ETV Bharat / bharat

7:30 ਘੰਟੇ ਚੱਲੀ ਮੀਟਿੰਗ ਬਾਅਦ ਵੀ ਨਹੀਂ ਨਿਕਲਿਆ ਕੋਈ ਹਲ, ਰੇੜਕਾ ਬਰਕਰਾਰ

ਬੀਤੀ ਦਿਨੀਂ ਕਿਸਾਨਾਂ ਅਤੇ ਕੇਂਦਰੀ ਮੰਤਰੀ ਵਿਚਾਲੇ 7:30 ਘੰਟੇ ਚੱਲੀ ਮੀਟਿੰਗ ਵਿੱਚ ਕੋਈ ਸਿੱਟਾ ਨਹੀਂ ਨਿਕਲ ਸਕਿਆ ਹੈ ਅਤੇ ਸਰਕਾਰ ਵੱਲੋਂ ਪੰਜਵੇਂ ਗੇੜ ਦੀ ਬੈਠਕ ਵਜੋਂ 5 ਦਸੰਬਰ ਨੂੰ ਅਗਲੀ ਮੀਟਿੰਗ ਸੱਦੀ ਗਈ ਹੈ, ਜਿਸ ਦਾ ਸਮਾਂ ਬਾਅਦ ਦੁਪਹਿਰ 2 ਵਜੇ ਦਾ ਰੱਖਿਆ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : Dec 4, 2020, 7:29 AM IST

ਨਵੀਂ ਦਿੱਲੀ: 3 ਦਸੰਬਰ ਨੂੰ ਕਿਸਾਨਾਂ ਅਤੇ ਕੇਂਦਰੀ ਮੰਤਰੀ ਵਿਚਾਲੇ 7:30 ਘੰਟੇ ਚੱਲੀ ਮੀਟਿੰਗ ਵਿੱਚ ਕੋਈ ਸਿੱਟਾ ਨਹੀਂ ਨਿਕਲ ਸਕਿਆ ਹੈ ਅਤੇ 5 ਦਸੰਬਰ ਨੂੰ ਅਗਲੀ ਮੀਟਿੰਗ ਲਈ ਕਿਹਾ ਗਿਆ ਹੈ, ਜਿਸ ਦਾ ਸਮਾਂ ਬਾਅਦ ਦੁਪਹਿਰ 2 ਵਜੇ ਦਾ ਰੱਖਿਆ ਗਿਆ ਹੈ।

ਲੰਬੀ ਗੱਲਬਾਤ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੁਹਿਰਦਯ ਪੂਰਨ ਗੱਲਬਾਤ ਹੋਈ ਹੈ ਅਤੇ ਸਰਕਾਰ ਖੁਲ੍ਹੇ ਮਨ ਨਾਲ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਨੁਕਤਿਆਂ ਉੱਤੇ ਕਿਸਾਨ ਸਹਿਮਤ ਬਣੀ ਹੈ। ਸਰਕਾਰ APMC ਨੂੰ ਮਜ਼ਬੂਤ ਬਣਾਉਣ ਉੱਤੇ ਵੀ ਵਿਚਾਰ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣਾ ਅੰਦੋਲਨ ਖ਼ਤਮ ਕਰ ਦੇਣਾ ਚਾਹੀਦਾ ਹੈ ਕਿਉਂਕਿ ਦਿੱਲੀ ਦੇ ਲੋਕਾਂ ਨੂੰ ਇਸ ਨਾਲ ਕਾਫੀ ਪਰੇਸ਼ਾਨੀ ਹੋ ਰਹੀ ਹੈ। ਹਾਂਲਾਕਿ ਖੇਤੀਬਾੜੀ ਮੰਤਰੀ ਨੇ ਮੰਨਿਆ ਹੈ ਕਿ ਕਿਸਾਨ ਨਾਲ ਅੰਦੋਲਨ ਖ਼ਤਮ ਕਰਨ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ ਹੈ। ਖੇਤੀ ਮੰਤਰੀ ਨੇ ਪਹਿਲੇ ਦੀ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਐਮਐਸਪੀ ਜਾਰੀ ਅਤੇ ਅੱਗੇ ਵੀ ਜਾਰੀ ਰਹੇਗੀ।

ਮੀਟਿੰਗ ਤੋਂ ਬਾਅਦ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਕੋਈ ਗੱਲ ਬਣ ਪਾਏਗੀ ਕਿਉਂਕਿ ਸਾਡੀ ਮੰਗ ਹੈ ਕਿ ਤਿੰਨ ਨਵੇਂ ਕਾਨੂੰਨ ਰੱਦ ਕੀਤੇ ਜਾਣ ਅਤੇ ਐਮਐਸਪੀ ਉੱਤੇ ਕਾਨੂੰਨ ਲਾਇਆ ਜਾਵੇ, ਜੋ ਸਰਕਾਰ ਨੇ ਮੰਨਣਾ ਨਹੀਂ ਹੈ ਅਤੇ ਜਦੋਂ ਤੱਕ ਇਹ ਤਿੰਨ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਅਸੀਂ ਅੰਦੋਲਨ ਜਾਰੀ ਰਖਾਗੇਂ।

