ETV Bharat / bharat

Balakot airstrike: ਸਾਡਾ ਸੁਨੇਹਾ ਸੀ ਅੰਦਰ ਵੜ ਕੇ ਮਾਰਾਂਗੇ, ਭਾਵੇਂ ਤੁਸੀਂ ਕਿਤੇ ਵੀ ਹੋਵੇ ਜੋ ਕਿ ਸਫਲ ਹੋਇਆ: ਬੀਐਸ ਧਨੋਆ - ਬਿਰੇਂਦਰ ਸਿੰਘ ਧਨੋਆ

ਬਾਲਾਕੋਟ ਏਅਰਸਟ੍ਰਾਈਕ ਨੂੰ ਇੱਕ ਸਾਲ ਹੋ ਗਿਆ ਹੈ। ਇਸ ਉੱਤੇ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਬਿਰੇਂਦਰ ਸਿੰਘ ਧਨੋਆ ਦਾ ਕਹਿਣਾ ਹੈ ਕਿ ਸਾਡਾ ਸੁਨੇਹਾ ਸੀ ਕਿ ਅਸੀਂ ਅੰਦਰ ਵੜ ਕੇ ਮਾਰਾਂਗੇ, ਭਾਵੇਂ ਤੁਸੀ ਕਿਤੇ ਵੀ ਹੋਵੋ, ਉਸ ਵਿੱਚ ਅਸੀਂ ਸਫ਼ਲ ਹੋਏ। ਉਂਝ ਹਮਲਾ ਤਾਂ ਅਸੀਂ ਆਪਣੀ ਧਰਤੀ ਉੱਤੇ ਵੀ ਕਰ ਸਕਦੇ ਸੀ।

Balakot airstrike
ਬਾਲਾਕੋਟ ਏਅਰਸਟ੍ਰਾਈਕ
author img

By

Published : Feb 26, 2020, 10:44 AM IST

Updated : Feb 26, 2020, 1:47 PM IST

ਨਵੀਂ ਦਿੱਲੀ: ਅੱਜ ਬਾਲਾਕੋਟ ਏਅਰਸਟ੍ਰਾਈਕ ਨੂੰ ਇੱਕ ਸਾਲ ਹੋ ਗਿਆ ਹੈ। ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਬਿਰੇਂਦਰ ਸਿੰਘ ਧਨੋਆ ਦਾ ਇਸ ਉੱਤੇ ਬਿਆਨ ਆਇਆ ਹੈ।

ਉਨ੍ਹਾਂ ਦਾ ਕਹਿਣਾ ਹੈ, "ਇੱਕ ਸਾਲ ਬੀਤ ਗਿਆ ਹੈ ਤੇ ਅਸੀਂ ਇਸ ਨੂੰ ਸੰਤੁਸ਼ਟੀ ਨਾਲ ਦੇਖ ਰਹੇ ਹਾਂ। ਅਸੀਂ ਕਾਫੀ ਕੁੱਝ ਸਿੱਖਿਆ ਹੈ, ਬਾਲਾਕੋਟ ਆਪ੍ਰੇਸ਼ਨ ਤੋਂ ਬਾਅਦ ਕਈ ਚੀਜ਼ਾਂ ਲਾਗੂ ਕੀਤੀਆਂ ਗਈਆਂ ਹਨ।"

ਬੀਐਸ ਧਨੋਆ

ਧਨੋਆ ਨੇ ਅੱਗੇ ਕਿਹਾ, "ਸਾਡਾ ਸੁਨੇਹਾ ਸੀ ਕਿ ਅਸੀਂ ਅੰਦਰ ਵੜ ਕੇ ਮਾਰਾਂਗੇ, ਭਾਵੇਂ ਤੁਸੀ ਕਿਤੇ ਵੀ ਹੋਵੋ, ਉਸ ਵਿੱਚ ਅਸੀਂ ਸਫ਼ਲ ਹੋਏ। ਉਂਝ ਹਮਲਾ ਤਾਂ ਅਸੀਂ ਆਪਣੀ ਧਰਤੀ ਉੱਤੇ ਵੀ ਕਰ ਸਕਦੇ ਸੀ। ਪਾਕਿਸਤਾਨ ਨੇ ਕਦੇ ਸੋਚਿਆ ਨਹੀਂ ਹੋਵੇਗਾ ਕਿ ਅਸੀਂ ਇਂਝ ਕਰਾਂਗੇ।"

