ਨਵੀਂ ਦਿੱਲੀ: ਦਿੱਲੀ ਵਿੱਚ ਫ਼ੌਜ ਦੇ ਇੱਕ ਸਾਬਕਾ ਅਫ਼ਸਰ ਨਾਲ਼ ਜਾਸੂਸੀ ਦੇ ਇਲਜ਼ਾਮ ਦੇ ਮੱਦੇਨਜ਼ਰ ਪੁੱਛਗਿੱਛ ਕੀਤੀ ਗਈ। ਜਾਸੂਸੀ ਦਾ ਇਲਜ਼ਾਮ ਤੈਅ ਨਾ ਹੋਣ ਤੇ ਉਸ ਨੂੰ ਇੱਕ ਕਿਤਾਬ ਚੋਰੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ ਪਰ ਤਿਹਾੜ ਜੇਲ੍ਹ ਜਾਂਦੇ ਹੋਏ ਉਸ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਦਾ ਕਤਲ ਕਰਵਾਇਆ ਗਿਆ ਹੈ।
ਫ਼ੌਜ ਦੀ ਪੈਰਾਸ਼ੂਟ ਰੈਜੀਮੈਂਟ ਵਿੱਚ ਕੈਪਟਨ ਰਹੇ 65 ਸਾਲ ਦੇ ਮੁਕੇਸ਼ ਚੋਪੜਾ ਨੂੰ 1 ਨਵੰਬਰ ਨੂੰ ਚੀਨ ਦੇ ਲਈ ਜਾਸੂਸੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਦਿੱਲੀ ਪੁਲਿਸ. ਆਈਬੀ, ਰਾਅ ਅਤੇ ਮਿਲਟਰੀ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਲੰਬੀ ਪੁੱਛਗਿੱਛ ਕੀਤੀ ਸੀ।
ਮੁਕੇਸ਼ ਚੋਪੜਾ ਤੋਂ ਜਦੋਂ ਪੁੱਛਗਿੱਛ ਦੌਰਾਨ ਕੋਈ ਜਾਸੂਸੀ ਦੇ ਸਬੂਤ ਨਹੀਂ ਮਿਲੇ ਤਾਂ ਮੁਕੇਸ਼ ਨੂੰ ਮਾਨੇਕਸ਼ਾ ਸੈਂਟਰ ਦੀ ਲਾਇਬ੍ਰੇਰੀ ਤੋਂ ਚੀਨ ਨਾਲ਼ ਜੁੜੇ ਸਾਹਿਤ ਦੀ 9 ਕਿਤਾਬਾਂ ਚੋਰੀ ਕਰਨ ਦੇ ਇਲਜ਼ਾਮ ਵਿੱਚ 2 ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ 7 ਨਵੰਬਰ ਨੂੰ ਉਨ੍ਹਾਂ ਦੀ ਤਿਹਾੜ ਜੇਲ੍ਹ ਵਿੱਚ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਗਈ। ਤਿਹਾੜ ਜੇਲ੍ਹ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਛੱਤ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ ਜਦੋਂ ਕਿ ਉਸ ਦੇ ਪਰਿਵਾਰ ਵਾਲੇ ਕਹਿ ਰਹੇ ਹਨ ਕਿ ਮੁਕੇਸ਼ ਦਾ ਕਤਲ ਕੀਤਾ ਗਿਆ ਹੈ।
ਪਰਿਵਾਰ ਵਾਲਿਆਂ ਮੁਤਾਬਕ ਕੈਪਟਨ ਮੁਕੇਸ਼ ਚੋਪੜਾ 1998 ਵਿੱਚ ਕੈਨੇਡਾ ਰਹਿ ਰਹੇ ਸਨ ਉਨ੍ਹਾਂ ਦੇ ਕੋਲ ਅਮਰੀਕੀ ਦਾ ਨਾਗਰਿਕਤਾ ਵੀ ਸੀ। ਮੁਕੇਸ਼ ਚੋਪੜਾ 31 ਅਕਤੂਬਰ ਨੂੰ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਜਨਮਦਿਨ ਮਨਾਉਣ ਲਈ ਆਏ ਸੀ। ਉਹ 1 ਨਵੰਬਰ ਨੂੰ ਮਾਨੇਕਸ਼ਾ ਸੈਂਟਰ ਗਏ ਉੱਥੇ ਉਨ੍ਹਾਂ ਓਪਨ ਲਾਇਬ੍ਰੇਰੀ ਵਿੱਚੋਂ ਕੁਝ ਕਿਤਾਬਾਂ ਲਈਆਂ ਜਿਸ ਤੋਂ ਬਾਅਦ ਮਿਲਟਰੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ
ਪਰਿਵਾਰ ਵਾਲਿਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ 'ਤੇ ਲੱਗੇ ਚੀਨ ਦੇ ਲਈ ਜਾਸੂਸੀ ਕਰਨ ਦੇ ਇਲਜ਼ਾਮ ਬੇਬੁਨਿਆਦ ਹਨ। ਉਹ ਹਾਂਗਕਾਂਗ ਸਾਪਿੰਗ ਕਰਨ ਲਈ ਜਾਂਦੇ ਹਨ। ਉੱਥੇ ਹੀ ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਮੁਕੇਸ਼ ਚੋਪੜਾ ਦੇ ਕੋਲ ਕਰੋੜਾਂ ਰੁਪਇਆਂ ਦੀ ਐਫਡੀ ਮਿਲੀ ਹੈ। ਉਨ੍ਹਾਂ ਦੇ ਮੋਬਾਇਲ ਨੂੰ ਫੌਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।