ETV Bharat / bharat

ਕਿਸਾਨ ਅੰਦੋਲਨ: ਸਰਕਾਰ ਕਾਨੂੰਨਾਂ ਨੂੰ ਰੱਦ ਕਰੇ, ਨਹੀਂ ਤਾਂ ਵਿਰੋਧ ਜਾਰੀ ਰਹੇਗਾ - ਹੋਰਨਾਂ ਸੂਬਿਆਂ ਦੇ ਕਿਸਾਨ ਆਗੂ ਪਹੁੰਚੇ

ਦਿੱਲੀ ਦੇ ਸਿੰਘੂ ਬਾਰਡਰ ਉੱਤੇ ਪਹੁੰਚੇ ਕਿਸਾਨਾਂ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਕਿਹਾ ਕਿ ਹੁਣ ਕੋਈ ਵੀ ਮੀਟਿੰਗ ਨਹੀਂ ਹੋਵੇਗੀ, ਜੇ ਸਰਕਾਰ ਕਾਨੂੰਨਾਂ ਨੂੰ ਰੱਦ ਕਰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਕਿਸਾਨ ਅੰਦੋਲਨ: ਸਰਕਾਰ ਕਾਨੂੰਨਾਂ ਨੂੰ ਰੱਦ ਕਰੇ, ਨਹੀਂ ਤਾਂ ਵਿਰੋਧ ਜਾਰੀ ਰਹੇਗਾ

author img

By

Published : Dec 4, 2020, 8:21 PM IST

ਨਵੀਂ ਦਿੱਲੀ: ਸਿੰਘੂ ਬਾਰਡਰ ਉੱਤੇ ਪਹੁੰਚੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਹੋਰਨਾਂ ਸੂਬਿਆਂ ਦੇ ਕਿਸਾਨ ਆਗੂਆਂ ਦਾ ਵੀ ਭਰਪੂਰ ਸਾਥ ਮਿਲ ਰਿਹਾ ਹੈ। ਇਸ ਦੌਰਾਨ ਹੋਰਨਾਂ ਸੂਬਿਆਂ ਤੋਂ ਆਏ ਕਿਸਾਨਾਂ ਨੇ ਕਿਸਾਨੀ ਸੰਘਰਸ਼ ਬਾਰੇ ਉਨ੍ਹਾਂ ਦੀਆਂ ਅਗਲੇਰੀਆਂ ਕਾਰਵਾਈਆਂ ਬਾਰੇ ਦੱਸਿਆ।

'ਅੱਜ ਸਾਡੇ ਸਾਰੇ ਦੇਸ਼ ਦੇ ਕਿਸਾਨ ਪਹੁੰਚੇ ਨੇ'

ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਤੜਕੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਅਤੇ ਸ਼ਾਮ ਨੂੰ ਫ਼ਿਰ ਸਮੂਹ ਦੇਸ਼ ਦੇ ਕਿਸਾਨ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੀਤੀ ਕੱਲ੍ਹ ਕਿਸਾਨਾਂ ਨਾਲ ਹੋਈ ਮੀਟਿੰਗ ਵਿੱਚ ਅਸੀਂ ਸਰਕਾਰ ਨੂੰ ਦੱਸ ਦਿੱਤਾ ਸੀ ਕਿ ਇਨ੍ਹਾਂ ਬਿੱਲਾਂ ਵੀ ਕੀ ਖ਼ਾਮੀਆਂ ਹਨ।

'ਅੱਜ ਸਾਡੇ ਸਾਰੇ ਦੇਸ਼ ਦੇ ਕਿਸਾਨ ਪਹੁੰਚੇ ਨੇ'

'ਸਾਰੇ ਕਿਸਾਨਾਂ ਨੂੰ ਇਸ ਅੰਦੋਲਨ 'ਚ ਪਹੁੰਚਣ ਦੀ ਅਪੀਲ'

