ETV Bharat / bharat

ਬਿਹਾਰ ਚੋਣਾਂ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜਾਰੀ ਕੀਤਾ ਭਾਜਪਾ ਦਾ ਚੋਣ ਮੈਨੀਫ਼ੈਸਟੋ - 5 ਲੱਖ ਨੌਕਰੀਆਂ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ (ਮੈਨੀਫ਼ੈਸਟੋ) ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਮੁਫ਼ਤ ਕੋਰੋਨਾ ਟੀਕਾ, ਵਿਕਾਸ, 5 ਲੱਖ ਨੌਕਰੀਆਂ ਤੇ ਹੋਰ ਲੋਕ ਭਲਾਈ ਦੇ ਕੰਮਾਂ ਦੇ ਵਾਅਦਾ ਕਰਕੇ ਬਿਹਾਰ ਵਾਸੀਆਂ ਦਾ ਭਰੋਸਾ ਜਿੱਤਣ ਦਾ ਜਤਨ ਕੀਤਾ ਹੈ।

ਤਸਵੀਰ
ਤਸਵੀਰ
author img

By

Published : Oct 22, 2020, 1:43 PM IST

ਪਟਨਾ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ (ਮੈਨੀਫ਼ੈਸਟੋ) ਪੱਤਰ ਜਾਰੀ ਕੀਤਾ ਹੈ। ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਪੰਜ ਸੂਤਰਾਂ, ਇੱਕ ਟੀਚਾ ਅਤੇ 11 ਨਿਸ਼ਚੇ ਦਾ ਜ਼ਿਕਰ ਹੈ। ਭਾਜਪਾ ਨੇ ਇਸ ਨੂੰ ਬਿਹਾਰ ਦੇ ਵਿਕਾਸ ਲਈ ਵਿਜ਼ਨ ਦਸਤਾਵੇਜ਼ ਦੱਸਿਆ ਹੈ।

ਬਿਹਾਰ ਦੇ ਵਿਕਾਸ ਦੀ ਗੱਲ

ਚੋਣ ਮੈਨੀਫ਼ੈਸਟੋ ਵਿੱਚ ਬਿਹਾਰ ਦੇ ਵਿਕਾਸ ਦੀ ਗੱਲ ਪ੍ਰਮੁੱਖਤਾ ਨਾਲ ਕੀਤੀ ਗਈ ਹੈ। ਪਾਰਟੀ ਨੇ ਪੰਜ ਸਾਲਾਂ ਵਿੱਚ 5 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਇੱਕ ਕਰੋੜ ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਦਾ ਸੰਕਲਪ ਵੀ ਲਿਆ ਹੈ। ਘੋਸ਼ਣਾ ਪੱਤਰ ਵਿੱਚ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਸ਼ਾਮਿਲ ਹਨ।

ਬਿਹਾਰ ਵਾਸੀਆਂ ਨੂੰ ਲਗਾਇਾ ਜਾਵੇਗਾ ਕੋਰੋਨਾ ਦਾ ਮੁਫ਼ਤ ਟੀਕਾ

ਇਸ ਤੋਂ ਇਲਾਵਾ, ਭਾਜਪਾ ਦੇ ਚੋਣ ਮੈਨੀਫ਼ੈਸਟੋ ਵਿੱਚ ਕਿਹਾ ਗਿਆ ਹੈ ਕਿ ਪਾਰਟੀ 19 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੰਮ ਕਰੇਗੀ। ਕੋਰੋਨਾ ਵਾਇਰਸ ਦੇ ਘਾਤਕ ਨਤੀਜਿਆਂ ਦੇ ਮੱਦੇਨਜ਼ਰ, ਹਰ ਬਿਹਾਰ ਵਾਸੀਆਂ ਨੂੰ ਮੁਫ਼ਤ ਕੋਰੋਨਾ ਦਾ ਟੀਕਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਰਾਜ ਵਿੱਚ ਤਿੰਨ ਲੱਖ ਨਵੇਂ ਅਧਿਆਪਕ ਨਿਯੁਕਤ ਕੀਤੇ ਜਾਣਗੇ।

ਭਾਜਪਾ ਦੇ ਕਈ ਚੋਟੀ ਦੇ ਆਗੂ ਮੌਜੂਦ ਰਹੇ

ਨਿਰਮਲਾ ਸੀਤਾਰਮਨ ਨੇ ਭਾਜਪਾ ਦਾ ਚੋਣ ਮੈਨੀਫ਼ੈਸਟੋ ਜਾਰੀ ਕੀਤਾ। ਇਸ ਦੌਰਾਨ ਬਿਹਾਰ ਭਾਜਪਾ ਇੰਚਾਰਜ ਭੁਪਿੰਦਰ ਯਾਦਵ, ਭਾਜਪਾ ਚੋਣ ਇੰਚਾਰਜ ਦੇਵੇਂਦਰ ਫੜਨਵੀਸ, ਪ੍ਰਦੇਸ਼ ਭਾਜਪਾ ਪ੍ਰਧਾਨ ਡਾ ਸੰਜੇ ਜੈਸਵਾਲ ਸਮੇਤ ਕਈ ਵੱਡੇ ਆਗੂ ਮੌਜੂਦ ਸਨ।

ਦੂਸਰੀਆਂ ਪਾਰਟੀਆਂ ਪਹਿਲਾਂ ਹੀ ਜਾਰੀ ਕਰ ਚੁੱਕੀਆਂ ਹਨ ਚੋਣ ਮੈਨੀਫ਼ੈਸਟੋ

ਤੁਹਾਨੂੰ ਦੱਸ ਦੇਈਏ ਕਿ ਹੋਰ ਰਾਜਨੀਤਿਕ ਪਾਰਟੀਆਂ ਪਹਿਲਾਂ ਹੀ ਆਪਣਾ ਮੈਨੀਫ਼ੈਸਟੋ ਜਾਰੀ ਕਰ ਚੁੱਕੀਆਂ ਹਨ। ਜੇਡੀਯੂ ਨੇ ਆਪਣਾ ਚੋਣ ਮਨੋਰਥ ਪੱਤਰ ਸੱਤ ਨਿਸ਼ਚੇ ਪਾਰਟ -2 ਰਾਹੀਂ ਜਾਰੀ ਕੀਤਾ। ਐੱਨਡੀਏ ਤੋਂ ਵੱਖ ਹੋ ਚੁੱਕੇ ਐਲਜੇਪੀ ਨੇ ਆਪਣੇ ‘ਬਿਹਾਰ ਫ਼ਸਟ ਬਿਹਾਰੀ ਫ਼ਸਟ’ ਵਿਜ਼ਨ ਦਸਤਾਵੇਜ਼ ਤਹਿਤ ਆਪਣਾ ਮੈਨੀਫ਼ੈਸਟੋ ਜਾਰੀ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.