ETV Bharat / bharat

ਦਿੱਲੀ ਹਵਾਈ ਅੱਡੇ ਦੇ ਟਰਮੀਨਲ-3 'ਤੇ ਕੋਰੋਨਾ ਨੈਗੇਟਿਵ ਵਾਲਿਆਂ ਲਈ ਬਣਾਇਆ ਫ਼ਾਸਟ ਟਰੈਕ ਚੈਨਲ

ਡਾਇਲ ਦੇ ਸੀ.ਈ.ਓ. ਵਿਦੇਹ ਕੁਮਾਰ ਜੈਪੁਰਿਆਰ ਮੁਤਾਬਕ ਇਸ ਸਹੂਲਤ ਨੂੰ ਸ਼ੁਰੂ ਕਰਨ ਲਈ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਵਿੱਚ ਮੀਟਿੰਗ ਹੋਈ ਸੀ, ਜਿਸ ਵਿੱਚ ਫ਼ਾਸਟ ਟਰੈਕ ਚੈਨਲ ਬਣਾਉਣ ਦੀ ਸਲਾਹ ਦਿੱਤੀ ਗਈ ਸੀ।

ਦਿੱਲੀ ਹਵਾਈ ਅੱਡੇ ਦੇ ਟਰਮੀਨਲ-3 'ਤੇ ਕੋਰੋਨਾ ਨੈਗੇਟਿਵ ਵਾਲਿਆਂ ਲਈ ਬਣਾਇਆ ਫ਼ਾਸਟ ਟਰੈਕ ਚੈਨਲ
ਦਿੱਲੀ ਹਵਾਈ ਅੱਡੇ ਦੇ ਟਰਮੀਨਲ-3 'ਤੇ ਕੋਰੋਨਾ ਨੈਗੇਟਿਵ ਵਾਲਿਆਂ ਲਈ ਬਣਾਇਆ ਫ਼ਾਸਟ ਟਰੈਕ ਚੈਨਲ
author img

By

Published : Aug 12, 2020, 4:12 PM IST

ਨਵੀਂ ਦਿੱਲੀ: ਆਈ.ਜੀ.ਆਈ. ਹਵਾਈ ਅੱਡੇ ਦੇ ਟਰਮੀਨਲ-3 'ਤੇ ਵਿਦੇਸ਼ਾਂ ਤੋਂ ਆਉਣ ਵਾਲੇ ਜਿਹੜੇ ਯਾਤਰੀਆਂ ਕੋਲ ਆਪਣੀ ਕੋਵਿਡ-19 ਆਨਲਾਈਨ ਨੈਗੇਟਿਵ ਰਿਪੋਰਟ ਹੈ। ਉਨ੍ਹਾਂ ਲਈ ਇੱਕ ਫਾਸਟ ਟਰੈਕ ਚੈਨਲ ਬਣਾਇਆ ਗਿਆ ਹੈ, ਜਿਸ ਕਾਰਨ ਯਾਤਰੀ ਜਹਾਜ਼ ਉਤਰਨ ਤੋਂ ਦੋ ਤੋਂ ਢਾਈ ਘੰਟੇ ਦੇ ਅੰਦਰ ਇਮੀਗ੍ਰੇਸ਼ਨ ਅਤੇ ਕਸਟਮ ਵਰਗੀਆਂ ਸਮੁੱਚੀਆਂ ਕਾਰਵਾਈਆਂ ਨਿਪਟਾ ਕੇ ਟਰਮੀਨਲ-3 ਤੋਂ ਬਾਹਰ ਜਾ ਸਕਣਗੇ।

