ਹੈਦਰਾਬਾਦ: ਫ਼ਾਦਰਜ਼ ਡੇਅ 21 ਜੂਨ ਨੂੰ ਮਨਾਇਆ ਜਾਂਦਾ ਹੈ। ਪਿਤਾ ਇਕ ਅਜਿਹਾ ਵਿਅਕਤੀ ਹੈ, ਜੋ ਆਪਣੇ ਬੱਚਿਆਂ ਨੂੰ ਜੀਵਨ ਵਿੱਚ ਆਪਣੇ ਤੋਂ ਅੱਗੇ ਵਧਦੇ ਹੋਏ ਵੇਖ ਕੇ ਖ਼ੁਸ਼ ਹੁੰਦਾ ਹੈ। ਇਹ ਵਿਅਕਤੀ ਜੋ ਬੱਚਿਆਂ ਨੂੰ ਦੁਨੀਆ ਦੀ ਹਰ ਚੰਗਿਆਈ ਅਤੇ ਬੁਰਾਈ ਮੁਤੱਲਕ ਜਾਗਰੂਕ ਕਰਦਾ ਹੈ। ਬੱਚਿਆਂ ਨੂੰ ਜ਼ਿੰਦਗੀ ਜਿਊਣ ਦੀ ਸਿੱਖਿਆ ਦਿੰਦਾ ਹੈ, ਹਰ ਕੋਈ ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਕੁਝ ਤਿਆਰ ਕਰਦਾ ਹੈ. ਇਸ ਲਈ ਤੁਸੀਂ ਵੀ ਆਪਣੇ ਪਿਤਾ ਨੂੰ ਵੱਖੋ ਵੱਖਰੇ ਸਰਪ੍ਰਾਈਜ਼ ਦੇ ਕੇ ਇਸ ਫ਼ਾਦਰਜ਼ ਦਿਵਸ (ਵਾਲਿਦ ਦਿਹਾੜਾ) ਨੂੰ ਹੋਰ ਯਾਦਗਾਰੀ ਬਣਾ ਸਕਦੇ ਹੋ।
ਪਿਤਾ ਦੀਆਂ ਮਨਪਸੰਦ ਗਤੀਵਿਧੀਆਂ
ਹਰ ਪਿਤਾ ਦੀ ਅਜਿਹੀ ਆਦਤ ਹੁੰਦੀ ਹੈ, ਜਿਸ ਨੂੰ ਯਾਦ ਕਰਦਿਆਂ ਸਾਡੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਹਨ। ਇਸ ਦੇ ਕਾਰਨ, ਫ਼ਾਦਰਜ਼ ਡੇਅ ਇਕ ਅਜਿਹਾ ਮੌਕਾ ਹੈ ਜਦੋਂ ਉਹ ਇਸ ਆਦਤ ਨੂੰ ਤੁਹਾਡੇ ਨਾਲ ਸਾਂਝਾ ਕਰ ਸਕਦਾ ਹੈ। ਤੁਸੀਂ ਸੋਚ ਵੀ ਨਹੀਂ ਸਕਦੇ ਇਹ ਕਿੰਨਾ ਅਨੰਦਮਈ ਹੋਵੇਗਾ।