ਕਿਸਾਨਾਂ ਨੇ ਸਰਕਾਰ ਨੂੰ ਸੌਪਿਆ 10 ਪੰਨਿਆ ਦਾ ਡਰਾਫਟ

ਕਿਸਾਨਾਂ ਨੇ ਅੱਜ ਸਰਕਾਰ ਦੇ ਸਾਹਮਣੇ ਆਪਣੀ ਇਤਰਾਜ਼ਾਂ ਦਾ 10 ਪੰਨਿਆਂ ਦਾ ਖਰੜਾ ਰੱਖਿਆ, ਜਿਸ ਵਿੱਚ ਨੁਕਤਾ ਵਿੱਚ ਦਸਿਆ ਹੈ ਕਿ ਉਨ੍ਹਾਂ ਨੂੰ ਕਿਸ ਨੁਕਤਿਆਂ ਤੋਂ ਦਿਕੱਤ ਹੈ ਅਤੇ ਕਿਉਂ। ਨਾਲ ਹੀ ਉਨ੍ਹਾਂ ਦੀ ਥਾਂ ਕਿਸਾਨ ਕੀ ਚਾਹੁੰਦੇ ਹਨ ਜੋ ਕਿ ਇਸ ਤਰ੍ਹਾਂ ਹਨ...

  • ਤਿੰਨ ਖੇਤੀ ਕਾਨੂੰਨ ਵਾਪਸ ਲਏ ਜਾਣ
  • ਹਵਾ ਪ੍ਰਦੂਸ਼ਣ ਦੇ ਕਾਨੂੰਨ ਵਿੱਚ ਬਦਲਾਅ ਵਾਪਸ ਹੋਵੇ
  • ਬਿਜਲੀ ਬਿੱਲ ਦੇ ਕਾਨੂੰਨ ਵਿੱਚ ਜੋ ਬਦਲਾਅ ਕੀਤਾ ਗਿਆ ਹੈ ਉਹ ਗ਼ਲਤ ਹੈ
  • ਐਮਐਸਪੀ ਉੱਤੇ ਲਿਖਿਤ ਵਿੱਚ ਸਰਕਾਰ ਭਰੋਸਾ ਦੇਵੇ
  • ਇਕਰਾਰਨਾਮੇ ਦੀ ਖੇਤੀ ਤੋਂ ਕਿਸਾਨਾਂ ਨੂੰ ਏਤਰਾਜ ਹੈ

ਜੇਜੇਪੀ ਖੁੱਲ ਕੇ ਕਿਸਾਨਾਂ ਦੇ ਸਮਰਥਨ ਵਿੱਚ ਆਈ

ਹਰਿਆਣਾ ਵਿੱਚ ਭਾਜਪਾ ਸਰਕਾਰ ਦੀ ਸਰਕਾਰ ਵਿੱਚ ਸਹਿਯੋਗੀ ਜਨਨਾਇਕ ਜਨਤਾ ਪਾਰਟੀ ਹੁਣ ਖੁੱਲ ਕੇ ਕਿਸਾਨਾਂ ਦੇ ਮੁੱਦੇ ਉੱਤੇ ਬੋਲ ਰਹੀ ਹੈ। ਜੇਜੇਪੀ ਆਗੂ ਦਿਗਵਿਜੇ ਚੌਟਾਲਾ ਨੇ ਕਿਹਾ ਕਿ ਦਿੱਲੀ ਕੂਚ ਦੇ ਵਕਤ ਹਰਿਆਣਾ ਵਿੱਚ ਜਿਨ੍ਹਾਂ ਕਿਸਾਨਾਂ ਉੱਤੇ ਵੀ ਮੁਕਦਮੇ ਦਰਜ ਕੀਤੇ ਗਏ ਹਨ ਉਹ ਵੀ ਰੱਦ ਹੋਣੇ ਚਾਹੀਦੇ ਹਨ। ਇਸ ਦੇ ਲਈ ਉਹ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਨਗੇ।

ਕਿਸਾਨ ਅੰਦੋਲਨ ਨੂੰ ਹੁਣ ਡਾਕਟਰਾਂ ਦਾ ਵੀ ਸਮਰਥਨ

ਕਿਸਾਨਾਂ ਨੂੰ ਹੁਣ ਡਾਕਟਰਾਂ ਦਾ ਵੀ ਸਾਥ ਮਿਲ ਰਿਹਾ ਹੈ। ਸਿੰਘੂ ਬਾਰਡਰ ਉੱਤੇ ਕਿਸਾਨਾਂ ਦੇ ਲਈ ਡਾਕਟਰਾਂ ਨੇ ਫ੍ਰੀ ਮੈਡੀਕਲ ਕੈਂਪ ਲਗਾਏ ਹਨ ਤਾਂ ਜੇ ਧਰਨੇ ਦੌਰਾਨ ਕਿਸੇ ਕਿਸਾਨ ਦੀ ਸਿਹਤ ਵਿਗੜਦੀ ਹੈ ਤਾਂ ਉਸ ਨੂੰ ਦਵਾਈ ਮੁਹਈਆ ਕਰਵਾਈ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.