ਨਵੀਂ ਦਿੱਲੀ: ਯੂਪੀ ਦੇ ਗੋਰਖਪੁਰ 'ਚ ਕੋਰੋਨਾ ਵਾਇਰਸ ਨਾਲ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ। ਲਖਨਊ ਦੇ ਕੇਜੀਐਮਯੂ ਦੇ ਡਾ. ਸੁਧੀਰ ਸਿੰਘ ਨੇ ਪੁਸ਼ਟੀ ਕਰਦਿਆ ਕਿਹਾ ਕਿ ਗੋਰਖਪੁਰ ਤੋਂ 25 ਸਾਲ ਦੇ ਨੌਜਵਾਨ ਹਸਨੈਨ ਅਲੀ ਦੀ ਕੋਵਿਡ-19 ਰਿਪੋਰਟ ਪੌਜ਼ੀਟਿਵ ਆਈ ਸੀ। ਮ੍ਰਿਤਕ ਬਸਤੀ ਦੇ ਗਾਂਧੀਨਗਰ ਦਾ ਰਹਿਣ ਵਾਲਾ ਸੀ। ਉਸ ਨੂੰ ਐਤਵਾਰ ਨੂੰ ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ।
ਦੱਸ ਦਈਏ ਕਿ ਯੂਪੀ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 100 ਨੂੰ ਪਾਰ ਕਰ ਗਿਆ ਹੈ। ਡਾ. ਸੁਧੀਰ ਸਿੰਘ ਨੇ ਦੱਸਿਆ ਕਿ ਗੋਰਖਪੁਰ ਵਿਖੇ ਬਸਤੀ ਦੇ ਗਾਂਧੀਨਗਰ ਵਾਸੀ ਹਸਨੈਨ ਅਲੀ ਦੀ ਰਿਪੋਰਟ ਪੌਜ਼ੀਟਿਵ ਆਈ ਸੀ। ਮੌਤ ਤੋਂ ਬਾਅਦ ਸਟਾਫ਼ ਨੇ ਪੁਸ਼ਟੀ ਕੀਤੀ ਕਿ ਉਸ ਵਿੱਚ ਕੋਰੋਨਾ ਦੇ ਲੱਛਣ ਸਨ।
ਡਾ. ਸੁਧੀਰ ਸਿੰਘ ਨੇ ਦੱਸਿਆ ਕਿ ਲਾਰ ਦਾ ਨਮੂਨਾ ਬੀਆਰਡੀ ਲੈਬ ਵਿੱਚ ਭੇਜਿਆ ਗਿਆ, ਜਿੱਥੋ ਰੀਐਕਟਿਵ ਆਇਆ। ਪੁਸ਼ਟੀ ਲਈ ਮੰਗਲਵਾਰ ਮੁੜ ਜਾਂਚ ਲਈ ਨਮੂਨਾ ਕੇਜੀਐਮਯੂ ਵਿਖੇ ਭੇਜਿਆ, ਜਿੱਥੋ ਰਿਪੋਰਟ ਪੌਜ਼ੀਟਿਵ ਆਈ। ਹੁਣ ਕੋਰੋਨਾ ਸੰਕ੍ਰਮਣ ਦੀ ਜਾਂਚ ਰਿਪੋਰਟ 'ਚ ਉਸ ਦੇ ਪੌਜ਼ਿਟਿਵ ਆਉਣ ਤੋਂ ਬਾਅਦ ਮੈਡੀਕਲ ਕਾਲਜ 'ਚ ਹੜਕੰਪ ਮਚ ਗਿਆ ਹੈ।
ਇਹ ਵੀ ਪੜ੍ਹੋ: ਰਾਮੋਜੀ ਰਾਓ ਵੱਲੋਂ ਕੋਵਿਡ-19 ਵਿਰੁੱਧ ਲੜਾਈ ਲਈ ਤੇਲਗੂ ਰਾਜਾਂ ਨੂੰ 20 ਕਰੋੜ ਦੀ ਮਦਦ