ਨਵੀਂ ਦਿੱਲੀ : ਮਸ਼ਹੂਰ ਸ਼ੈੱਫ਼ ਜਿਗਜ਼ ਕਾਲੜਾ ਦਾ 72 ਸਾਲ ਦੀ ਉਮਰ ਵਿੱਚ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ।
ਕਾਲੜਾ ਨੇ 'ਜ਼ਾਰ (ਬਾਦਸ਼ਾਹ) ਆਫ਼ ਇੰਡੀਅਨ ਕੂਜ਼ੀਨ' ਅਤੇ 'ਮੇਕਰ ਟੂ ਦ ਨੇਸ਼ਨ' ਵਰਗੇ ਨਾਅ ਕਮਾਏ ਸਨ। ਉਨ੍ਹਾਂ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਤੋਂ ਇਲਾਵਾ, ਬ੍ਰਿਟੇਨ ਦੇ ਪ੍ਰਿੰਸ ਚਾਰਲਜ਼ ਅਤੇ ਸਵਰਗੀ ਰਾਜਕੁਮਾਰੀ ਡਾਇਨਾ ਦੀ ਪਸੰਦ ਦਾ ਖਾਣਾ ਬਣਾ ਕੇ ਉਨ੍ਹਾਂ ਨੂੰ ਪਰੋਸਿਆ ਸੀ। ਆਪਣੇ ਇਸੇ ਸਵਾਦ ਭਰਪੂਰ ਖਾਣਾ ਬਣਾਉਣ ਦੇ ਗੁਣ ਤੋਂ ਮਸ਼ਹੂਰ ਹੋਏ ਸ਼ੈੱਫ਼ ਜਿਗਜ਼ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ।
ਜਸਪਾਲ ਇੰਦਰ ਸਿੰਘ ਕਾਲੜਾ ਉਰਫ਼ ਜਿਗਜ਼ ਕਾਲੜਾ ਨੇ ਭਾਰਤੀ ਖਾਣਿਆਂ 'ਤੇ 11 ਕਿਤਾਬਾਂ ਲਿਖੀਆਂ ਹਨ ਅਤੇ ਲੋਧੀ ਸ਼ਮਸ਼ਾਨ ਘਾਟ ਵਿਖੇ ਵੀਰਵਾਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।