ਦਿੱਲੀ ਤੇ ਕੇਂਦਰ ਸਰਕਾਰ ਵਿੱਚ ਮੀਟਿੰਗ ਦੌਰਾਨ ਦਿੱਤਾ ਗਿਆ ਸੀ ਸੁਝਾਅ

ਡਾਇਲ ਦੇ ਸੀ.ਈ.ਓ. ਵਿਦੇਹ ਕੁਮਾਰ ਜੈਪੁਰਿਆਰ ਮੁਤਾਬਕ ਇਸ ਸਹੂਲਤ ਨੂੰ ਸ਼ੁਰੂ ਕਰਨ ਲਈ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਵਿੱਚ ਮੀਟਿੰਗ ਹੋਈ ਸੀ, ਜਿਸ ਵਿੱਚ ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਆਨਲਾਈਨ ਰਿਪੋਰਟ ਵਾਲੇ ਯਾਤਰੀਆਂ ਲਈ ਟਰਮੀਨਲ-3 'ਤੇ ਇਹ ਫ਼ਾਸਟ ਟਰੈਕ ਚੈਨਲ ਬਣਾਉਣ ਦੀ ਸਲਾਹ ਦਿੱਤੀ ਸੀ। ਇਸਦੇ ਸਾਰੇ ਚੰਗੇ ਅਤੇ ਬੁਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਣ ਉਪਰੰਤ ਇਸ ਨੂੰ ਲਾਗੂ ਕੀਤਾ ਗਿਆ।

ਉੱਥੇ ਹੀ, ਆਨਲਾਈਨ ਸਹੂਲਤ ਤਹਿਤ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਪਣੀ ਕੋਰੋਨਾ ਰਿਪੋਰਟ ਨੈਗੇਟਿਵ ਹੋਣ 'ਤੇ ਉਸਨੂੰ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ। ਕੋਰੋਨਾ ਲਈ ਇਹ ਆਰ.ਟੀ. ਪੀਸੀਆਰ ਟੈਸਟ ਵਿਦੇਸ਼ ਤੋਂ ਹਵਾਈ ਜਹਾਜ਼ ਫੜਨ ਤੋਂ 96 ਘੰਟਿਆਂ ਦੇ ਅੰਦਰ ਕਰਵਾਉਣਾ ਹੋਵੇਗਾ।

ਦਿੱਲੀ ਹਵਾਈ ਅੱਡੇ ਦੀ ਵੈਬਸਾਈਟ 'ਤੇ ਕਰਨਾ ਹੋਵੇਗਾ ਅਪਲਾਈ

ਰਿਪੋਰਟ ਨੈਗੇਟਿਵ ਆਉਣ 'ਤੇ ਇਸਨੂੰ ਦਿੱਲੀ ਹਵਾਈ ਅੱਡੇ ਦੀ ਵੈਬਸਾਈਟ 'ਤੇ ਰਿਪੋਰਟ ਅਤੇ ਆਪਣੇ ਪਾਸਪੋਰਟ ਨਾਲ ਲਾਉਣਾ ਹੁੰਦਾ ਹੈ। ਉਪਰੰਤ ਜਦੋਂ ਯਾਤਰੀ ਟਰਮੀਨਲ-3 'ਤੇ ਉਤਰਦਾ ਹੈ, ਤਾਂ ਉਸਦੇ ਉਤਰਨ ਤੋਂ ਪਹਿਲਾਂ ਇਹ ਅਧਿਕਾਰੀਆਂ ਨੂੰ ਪਤਾ ਹੁੰਦਾ ਹੈ ਕਿ ਇਸ ਯਾਤਰੀ ਨੂੰ ਬਿਨਾਂ ਪੇਡ ਕੁਆਰੰਟੀਨ ਕੀਤੇ ਇਸਨੂੰ ਘਰ ਭੇਜਣਾ ਹੈ। ਇਨ੍ਹਾਂ ਦੇ ਹੱਥਾਂ 'ਤੇ ਘਰੇ ਕੁਆਰਨਟੀਨ ਹੋਣ ਦੀ ਮੋਹਰ ਲਾਈ ਜਾ ਰਹੀ ਹੈ, ਤਾਂ ਕਿ ਯਾਤਰੀ ਆਪਣੇ ਘਰ ਜਾ ਕੇ 14 ਦਿਨਾਂ ਲਈ ਕੁਆਰੰਟੀਨ ਹੋ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.