ਚੰਡੀਗੜ੍ਹ: ਸੜਕ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤੀ ਦੇ ਲਈ ਸਰਕਾਰ ਨੇ ਪਹਿਲੀ ਦਸੰਬਰ ਤੋਂ ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਫਾਸਟਟੈਗ ਲਾਜ਼ਮੀ ਕਰ ਦਿੱਤਾ ਹੈ। ਜਿਸ ਤਹਿਤ ਫਾਸਟਟੈਗ ਤੋਂ ਬਿਨਾਂ ਫਾਸਟਟੈਗ ਲੇਨ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਤੋਂ ਡਬਲ ਯੂਜ਼ਰ ਫੀਸ ਦੀ ਵਸੂਲੀ ਪਹਿਲੀ ਦਸੰਬਰ ਦੀ ਬਜਾਏ ਹੁਣ 15 ਦਸੰਬਰ ਤੋਂ ਸ਼ੁਰੂ ਹੋਵੇਗੀ।
ਇਸ ਨਾਲ ਲੋਕ ਟ੍ਰੈਫਿਕ ਜਾਮ ਤੋਂ ਬਚ ਸਕਣਗੇ ਨਾਲ ਹੀ ਟੋਲ ਟੈਕਸ ਅਦਾ ਕਰਨ ਲਈ ਕਤਾਰ ਵਿੱਚ ਖੜ੍ਹੇ ਨਹੀਂ ਹੋਣਾ ਪਵੇਗਾ। ਇਸ ਲਈ ਸਾਰੇ ਵਾਹਨ ਮਾਲਕਾਂ ਨੂੰ 1 ਦਸੰਬਰ ਤੱਕ ਫਾਸਟੈਗ ਦੀ ਸਹੂਲਤ ਲੈਣ ਲਈ ਕਿਹਾ ਜਾ ਰਿਹਾ ਹੈ। ਇਹ ਟੈਗ ਕਿਸੇ ਵੀ ਟੋਲ ਪਲਾਜ਼ਾ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਕੁਝ ਵਿੱਤੀ ਕੰਪਨੀਆਂ ਅਤੇ ਬੈਂਕਾਂ ਨੇ ਇਸ ਲਈ ਆਨਲਾਈਨ ਫਾਰਮ ਕੱਢੇ ਹਨ। ਫਾਰਮ ਭਰਨ ਤੋਂ ਬਾਅਦ ਇੱਕ ਕੁਏਰੀ ਜਨਰੇਟ ਹੁੰਦੀ ਹੈ ਜਿਸ ਤੋਂ ਬਾਅਦ, ਗਾਹਕ ਨੂੰ ਬੈਂਕ ਜਾ ਕੇ ਫਾਰਮ ਭਰਨਾ ਪਏਗਾ ਤੇ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਕੇ ਫਾਸਟੈਗ ਖਾਤਾ ਖੋਲ੍ਹਿਆ ਜਾਏਗਾ।