ETV Bharat / bharat

ਕੇਰਲ: ਸਾਬਕਾ ਮੰਤਰੀ ਅਤੇ ਵਿਧਾਇਕ ਸੀਐਫ਼ ਥੌਮਸ ਦਾ ਦੇਹਾਂਤ - close confidante of KM Mani

ਕੇਰਲ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਸੀ.ਐਫ਼. ਥੌਮਸ ਦਾ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਇਲਾਜ ਤਿਰੂਵੱਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਸੀ।

Former Kerala minister and mla CF Thomas passes away
ਕੇਰਲ: ਸਾਬਕਾ ਮੰਤਰੀ ਅਤੇ ਵਿਧਾਇਕ ਸੀਐਫ਼ ਥੌਮਸ ਦੀ ਮੌਤ
author img

By

Published : Sep 27, 2020, 12:30 PM IST

ਤਿਰੂਵਨੰਤਪੁਰਮ: ਕੇਰਲ ਦੇ ਸਾਬਕਾ ਮੰਤਰੀ ਅਤੇ ਚੰਗਨਾਸੇਰੀ ਤੋਂ ਵਿਧਾਇਕ ਸੀ.ਐਫ਼. ਥੌਮਸ ਦਾ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਪਠਾਨਮਥਿੱਟਾ ਜ਼ਿਲ੍ਹੇ ਦੇ ਤਿਰੂਵੱਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਥੌਮਸ, ਜੋ 1980 ਤੋਂ ਬਿਨਾਂ ਕਿਸੇ ਬਰੇਕ ਦੇ ਵਿਧਾਨ ਸਭਾ ਵਿੱਚ ਚੰਗਨਾਸੇਰੀ ਹਲਕੇ ਦੀ ਨੁਮਾਇੰਦਗੀ ਕਰ ਰਹੇ ਸਨ, ਆਪਣੇ 2001-2006 ਦੇ ਕਾਰਜਕਾਲ ਦੌਰਾਨ ਕਾਂਗਰਸ ਦੀ ਅਗਵਾਈ ਵਾਲੀ ਯੂਡੀਐਫ ਸਰਕਾਰ ਵਿੱਚ ਪੇਂਡੂ ਵਿਕਾਸ, ਰਜਿਸਟ੍ਰੇਸ਼ਨ, ਖਾਦੀ ਅਤੇ ਗ੍ਰਾਮ ਉਦਯੋਗ ਮੰਤਰੀ ਵੀ ਰਹੇ। ਉਹ ਕੇਰਲ ਦੇ ਮਰਹੂਮ ਆਗੂ (ਐਮ) ਦੇ ਨੇਤਾ ਕੇਐਮ ਮਨੀ ਦੇ ਨੇੜਲੇ ਵਿਸ਼ਵਾਸਪਾਤਰ ਸਨ।

ਥੌਮਸ ਪਿਛਲੇ ਸਾਲ ਅਪ੍ਰੈਲ ਵਿੱਚ ਮਨੀ ਦੀ ਮੌਤ ਤੋਂ ਬਾਅਦ ਪਾਰਟੀ ਵਿੱਚ ਦੋ ਗੁੱਟਾਂ ਵਿਚਾਲੇ ਫੁੱਟ ਕਾਰਨ ਕੇਰਲ ਕਾਂਗਰਸ (ਐਮ) ਵਿੱਚ ਪੀਜੇ ਜੋਸਫ਼ ਧੜੇ ਨਾਲ ਜੁੜ ਗਏ ਸਨ।ਆਪਣੀਆਂ ਰਾਜਨੀਤਿਕ ਗਤੀਵਿਧੀਆਂ ਦੀ ਸ਼ੁਰੂਆਤ ਕਰਦਿਆਂ ਜਦੋਂ ਉਹ ਵਿਦਿਆਰਥੀ ਸਨ, ਥੌਮਸ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਫਿਰ ਚੰਗਨਾਸੇਰੀ ਟਾਊਨ (ਪੱਛਮੀ) ਮੰਡਲਮ ਦੇ ਉਪ-ਪ੍ਰਧਾਨ ਬਣ ਗਏ।

ਉਹ ਇਸ ਦੇ ਗਠਨ 'ਤੇ ਕੇਰਲ ਕਾਂਗਰਸ 'ਚ ਸ਼ਾਮਲ ਹੋਏ ਅਤੇ ਪਾਰਟੀ ਦੇ ਵੱਡੇ ਅਹੁਦਿਆਂ 'ਤੇ ਵੀ ਰਹੇ। ਉਨ੍ਹਾਂ ਨੇ ਰਾਜ ਦੇ ਜਨਰਲ ਸੱਕਤਰ ਅਤੇ ਕੇਰਲ ਕਾਂਗਰਸ (ਐਮ) ਦੇ ਚੇਅਰਮੈਨ ਦਾ ਅਹੁਦਾ ਵੀ ਸੰਭਾਲਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.