ਕਿਸਾਨ ਆਗੂ ਯੁੱਧਵੀਰ ਨੇ ਦੱਸਿਆ ਕਿ ਪੂਰੇ ਮੁਲਕ ਵਿੱਚ ਕਿਸਾਨ ਅੱਜ ਬੇਚੈਨ ਹੈ ਅਤੇ ਉਹ ਆਪਣੇ ਹੱਕਾਂ ਦੇ ਲਈ ਦਿੱਲੀ ਵੱਲ ਕੂਚ ਕਰਨਾ ਚਾਹੁੰਦਾ ਹੈ। ਕੋਰੋਨਾ ਕਰ ਕੇ ਬੰਦ ਕਿਸਾਨਾਂ ਕਰ ਕੇ ਸਾਰੇ ਕਿਸਾਨ ਦਿੱਲੀ ਨਹੀਂ ਆ ਸਕਦਾ, ਪਰ ਉਹ ਪੈਦਲ ਵੀ ਦਿੱਲੀ ਵੱਲ ਆਉਣ ਨੂੰ ਤਿਆਰ ਹੈ।

'ਕਿਸਾਨਾਂ ਦੀ ਇਹ ਮੀਟਿੰਗ ਇਤਿਹਾਸਕ ਮੀਟਿੰਗ'

ਬੰਗਾਲ ਤੋਂ ਆਏ ਕਿਸਾਨ ਆਗੂ ਹਨਨ ਮੌਲਾ ਨੇ ਕਿਹਾ ਕਿ ਅੱਜ ਇਸ ਕਿਸਾਨ ਅੰਦੋਲਨ ਨੂੰ ਪੂਰੇ ਭਾਰਤ ਦਾ ਸਾਥ ਮਿਲ ਰਿਹਾ ਹੈ। ਇਹ ਕਿਸਾਨ ਅੰਦੋਲਨ ਇੱਕ ਇਤਿਹਾਸਕ ਅੰਦੋਲਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੀ ਇੱਕ-ਇੱਕ ਲਾਇਨ ਕਿਸਾਨ ਵਿਰੋਧੀ ਹੈ, ਇਸ ਲਈ ਇਸ ਵਿੱਚ ਸੋਧ ਕਰ ਕੇ ਕੁੱਝ ਨਹੀਂ ਹੋਣ ਵਾਲਾ।

'ਕਿਸਾਨਾਂ ਦੀ ਇਹ ਮੀਟਿੰਗ ਇਤਿਹਾਸਕ ਮੀਟਿੰਗ'

'ਮੋਦੀ ਸਰਕਾਰ ਦੀ ਗਰਦਨ ਨੂੰ ਹੱਥ ਪਾਉਣਾ ਜ਼ਰੂਰੀ'

ਤੇਲੰਗਾਨਾ ਤੋਂ ਆਏ ਰਾਇਤੂ ਸਵਰਾਜ ਵੇਦਿਕਾ ਕਿਸਾਨ ਯੂਨੀਅਨ ਦੇ ਆਗੂ ਕਿਰਨ ਬਿਸਾ ਨੇ ਦੱਸਿਆ ਕਿ ਸਾਡਾ ਸੰਗਠਨ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਅੰਦੋਲਨ ਨੂੰ ਸੀਮਿਤ ਰੱਖਣ ਦੀ ਸੋਚ ਨੂੰ ਪੂਰੀ ਤਰ੍ਹਾਂ ਨਕਾਰਦੇ ਹਾਂ ਅਤੇ ਅਸੀਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਸੀਂ ਲਗਾਤਾਰ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ।

'ਕੱਲ੍ਹ ਮੋਦੀ ਨਾਲ ਹੋਵੇਗੀ ਦੋ ਟੁੱਕ ਗੱਲ'

