ਪੂਰਬੀ ਚੰਪਾਰਨ: ਪੁਲਿਸ ਨੇ ਭਾਰਤ-ਨੇਪਾਲ ਸਰਹੱਦ ਰੈਕਸੌਲ ਨੇੜੇ ਮਿਲੇ ਇੱਕ ਸ਼ੱਕੀ ਵਿਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਇਹ ਇੱਕ ਇਰਾਨੀ ਨਾਗਰਿਕ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਸ਼ੱਕੀ ਇਰਾਨ ਦੇ ਨਾਗਰਿਕ ਨੂੰ ਰੈਕਸੌਲ ਦੇ ਰਸਤੇ ਨੇਪਾਲ ਜਾਣ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ। ਇਹ ਕਾਰਵਾਈ ਰੈਕਸੌਲ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕੀਤੀ ਸੀ।
ਗ੍ਰਿਫਤਾਰ ਕੀਤੇ ਸ਼ੱਕੀ ਵਿਅਕਤੀ ਦਾ ਨਾਂਅ ਹਾਮਿਦ ਅਕਬਰੀ ਦੱਸਿਆ ਜਾ ਰਿਹਾ ਹੈ। ਪਿਛਲੇ 11 ਸਾਲਾਂ ਤੋਂ ਹਾਮਿਦ ਅਕਬਾਰੀ ਬੌਧ ਭਿਕਸ਼ੂ ਬਣ ਗੈਰ ਕਾਨੂੰਨੀ ਢੰਗ ਨਾਲ ਭਾਰਤ 'ਚ ਰਹੀ ਰਿਹਾ ਸੀ। ਉਸ ਕੋਲੋਂ ਭਾਰਤੀ ਵੀਜ਼ਾ ਵੀ ਨਹੀਂ ਹੈ। ਭਾਰਤ-ਨੇਪਾਲ ਫ੍ਰੈਂਡਸ਼ਿਪ ਬੱਸ ਤੋਂ ਉਹ ਬੋਧਗਿਆ ਤੋਂ ਨੇਪਾਲ ਜਾ ਰਿਹਾ ਸੀ, ਜਦੋਂ ਪੁਲਿਸ ਨੂੰ ਉਸ 'ਤੇ ਸ਼ੱਕ ਹੋਇਆ।
ਸ਼ੱਕੀ ਵਿਅਕਤੀ ਤੋਂ ਮਿਲਿਆ ਸ਼ਰਨਾਰਥੀ
ਹਾਮਿਦ ਤੋਂ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਫਾੱਰ ਰਫਿਉਜੀ ਵੱਲੋ ਜਾਰੀ ਪਛਾਣ ਪੱਤਰ ਮਿਲਿਆ ਹੈ। ਇਸ ਵਿੱਚ ਪੱਤਰ ਨੰਬਰ 305 1301 342 ਲਿਖਿਆ ਹੋਇਆ ਹੈ। ਇਹ ਪਛਾਣ ਪੱਤਰ ਇੱਕ ਸ਼ਰਨਾਰਥੀ ਵਜੋਂ ਹੈ। ਫਿਲਹਾਲ, ਪੁੱਛਗਿੱਛ ਏਜੰਸੀਆਂ ਫੜ੍ਹੇ ਗਏ ਇਰਾਨੀ ਨਾਗਰਿਕ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀਆਂ ਹਨ।