ETV Bharat / bharat

ਨਵੀਂ ਦਿੱਲੀ ਦੇ ਇੱਕ ਹੋਟਲ 'ਚ ਲੱਗੀ ਅੱਗ, 15 ਜਖ਼ਮੀ - ਦ ਪਾਰਕ ਹੋਟਲ

ਨਵੀਂ ਦਿੱਲੀ ਵਿਖੇ ਦ ਪਾਰਕ ਹੋਟਲ ਵਿੱਚ ਅੱਜ ਸਵੇਰੇ ਅੱਗ ਲੱਗ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ 15 ਲੋਕਾਂ ਦੇ ਜਖ਼ਮੀ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।

the park hotel in new delhi
ਫ਼ੋਟੋ
author img

By

Published : Feb 15, 2020, 2:02 PM IST

ਨਵੀਂ ਦਿੱਲੀ: ਦ ਪਾਰਕ ਹੋਟਲ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਅੱਜ ਸਵੇਰੇ ਉੱਥੇ ਅੱਗ ਲੱਗ ਗਈ। ਏਡੀਸੀਪੀ ਦੀਪਕ ਯਾਦਵ ਨੇ ਦੱਸਿਆ ਕਿ ਇਸ ਬਾਰੇ ਪਹਿਲਾ ਕੋਈ ਜਾਣਕਾਰੀ ਨਹੀਂ ਪਹੁੰਚੀ ਸੀ, ਪਰ ਕਰੀਬ 11:45 ਵਜੇ ਰਾਜਿੰਦਰ ਨਗਰ ਪੀਐਸ ਤੋਂ ਸੂਚਨਾ ਮਿਲੀ ਕਿ ਹੋਟਲ ਵਿੱਚ ਅੱਗ ਲੱਗ ਗਈ ਹੈ।

ਏਡੀਸੀਪੀ ਦੀਪਕ ਨੇ ਦੱਸਿਆ ਕਿ ਇਸ ਹਾਦਸੇ ਵਿੱਚ 15 ਲੋਕ ਜਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ 15 ਚੋਂ 12 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਫ਼ਿਲਹਾਲ ਹੋਟਲ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਹਾਦਸੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਬਠਿੰਡਾ ਵਾਸੀਆਂ ਦੀ ਮੁਸ਼ਕਲਾਂ ਸੁਣਨਗੇ ਮਨਪ੍ਰੀਤ ਬਾਦਲ

ETV Bharat Logo

Copyright © 2025 Ushodaya Enterprises Pvt. Ltd., All Rights Reserved.