ਜੰਮੂ-ਕਸ਼ਮੀਰ : ਸ਼ੋਪੀਆਂ ਦੇ ਮਲਹੋਰਾ ਖੇਤਰ 'ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ' ਚ 4 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।
-
#TerrorismFreeKashmir Op Melahura (Shopian). Two terrorists killed. Operation in progress.#JihadNahiJahalat #Kashmir #IndianArmy@adgpi @NorthernComd_IA @easterncomd@Whiteknight_IA
— Chinar Corps - Indian Army (@ChinarcorpsIA) April 22, 2020 " class="align-text-top noRightClick twitterSection" data="
">#TerrorismFreeKashmir Op Melahura (Shopian). Two terrorists killed. Operation in progress.#JihadNahiJahalat #Kashmir #IndianArmy@adgpi @NorthernComd_IA @easterncomd@Whiteknight_IA
— Chinar Corps - Indian Army (@ChinarcorpsIA) April 22, 2020#TerrorismFreeKashmir Op Melahura (Shopian). Two terrorists killed. Operation in progress.#JihadNahiJahalat #Kashmir #IndianArmy@adgpi @NorthernComd_IA @easterncomd@Whiteknight_IA
— Chinar Corps - Indian Army (@ChinarcorpsIA) April 22, 2020
ਇਸ ਬਾਰੇ ਕਸ਼ਮੀਰ ਜ਼ੋਨ ਦੀ ਪੁਲਿਸ ਨੇ ਦੱਸਿਆ ਸੀ ਕਿ ਸ਼ੋਪੀਆਂ ਦੇ ਮਲਹੋਰਾ ਖੇਤਰ ਵਿੱਚ ਐਨਕਾਉਂਟਰ ਦੀ ਸ਼ੁਰੂਆਤ ਹੋਈ ਹੈ। ਪੁਲਿਸ ਅਤੇ ਸੁਰੱਖਿਆ ਬਲ ਨੌਕਰੀ 'ਤੇ ਹਨ। ਸੁਰੱਖਿਆ ਬਲਾਂ ਨੂੰ ਸ਼ੱਕ ਸੀ ਕਿ ਇਸ ਪਿੰਡ ਵਿੱਚ ਕਿਤੇ ਦੋ-ਤਿੰਨ ਅੱਤਵਾਦੀ ਲੁਕੇ ਹੋਏ ਹਨ। ਉਦੋਂ ਉਨ੍ਹਾਂ ਨੂੰ ਘੇਰਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ। ਮੀਡੀਆ ਰਿਪੋਰਟਾਂ ਮੁਤਾਬਕ 55–ਰਾਸ਼ਟਰੀ ਰਾਈਫ਼ਲਜ਼, ਸੀਆਰਪੀਐੱਫ਼ ਅਤੇ ਐੱਸਓਜੀ ਦੀ ਟੀਮ ਨੇ ਪਿੰਡ ਦੀ ਘੇਰਾਬੰਦੀ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ। ਖੁਦ ਨੂੰ ਘਿਰੇ ਹੋਏ ਵੇਖ ਕੇ ਇੱਕ ਮਕਾਨ ’ਚ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਸਮਰਪਣ ਲਈ ਆਖਿਆ ਪਰ ਜਦੋਂ ਉਹ ਨਹੀਂ ਮੰਨੇ ਤਾਂ ਸੁਰੱਖਿਆ ਬਲਾਂ ਨੇ ਵੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
ਪਿਛਲੇ ਕੁਝ ਦਿਨਾਂ ਤੋਂ ਸ਼ੋਪੀਆਂ ’ਚ ਅੱਤਵਾਦੀਆਂ ਦੇ ਲੁਕੇ ਹੋਣ ਦੀਆਂ ਕਾਫ਼ੀ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਲੰਘੇ ਦਿਨੀਂ ਸੁਰੱਖਿਆ ਬਲਾਂ ਨੇ ਇੱਥੋਂ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ, ਜੋ ਸੁਰੱਖਿਆ ਬਲਾਂ ਉੱਤੇ ਹਮਲਾ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਸਨ ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਦੀ ਉਹ ਯੋਜਨਾ ਨਾਕਾਮ ਕਰ ਦਿੱਤੀ ਤੇ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਮੈਂਬਰ ਦੱਸੇ ਜਾ ਰਹੇ ਸਨ। ਇਸ ਤੋਂ ਪਹਿਲਾਂ ਸ਼ੋਪੀਆਂ ’ਚ ਹੀ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਮੁਕਾਇਆ ਸੀ। ਸ਼ੁੱਕਰਵਾਰ ਸਵੇਰੇ 6:30 ਵਜੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ ਸੀ। ਜਿਸ ਵਿੱਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀਆ ਨੂੰ ਮਾਰ ਮੁਕਾਇਆ ਸੀ। ਇਹ ਆਪਰੇਸ਼ਨ ਕਾਫ਼ੀ ਦੇਰ ਚੱਲਿਆ ਸੀ।