾਕੱਲ਼ੀ ਕਿਹਾ ਜਾਂਦਾ ਹੈ। ਇਸ ਫਲ ਦੀ ਡਿਮਾਂਡ ਵੀ ਦਿਨੋਂ-ਦਿਨ ਕਾਫ਼ੀ ਵੱਧ ਰਹੀ ਹੈ ਜਿਸ ਨਾਲ ਉੱਥੇ ਦੇ ਕਿਸਾਨਾਂ ਨੇ ਇਸ ਫ਼ਸਲ ਨੂੰ ਜ਼ਿਆਦਾ ਉਗਾਉਣ ਦਾ ਫ਼ੈਸਲਾ ਲਿਆ ਹੈ।

ਵੀਡੀਓ

ਕੀ ਹੁੰਦਾ ਹੈ ਟੈਮਾਰਿਲੋ?

ਟੈਮਾਰਿਲੋ ਬਾਹਰੋਂ ਦੇਖਣ ਚ ਟਮਾਟਰ ਵਰਗਾ ਲਗਦਾ ਹੈ।ਜਦੋਂ ਕਿ ਅੰਦਰੋਂ ਇਹ ਬੈਂਗਣ ਵਾਂਗ ਬੀਜ ਵਾਲਾ ਹੁੰਦਾ ਹੈ। ਦਰਅਸਲ, ਇਹ ਫਲ ਗ੍ਰੀਸ ਅਤੇ ਪੇਰੂ ਵਰਗੇ ਦੇਸ਼ਾਂ ਦੀ ਫ਼ਸਲ ਹੈ। ਕੱਚੇ ਟੈਮਾਰਿਲੋ ਨੂੰ ਹੋਰ ਸਵਾਦੀ ਵਿਅੰਜਨ ਬਣਾਉਣ ਚ ਵੀ ਇਸਤੇਮਾਲ ਕੀਤਾ ਜਾਂਦਾ ਹੈ।

ਇਸ ਬੀਮਾਰੀ ਨੂੰ ਕਰੇਗਾ ਖ਼ਤਮ

ਇਸ ਫਲ 'ਚ ਵਿਟਾਮਿਨ-A ਅਤੇ ਆਇਰਨ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਦੀ ਬੀਮਾਰੀ ਚ ਕਾਫ਼ੀ ਲਾਹੇਵੰਦ ਸਿੱਧ ਹੁੰਦਾ ਹੈ। ਹਾਲਾਂਕਿ, ਲੋਕ ਇਸ ਫ਼ਲ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕਿਸਾਨ ਇਸ ਫਲ ਨੂੰ ਉਗਾ ਵੀ ਰਹੇ ਹਨ। ਇਸ ਫਲ ਨੂੰ ਖਾ ਕੇ ਭਾਵੇਂ ਲੋਕਾਂ ਦੇ ਚਿਹਰੇ ਖਿੜੇ ਹਨ, ਪਰ ਇਸ ਫਲ ਦੀ ਪੈਦਾਵਰ ਕਰਨ ਵਾਲੇ ਦੇ ਚਿਹਰੇ 'ਤੇ ਖੁਸ਼ੀ ਨਹੀਂ ਹੈ ਕਿਉਂਕਿ ਕਿਸਾਨਾਂ ਨੂੰ ਇਸ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਲਈ ਕਿਸਾਨਾਂ ਨੇ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਜੇ ਸਰਕਾਰ ਮਦਦ ਕਰੇ ਤਾਂ ਕੇਰਲ ਦੇ ਸੇਬਾਂ ਵਾਂਗ ਇਹ ਫਲ ਵੀ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣ ਸਕਦਾ ਹੈ।

Intro:Body:

neha

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.