ਲਖਨਊ: ਘੰਟਾਘਰ ਖੇਤਰ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਔਰਤਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮਾਮਲੇ 'ਤੇ ਪੁਲਿਸ ਨੇ 3 ਐਫਆਈਆਰ ਦਰਜ ਕੀਤੀਆਂ, ਜਿਸ ਵਿੱਚੋਂ ਇੱਕ ਐਫਆਈਆਰ ਠਾਕੁਰਗੰਜ ਇਲਾਕੇ 'ਚ ਦਰਜ ਕੀਤੀ ਗਈ।
ਇਸ ਐਫਆਈਆਰ 'ਚ ਮਸ਼ਹੂਰ ਕਵੀ ਮੁਨਵਰ ਰਾਣਾ ਦੀਆਂ ਧੀਆਂ ਦਾ ਨਾਂਅ ਨਾਮਜ਼ਦ ਹੈ। ਇਸ ਦੇ ਨਾਲ ਹੀ ਕਈ ਪ੍ਰਦਰਸ਼ਨਕਾਰੀ ਔਰਤਾਂ ਦੇ ਨਾਂਂਅ ਵੀ ਮੌਜੂਦ ਹਨ। ਪ੍ਰਦਰਸ਼ਨਕਾਰੀ ਔਰਤਾਂ ਨੇ ਪੁਲਿਸ 'ਤੇ ਟਾਇਲਟ ਨੂੰ ਤਾਲਾ ਲਗਾਉਣਾ, ਕੰਬਲ ਖੋਹਣ ਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ।
ਮਸ਼ਹੂਰ ਸ਼ਾਇਰ ਮੁਨਵਰ ਰਾਣਾ ਦੀਆਂ ਧੀਆਂ ਨੇ ਘੰਟਾਘਰ 'ਚ ਸੀਏਏ ਦੇ ਖਿਲਾਫ਼ ਪ੍ਰਦਰਸ਼ਨ ਜਾਰੀ ਰੱਖਿਆ।
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਰਾਜਧਾਨੀ ਲਖਨਊ 'ਚ ਔਰਤਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਵੀ 19 ਦਸੰਬਰ 2019 ਨੂੰ ਲਖਨਊ 'ਚ ਪ੍ਰਦਰਸ਼ਨਕਾਰੀਆਂ ਨੇ ਜੰਮਹ ਕੇ ਹੰਗਾਮਾ ਕੀਤਾ ਜਿਸ ਹਿੰਸਾ 'ਚ ਕਈ ਲੋਕਾਂ ਨੂੰ ਗੰਭੀਰ ਸੱਟਾਂ ਲਗੀਆਂ ਸਨ ਤੇ 1 ਵਿਅਕਤੀ ਦੀ ਮੌਤ ਵੀ ਹੋ ਗਈ ਸੀ। ਪ੍ਰਦਰਸ਼ਨਕਾਰੀਆਂ ਨੇ 2 ਦਰਜਨ ਤੋਂ ਜਿਆਦਾ ਗੱਡੀਆਂ ਨੂੰ ਅੱਗ ਲਗਾਈ। ਇਸ ਮਗਰੋਂ ਦਰਜਨਾਂ 'ਤੇ ਮੁਕਦਮੇ ਦਰਜ ਕੀਤੇ ਗਏ, ਤੇ 200 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸੀ।
ਸੀਏਏ ਕਾਨੂੰਨ ਦੇ ਵਿਰੋਧ 'ਚ ਲਖਨਊ 'ਚ ਇਕ ਵਾਰ ਮੁੜ ਔਰਤਾਂ ਨੇ ਮੋਰਚਾ ਸੰਭਾਇਆ। ਔਰਤਾਂ ਲਗਾਤਾਰ ਪ੍ਰਦਰਸ਼ਨ ਕਰ ਸੀਏਏ ਦਾ ਵਿਰੋਧ ਕਰ ਰਹੀਆਂ ਸਨ ਜਿਸ ਕਾਰਨ 19 ਦਸੰਬਰ ਨੂੰ ਲਖਨਊ 'ਚ ਪ੍ਰਦਰਸ਼ਨ ਨੇ ਹਿੰਸਕ ਰੂਪ ਲਿਆ ਸੀ।
ਇਹ ਵੀ ਪੜ੍ਹੋ: ਸਾਰਾ ਨੇ ਸਲਮਾਨ ਖ਼ਾਨ ਨੂੰ ਕਿਹਾ 'ਆਦਾਬ', ਇੰਟਰਨੇਟ ਨੂੰ ਪਸੰਦ ਆਇਆ ਸਾਰਾ ਦਾ ਇਹ ਨਵਾਬੀ ਅੰਦਾਜ
ਲਖਨਊ ਪੁਲਿਸ ਨੇ ਸਾਵਧਾਨੀ ਵਜੋਂ ਧਾਰਾ 144 ਲਗਾਈ, ਪਰ ਧਾਰਾ 144 ਤੋਂ ਬਾਅਦ ਵੀ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਜਾਰੀ ਰੱਖਿਆ।
CAA ਤੇ NRC ਦੇ ਵਿਰੋਧ 'ਚ ਘੰਟਾਘਰ ਦੇ ਨਾਲ ਹੀ ਗੋਮਤੀ ਨਗਰ 'ਚ ਔਰਤਾਂ ਪ੍ਰਦਰਸ਼ਨ ਕਰ ਰਹੀਆਂ ਹਨ। ਗੋਮਤੀ ਨਗਰ ਦੇ ਗੰਜ ਦੀ ਕਬਰਿਸਤਾਨ ਦੇ ਕੋਲ ਸਥਿਤ ਦਰਜਨਾਂ ਦੀ ਗਿਣਤੀ 'ਚ ਔਰਤਾਂ ਨੇ ਤੇ ਬਚਿਆਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਰੀ ਪੁਲਿਸ ਫੋਰਸ ਦੇ ਨਾਲ ਆਲਾ ਅਧਿਕਾਰੀ ਵੀ ਮੌਜੂਦ ਰਹੇ।