ਲਖਨਊ: ਆਪਣੀ ਟ੍ਰੈਵਲ ਹਿਸਟਰੀ ਲੁਕਾ ਕੇ ਰਾਜਧਾਨੀ ਲਖਨਊ ਵਿੱਚ ਕਈ ਪਾਰਟੀਆਂ ਤੇ ਕਈ ਦਰਜਨ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੀ ਕੋਰੋਨਾ ਪੌਜ਼ੀਟਿਵ ਕਨਿਕਾ ਕਪੂਰ ਕੇ ਖ਼ਿਲਾਫ਼ ਐੱਫ਼ਆਈਆਰ ਦਰਜ ਕਰ ਲਈ ਗਈ ਹੈ।
ਦੱਸ ਦੇਈਏ ਕਿ ਕਨਿਕਾ ਕਪੂਰ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 182, 269, 270 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਕਨਿਕਾ ਕਪੂਰ ਦੇ ਖਿਲਾਫ ਐਮਰਜੈਂਸੀ ਵਿੱਚ ਆਪਣੀ ਬਿਮਾਰੀ ਅਤੇ ਲਾਪ੍ਰਵਾਹੀ ਛੁਪਾਉਣ ਲਈ ਐਫਆਈਆਰ ਦਰਜ ਕੀਤੀ ਗਈ ਹੈ।