ਨੈੱਟਫਲਿਕਸ ਦੀ ਮੈਂਬਰਸ਼ਿੱਪ
ਮਾਪਿਆਂ ਨੂੰ ਅਕਸਰ ਨਵੀਂ ਤਕਨਾਲੋਜੀ ਨਾਲ ਜ਼ਿਆਦਾ ਰੁਝਾਨ ਨਹੀਂ ਹੁੰਦਾ। ਇਸ ਦੌਰਾਨ ਤੁਸੀਂ ਆਪਣੇ ਪਿਤਾ ਜੀ ਨੂੰ ਇੱਕ ਸਾਲ ਦੀ ਨੈੱਟਫਲਿਕਸ ਮੈਂਬਰਸ਼ਿੱਪ ਦੇ ਕੇ ਖ਼ੁਸ਼ ਕਰ ਸਕਦੇ ਹੋ ਅਤੇ ਉਨ੍ਹਾਂ ਨਾਲ ਫ਼ਿਲਮ ਵੇਖ ਸਕਦੇ ਹੋ।
ਬਾਪੂ ਦੇ ਯਾਰਾਂ ਨੂੰ ਰਾਤ ਦੀ ਰੋਟੀ ਤੇ ਸੱਦੋ
ਇੱਕ ਵਾਰ ਪਰਿਵਾਰਕ ਜੀਵਨ ਸ਼ੁਰੂ ਹੋਣ 'ਤੇ ਮਾਪਿਆਂ ਨੂੰ ਆਪਣੇ ਦੋਸਤਾਂ ਨਾਲ ਮਿਲਣ ਦਾ ਸਮਾਂ ਨਹੀਂ ਮਿਲਦਾ। ਇਸ ਲਈ ਤੁਸੀਂ ਆਪਣੇ ਪਿਤਾ ਦੇ ਦੋਸਤਾਂ ਨੂੰ ਘਰ ਜਾਂ ਬਾਹਰ ਕਿਸੇ ਰੈਸਟੋਰੈਂਟ ਵਿੱਚ ਲਜਾ ਕੇ ਹੈਰਾਨ ਕਰ ਸਕਦੇ ਹੋ।
ਟੱਬਰ ਨਾਲ ਰਾਤ ਦੀ ਰੋਟੀ
ਜਦੋਂ ਬੱਚਾ ਵੱਡਾ ਹੁੰਦਾ ਹੈ, ਤਾਂ ਉਹ ਘਰੋਂ ਬਾਹਰ ਨਿਕਲਦਾ ਹੈ ਅਤੇ ਫਿਰ ਪਰਿਵਾਰਕ ਸਮਾਂ ਉਸ ਲਈ ਵਧੇਰੇ ਮਹੱਤਵਪੂਰਣ ਬਣ ਜਾਂਦਾ ਹੈ। ਇਸ ਕਾਰਨ, ਤੁਹਾਡੇ ਪਿਤਾ ਨਾਲ ਰਾਤ ਦਾ ਖਾਣਾ ਖਾਓ, ਘਰ ਵਿੱਚ ਇੱਕ ਛੱਤ ਹੇਠ ਬੈਠ ਕੇ ਅਤੇ ਵੱਖੋ ਵੱਖਰੀਆਂ ਖੇਡਾਂ ਖੇਡਣਾ ਇਸ ਪਿਤਾ ਦਿਵਸ ਨੂੰ ਹੋਰ ਖ਼ਾਸ ਬਣਾਉਂਦਾ ਹੈ.
