ਗਾਜ਼ੀਆਬਾਦ: ਕਵੀ ਨਗਰ ਥਾਣਾ ਦੇ ਖੇਤਰ ਦੇ ਪਾਂਡਵ ਨਗਰ 'ਚ ਇੱਕ ਫੈਕਟਰੀ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਫੈਕਟਰੀ 'ਚ ਭਿਆਨਕ ਅੱਗ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸ ਦੇਈਏ ਕਿ ਜਦੋਂ ਫੈਕਟਰੀ 'ਚ ਅੱਗ ਲੱਗ ਸੀ ਉਸ ਸਮੇਂ ਫੈਕਟਰੀ 'ਚ ਸਿਰਫ਼ ਗਾਰਡ ਮੌਜੂਦ ਸੀ ਜਿਸ ਨੇ ਫੈਕਟਰੀ ਚੋਂ ਭੱਜ ਕੇ ਆਪਣੀ ਜਾਨ ਬਚਾਈ।
ਇਸ ਫੈਕਟਰੀ 'ਚ ਰਸਾਇਣ ਨਾਲ ਸਬੰਧਿਤ ਕੰਮ ਕੀਤਾ ਜਾਂਦਾ ਹੈ ਜਿਸ ਕਾਰਨ ਫੈਕਟਰੀ 'ਚੋਂ ਧੂੰਆਂ ਬਹੁਤ ਜ਼ਿਆਦਾ ਨਿਕਲਿਆ। ਇਸ ਫੈਕਟਰੀ 'ਚ ਅੱਗ ਲੱਗਣ ਨਾਲ ਦੂਜੀਆਂ ਫੈਕਟਰੀਆਂ 'ਚ ਅੱਗ ਲੱਗਣ ਦੇ ਆਸਾਰ ਵੱਧ ਗਏ ਹਨ।
ਮੁੱਖ ਫਾਇਰ ਅਫਸਰ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਪਹਿਲਾਂ ਕੰਮ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਹੈ ਜਿਸ ਦੇ ਲਈ ਵਾਧੂ ਫਾਇਰ ਟੈਂਡਰ ਮੰਗਵਾਏ ਗਏ ਹਨ ਅਤੇ ਫਾਇਰ ਬ੍ਰਿਗੇਡ ਦੀ ਵਿਸ਼ੇਸ਼ ਟੀਮ ਵੀ ਬੁਲਾਇਆ ਗਿਆ ਹੈ।
ਅੱਗ ਬੁਝਾਊ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਅੱਗ ਜਲਦੀ ਹੀ ਕਾਬੂ ਕਰ ਲਈ ਜਾਏਗੀ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਫੈਕਟਰੀ ਵਿੱਚ ਗਾਰਡ ਤੋਂ ਇਲਾਵਾ ਕੋਈ ਵੀ ਮੌਜੂਦ ਨਹੀਂ ਸੀ। ਪਰ ਜਾਂਚ ਤੋਂ ਬਾਅਦ ਹੀ ਸਾਰੀ ਤਸਵੀਰ ਰਾਹੀਂ ਸਪੱਸ਼ਟ ਹੋ ਹੋਵੇਗਾ।
ਇਹ ਵੀ ਪੜ੍ਹੋ:3 ਮਹੀਨੇ ਬਾਅਦ ਮੁੜ ਸ਼ੁਰੂ ਹੋਇਆ ਢਾਡੀ ਦਰਬਾਰ, ਸੰਗਤਾਂ ਮਾਣ ਰਹੀਆਂ ਅਨੰਦ