Balakot airstrike
ਧੰਨਵਾਦ ਏਐਨਆਈ

ਉਨ੍ਹਾਂ ਕਿਹਾ, "ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਭਾਰਤੀ ਚੋਣਾਂ ਦੌਰਾਨ ਕੋਈ ਵੱਡਾ ਅੱਤਵਾਦੀ ਨਹੀਂ ਹੋਇਆ ਕਿਉਂਕਿ ਉਹ ਡਰ ਚੁੱਕੇ ਸੀ ਕਿ ਅਸੀਂ ਮੁੜ ਉਸੇ ਤਰ੍ਹਾਂ ਜ਼ੋਰਦਾਰ ਤਰੀਕੇ ਨਾਲ ਜਵਾਬ ਦਵਾਂਗੇ।"

ਜ਼ਿਕਰਯੋਗ ਹੈ ਕਿ 14 ਫਰਵਰੀ 2019 ਨੂੰ ਪੁਲਵਾਮਾ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ਉੱਤੇ ਲਗਭਗ 2500 ਜਵਾਨਾਂ ਨੂੰ ਲੈ ਕੇ 78 ਬੱਸਾਂ ਵਿੱਚ ਸੀਆਰਪੀਐਫ ਦੀ 76ਵੀਂ ਬਟਾਲੀਅਨ ਦਾ ਕਾਫਿਲਾ ਗੁਜ਼ਰ ਰਿਹਾ ਸੀ। ਸੜਕ ਦੇ ਦੂਜੇ ਪਾਸਿਓਂ ਆ ਕੇ ਜੈਸ਼-ਏ ਮੁਹੰਮਦ ਦੇ ਅੱਤਵਾਦੀਆਂ ਦੀ ਕਾਰ ਨੇ ਸੀਆਰਪੀਐਫ ਦੇ ਜਵਾਨਾਂ ਦੇ ਕਾਫਿਲੇ ਉੱਤੇ ਆਤਮਘਾਤੀ ਹਮਲਾ ਕਰ ਦਿੱਤਾ।

ਇਸ ਘਟਨਾ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸੀ ਜਿਸ ਦੀ ਜਾਣਕਾਰੀ ਜੈਸ਼-ਏ ਮੁਹੰਮਦ ਨੇ ਲਈ ਸੀ।

12 ਦਿਨ ਬਾਅਦ ਭਾਰਤੀ ਫ਼ੌਜ ਨੇ ਕੀਤੀ ਸੀ ਏਅਰਸਟ੍ਰਾਈਕ

ਪੁਲਵਾਮਾ ਹਮਲੇ ਤੋਂ ਠੀਕ 12 ਦਿਨ ਬਾਅਦ 26 ਫਰਵਰੀ ਨੂੰ ਭਾਰਤੀ ਹਵਾਈ ਫੌ਼ਜ ਨੇ ਪਾਕਿਸਤਾਨ ਸਥਿਤ ਬਾਲਾਕੋਟ ਵਿੱਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਉੱਤੇ ਏਅਰਸਟ੍ਰਾਈਕ ਕਰ ਦਿੱਤੀ। ਇਸ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ ਦਾਅਵਾ ਕੀਤਾ ਕਿ ਇਸ ਹਮਲੇ ਵਿੱਚ ਲਗਭਗ 300 ਅੱਤਵਾਦੀ ਮਾਰੇ ਗਏ ਹਨ।

Last Updated : Feb 26, 2020, 1:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.