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਅੰਦੋਲਨ ਇਸ ਮੁਕਾਮ ਉੱਤੇ ਪਹੁੰਚ ਗਿਆ ਹੈ ਕਿ ਸਾਡੀ ਜਿੱਤ ਪੱਕੀ ਹੈ ਅਤੇ ਮੋਦੀ ਸਰਕਾਰ ਇੱਕ ਇਤਿਹਾਸਿਕ ਹਾਰ ਵੱਲ ਵੱਧ ਰਹੀ ਹੈ।

'ਬਿੱਲਾਂ ਵਿੱਚ ਕੋਈ ਵੀ ਸੋਧ ਮਨਜ਼ੂਰ ਨਹੀਂ'

ਰਾਜਸਥਾਨ ਤੋਂ ਆਏ ਕਿਸਾਨ ਆਗੂ ਰਣਜੀਤ ਸਿੰਘ ਰਾਜੂ ਦਾ ਕਹਿਣਾ ਹੈ ਕਿ ਇਹ ਜੋ ਅੰਦੋਲਨ ਹੈ ਇਹ ਪੂਰੇ ਦੇਸ਼ ਦਾ ਅੰਦੋਲਨ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਕਿ ਰਾਜਸਥਾਨ ਵਿੱਚ ਪੰਚਾਇਤਾਂ ਅਤੇ ਨਗਰ ਪਾਲਿਕਾ ਦੀਆਂ ਵੋਟਾਂ ਪੈ ਰਹੀਆਂ, ਇਸ ਦੇ ਬਾਵਜੂਦ ਵੀ ਰਾਜਸਥਾਨ ਤੋਂ 2000 ਦੇ ਕਰੀਬ ਕਿਸਾਨ ਇਥੇ ਪਹੁੰਚੇ ਹਨ।

'ਜੇ ਸਰਕਾਰ ਨਹੀਂ ਮੰਨਦੀ ਤਾਂ ਅੰਦੋਲਨ ਹੋਵੇਗਾ ਹੋਰ ਤੇਜ਼'

ਹਰਿਆਣਾ ਦੇ ਬੀਕੇਯੂ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਬਾਰ ਕੌਂਸਲ ਵੱਲੋਂ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ ਹੈ। ਚਢੂਨੀ ਨੇ ਕਿਸਾਨੀ ਅੰਦੋਲਨ ਨੂੰ ਸਮੱਰਥਨ ਦੇਣ ਵਾਲੇ ਸਾਰੇ ਲੋਕਾਂ ਦਾ ਬਹੁਤ ਹੀ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਤਿੰਨੋਂ ਕਾਨੂੰਨਾਂ ਨੂੰ ਖ਼ਤਮ ਕਰਨ ਦੇ ਨਾਲ ਕਿਸਾਨਾਂ ਦੀਆਂ 23 ਫ਼ਸਲਾਂ ਦੀ ਐੱਮ.ਐੱਸ.ਪੀ ਦੇ ਅਧੀਨ ਖ਼ਰੀਦ ਹੋਵੇ।

'ਬਾਕੀ ਦਾ ਅਗਲੇਰਾ ਪ੍ਰੋਗਰਾਮ ਜਲਦ ਦੱਸਿਆ ਜਾਵੇਗਾ'

ਸਵਰਾਜ ਦੇ ਆਗੂ ਜੋਗਿੰਦਰ ਯਾਦਵ ਨੇ ਦੱਸਿਆ ਕਿ 5 ਦਸੰਬਰ ਨੂੰ ਪੂਰੇ ਭਾਰਤ ਵਿੱਚ ਮੋਦੀ ਸਰਕਾਰ ਦੇ ਪੁਤਲੇ ਫ਼ੂਕੇ ਜਾਣਗੇ ਅਤੇ ਇੱਕ ਦਿਨ ਦੇ ਲਈ ਪੂਰੇ ਭਾਰਤ ਦੇ ਟਾਲ-ਪਲਾਜ਼ਿਆਂ ਨੂੰ ਮੁਫ਼ਤ ਕਰਵਾਇਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.