ਨੈਸਟ ਮਿੰਨੀ
ਗੂਗਲ ਨੇਸਟ ਮਿੰਨੀ ਦੇ ਜ਼ਰੀਏ, ਤੁਹਾਡੇ ਪਿਤਾ ਗੀਤਾਂ ਨੂੰ ਸੁਣਨ ਦੇ ਨਾਲ ਨਾਲ ਮੌਸਮ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਅਲਾਰਮ ਸੈਟ ਕਰਨ ਦੀ ਸਹੂਲਤ ਵੀ ਰੱਖਦੇ ਹਨ।
ਹੋਰ ਯੰਤਰ
ਜੇ ਤੁਹਾਡੇ ਪਿਤਾ ਟੈਕਨੋਲੋਜੀ ਪ੍ਰੇਮੀ ਹਨ ਤਾਂ ਅੱਜ ਕੱਲ੍ਹ ਮਾਰਕਿਟ ਵਿੱਚ ਬਹੁਤ ਸਾਰੇ ਵਿਕਲਪ ਹਨ। ਤੁਸੀਂ ਉਨ੍ਹਾਂ ਨੂੰ ਨਵੀਨਤਮ ਸਮਾਰਟ ਫੋਨ, ਲੈਪਟਾਪਾਂ ਤੋਂ ਡਿਜੀਟਲ ਰਿਕਾਰਡ ਪਲੇਅਰ ਦੇ ਸਕਦੇ ਹੋ। ਜ਼ਿਆਦਾਤਰ ਵੈਬਸਾਈਟਾਂ ਫਾਦਰਜ਼ ਡੇਅ ਵਰਗੇ ਮੌਕਿਆਂ ਲਈ ਛੂਟ ਦੀ ਪੇਸ਼ਕਸ਼ ਕਰਦੀਆਂ ਹਨ।
ਘੜੀ
ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਪਿਤਾ ਹਮੇਸ਼ਾ ਸਾਨੂੰ ਸਮੇਂ ਦੀ ਮਹੱਤਤਾ ਬਾਰੇ ਦੱਸਦੇ ਹਨ, ਅਸੀਂ ਉਨ੍ਹਾਂ ਨੂੰ ਪਿਤਾ ਦਿਵਸ ਦੇ ਮੌਕੇ 'ਤੇ ਇੱਕ ਘੜੀ ਕਿਉਂ ਨਹੀਂ ਭੇਟ ਕਰਦੇ।
ਫੋਟੋ ਐਲਬਮ ਅਤੇ ਕਾਰਡ
ਅਸੀਂ ਆਪਣੇ ਬਚਪਨ ਵਿਚ ਹੱਥਾਂ ਨਾਲ ਕਾਰਡ ਬਣਾਉਂਦੇ ਸੀ ਅਤੇ ਚਿੱਠੀਆਂ ਵੀ ਲਿਖਦੇ ਸੀ, ਆਮ ਸਮੇਂ ਵਿੱਚ ਅਸੀਂ ਹੱਥਾਂ ਨਾਲ ਕਾਰਡ ਬਣਾਉਣ ਬਾਰੇ ਨਹੀਂ ਸੋਚ ਸਕਦੇ, ਪਰ ਕੋਰੋਨਾ ਲੌਕਡਾਉਨ ਦੇ ਕਾਰਨ ਅਸੀਂ ਘਰ ਬੈਠ ਸਕਦੇ ਹਾਂ ਅਤੇ ਉਨ੍ਹਾਂ ਨੂੰ ਕਾਰਡ ਦੁਆਰਾ ਇਕ ਸੁੰਦਰ ਸੰਦੇਸ਼ ਦੇ ਸਕਦੇ ਹਾਂ। ਤੁਸੀਂ ਉਨ੍ਹਾਂ ਲਈ ਯਾਦਗਾਰੀ ਐਲਬਮ ਵੀ ਬਣਾ ਸਕਦੇ ਹੋ, ਜੋ ਉਨ੍ਹਾਂ ਦੇ ਕਾਲਜ ਜਾਂ ਉਨ੍ਹਾਂ ਦੀਆਂ ਸਾਰੀਆਂ ਯਾਦਾਂ ਨੂੰ ਸੁਰਜੀਤ ਕਰ ਸਕਦੀ ਹੈ।
ਕਿਤਾਬਾਂ
ਜੇ ਤੁਹਾਡੇ ਪਿਤਾ ਪੜ੍ਹਨਾ ਪਸੰਦ ਕਰਦੇ ਹਨ, ਤਾਂ ਤੁਸੀਂ ਉਸ ਨੂੰ ਮਨਪਸੰਦ ਲੇਖਕ ਦੀਆਂ ਕਿਤਾਬਾਂ ਗਿਫਟ ਕਰ ਸਕਦੇ ਹੋ, ਜੋ ਇਸ ਦਿਨ ਨੂੰ ਹੋਰ ਯਾਦਗਾਰੀ ਬਣਾ ਦੇਵੇਗਾ।