ਅਹਿਮਦਾਬਾਦ: ਗੁਜਰਾਤ ਏਟੀਐਸ ਅਤੇ ਕਰਾਈਮ ਬਰਾਂਚ ਦੀ ਟੀਮ ਨੇ ਇੱਕ ਖ਼ਤਰਨਾਕ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਸ਼ੂਟਰ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਗੋਰਧਨ ਜੜਫੀਆ ਨੂੰ ਮਾਰਨ ਦੀ ਸੁਪਾਰੀ ਲਈ ਸੀ। ਸ਼ੂਟਰ ਮੁੰਬਈ ਤੋਂ ਅਹਿਮਦਾਬਾਦ ਕਤਲ ਦੇ ਇਰਾਦੇ ਨਾਲ ਪੁੱਜਿਆ ਸੀ।
ਕਰਾਈਮ ਬਰਾਂਚ ਅਤੇ ਏਟੀਐਸ ਨੂੰ ਜਦੋਂ ਪਤਾ ਲੱਗਿਆ ਕਿ ਸ਼ੂਟਰ ਅਹਿਮਦਾਬਾਦ ਦੇ ਰਿਲੀਫ ਰੋਡ ਸਥਿਤ ਕਿਸੇ ਹੋਟਲ ਵਿੱਚ ਠਹਿਰਿਆ ਹੈ ਤਾਂ ਉਸਨੂੰ ਗ੍ਰਿਫ਼ਤਾਰ ਕਰਨ ਪੁੱਜੀ। ਇਸ ਦੌਰਾਨ ਮੁਲਜ਼ਮ ਸ਼ੂਟਰ ਨੇ ਪੁਲਿਸ 'ਤੇ ਗੋਲੀਆਂ ਚਲਾਈਆਂ।
ਦੱਸ ਦਈਏ ਕਿ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ਲਈ ਏਟੀਐਸ ਦੇ ਡੀਆਈਜੀ ਹਿਮਾਂਸ਼ੂ ਸ਼ੁਕਲਾ ਅਤੇ ਕਰਾਈਮ ਬਰਾਂਚ ਦੇ ਡੀਸੀਪੀ ਦੀਪਾਂਸ਼ੂ ਭਰਦਨ ਦੀ ਅਗਵਾਈ ਵਿੱਚ ਟੀਮ ਰਿਲੀਫ ਰੋਡ ਪੁੱਜੀ ਸੀ। ਗੋਲੀਬਾਰੀ ਵਿੱਚ ਕਿਸੇ ਦੇ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ ਹੈ।
ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਅਰੰਭ ਦਿੱਤੀ ਹੈ।