ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਨੂੰ ਲੈ ਕੇ ਦੇਸ਼ ਵਾਸੀਆਂ ਨੂੰ ਇੱਕ ਵੀਡੀਓ ਮੈਸੇਜ ਦਿੱਤਾ ਹੈ। ਪੀਐਮ ਨੇ ਦੇਸ਼ ਵਾਸੀਆਂ ਨੂੰ ਤਾੜੀਆਂ ਅਤੇ ਥਾਲ਼ੀਆਂ ਵਜਾਉਣ ਤੋਂ ਬਾਅਦ ਐਤਵਾਰ 5 ਅਪ੍ਰੈਲ ਰਾਤ 9 ਵਜੇ, ਮੋਮਬੱਤੀ, ਦੀਵੇ, ਫਲੈਸ਼ਲਾਈਟ ਜਾਂ ਮੋਬਾਈਲ ਦੀ ਫਲੈਸ਼ਲਾਈਟ ਬਾਲ਼ ਕੇ ਆਪਣੇ ਘਰਾਂ ਦੀ ਬਾਲਕਨੀ ਜਾਂ ਛੱਤਾਂ 'ਤੇ ਖੜੇ ਰਹਿਣ ਦੀ ਅਪੀਲ ਕੀਤੀ ਹੈ।
ਪੀਐਮ ਮੋਦੀ ਦੀ ਇਸ ਅਪੀਲ ਨੂੰ ਲੈ ਕੇ ਜਿੱਥੇ ਸਿਆਸੀ ਆਗੂ ਪ੍ਰਤੀਕਰਮ ਦੇ ਰਹੇ ਹਨ ਉੱਥੇ ਹੀ ਬੌਲੀਵੁੱਡ ਕਲਾਕਾਰ ਵੀ ਇਸ 'ਤੇ ਆਪਣਾ ਪੱਖ ਰੱਖ ਰਹੇ ਹਨ। ਬੌਲੀਵੁੱਡ ਐਕਟਰ ਅਤੇ ਸਾਬਕਾ ਬਿੱਗ ਬੌਸ ਕੰਟੈਸਟੈਂਟ ਐਜਾਜ਼ ਖ਼ਾਨ ਨੇ ਪ੍ਰਧਾਨ ਮੰਤਰੀ ਦੀ ਇਸ ਅਪੀਲ ਨੂੰ ਲੈ ਕੇ ਉਨ੍ਹਾਂ ਦੀ ਤੁਲਨਾ ਬਿੱਗ ਬੌਸ ਨਾਲ ਕੀਤੀ ਹੈ। ਅਦਾਕਾਰ ਨੇ ਟਵੀਟ ਕਰਦਿਆਂ ਕਿਹਾ, "ਮੋਦੀ ਜੀ ਸਾਨੂੰ ਸਾਰਿਆਂ ਨੂੰ ਖਿਡਾ ਰਹੇ ਹਨ..ਹਫ਼ਤੇ ਵਿੱਚ ਇੱਕ ਵਾਰ ਆਉਂਦੇ ਹਨ ਅਤੇ ਨਵਾਂ ਟਾਸਕ ਦੇ ਕੇ ਚਲੇ ਜਾਂਦੇ ਹਨ..।"
-
Modi ji hum sabko Big Boss khelaa rahe hain..Hafte mei ek baar aate hain aur naya Task dekar chale jaate hain..
— Ajaz Khan (@AjazkhanActor) April 3, 2020 " class="align-text-top noRightClick twitterSection" data="
">Modi ji hum sabko Big Boss khelaa rahe hain..Hafte mei ek baar aate hain aur naya Task dekar chale jaate hain..
— Ajaz Khan (@AjazkhanActor) April 3, 2020Modi ji hum sabko Big Boss khelaa rahe hain..Hafte mei ek baar aate hain aur naya Task dekar chale jaate hain..
— Ajaz Khan (@AjazkhanActor) April 3, 2020
ਇਸ ਤੋਂ ਪਹਿਲਾਂ ਐਜਾਜ਼ ਖ਼ਾਨ ਨੇ ਇੱਕ ਹੋਰ ਟਵੀਟ ਕਰਦਿਆਂ ਲਿਖਿਆ ਕਿ ਜਦ ਸਾਰੀਆਂ ਲਾਈਟਾਂ ਬੰਦ ਹੋ ਜਾਣਗੀਆਂ ਤਾਂ ਕੋਰੋਨਾ ਨੂੰ ਲੱਗੇਗਾ ਕਿ ਭਾਰਤ ਵਿੱਚ ਕੋਈ ਹੈ ਨਹੀਂ ਤੇ ਉਹ ਆਪੇ ਹੀ ਭੱਜ ਜਾਵੇਗਾ।
ਪੀਐਮ ਮੋਦੀ ਨੇ ਆਪਣੇ ਵੀਡੀਓ ਮੈਸੇਜ ਵਿੱਚ ਕਿਹਾ ਹੈ ਕਿ ਇਸ ਤਰ੍ਹਾਂ ਅਸੀਂ ਦਿਖਾਵਾਂਗੇ ਸਾਰਾ ਦੇਸ਼ ਇਕਜੱਟ ਹੈ ਅਤੇ ਕੋਈ ਵੀ ਇਕੱਲਾ ਨਹੀਂ ਹੈ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਕੋਈ ਵੀ ਘਰ ਤੋਂ ਬਾਹਰ ਨਾ ਆਵੇ ਅਤੇ ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ।