ETV Bharat / bharat

ਸਖ਼ਤ ਫੈਸਲਿਆਂ ਨਾਲ ਨਿਊਜ਼ੀਲੈਂਡ ਹੋਇਆ ਕੋਰੋਨਾ ਮੁਕਤ: ਸਫ਼ੀਰ - ਨਿਊਜ਼ੀਲੈਂਡ ਕੋਵਿਡ-19

ਪੂਰੀ ਦੁਨੀਆ ਕੋਰੋਨਾ ਦੀ ਮਾਰ ਝੱਲ ਰਹੀ ਹੈ ਪਰ ਸਖ਼ਤ ਫੈਸਲਿਆਂ ਅਤੇ ਲੋਕਾਂ ਦੇ ਸਹਿਯੋਗ ਨਾਲ ਨਿਊਜ਼ੀਲੈਂਡ ਦੁਨੀਆ ਦਾ ਨੌਵਾਂ ਕੋਰੋਨਾ ਮੁਕਤ ਦੇਸ਼ ਬਣ ਗਿਆ ਹੈ। ਦੇਸ਼ 'ਚ 29 ਮਈ ਨੂੰ ਕੋਰੋਨਾ ਦਾ ਆਖ਼ਰੀ ਮਾਮਲਾ ਸਾਹਮਣੇ ਆਇਆ ਸੀ। ਦੇਸ਼ 'ਚ 1500 ਤੋਂ ਵੱਧ ਲੋਕ ਕੋਰੋਨਾ ਪੀੜਤ ਸਨ ਜਿਨ੍ਹਾਂ 'ਚੋਂ 22 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਨਿਊਜ਼ੀਲੈਂਡ ਕੋਰੋਨਾ ਮੁਕਤ ਕਿਸ ਤਰ੍ਹਾਂ ਬਣਿਆ ਅਤੇ ਇੱਥੇ ਸਰਕਾਰ ਵੱਲੋਂ ਕਿਹੋ ਜਿਹੇ ਫ਼ੈਸਲੇ ਲਏ ਗਏ ਇਸ ਸਬੰਧੀ ਨਿਊਜ਼ੀਲੈਂਡ 'ਚ ਭਾਰਤੀ ਸਫ਼ੀਰ ਨੇ ਕੀ ਦੱਸਿਆ ਤੁਸੀਂ ਵੀ ਪੜ੍ਹੋ...

ਨਿਊਜ਼ੀਲੈਂਡ 'ਚ ਭਾਰਤੀ ਸਫ਼ੀਰ ਮੁਕਤੇਸ਼ ਪਰਦੇਸ਼ੀ

author img

By

Published : Jun 15, 2020, 3:05 PM IST

ਨਵੀਂ ਦਿੱਲੀ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਨ ਨੇ 9 ਜੂਨ ਨੂੰ ਐਲਾਨ ਕੀਤਾ ਕਿ ਉਨ੍ਹਾਂ ਦਾ ਦੇਸ਼ ਕੋਰੋਨਾ ਮੁਕਤ ਹੋ ਗਿਆ ਹੈ ਇਸ ਤਰ੍ਹਾਂ ਨਿਊਜ਼ੀਲੈਂਡ ਵਿਸ਼ਵ ਦਾ ਨੌਵਾਂ ਕੋਰੋਨਾ ਮੁਕਤ ਦੇਸ਼ ਬਣ ਗਿਆ ਹੈ। ਨਿਉਜ਼ੀਲੈਂਡ ਨੂੰ ਕੋਰੋਨਾ ਮੁਕਤ ਬਣਾਉਣ ਲਈ ਦੇਸ਼ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਦੁਨੀਆ ਭਰ 'ਚ ਸ਼ਲਾਘਾ ਕੀਤੀ ਜਾ ਰਹੀ ਹੈ। ਹਾਲਾਂਕਿ ਨਿਊਜ਼ੀਲੈਂਡ ਲਈ ਕੋਰੋਨਾ ਤੋਂ ਨਿਜਾਤ ਪਾਉਣਾ ਆਸਾਨ ਨਹੀਂ ਸੀ ਪਰ ਸਖ਼ਤ ਫੈਸਲੇ ਅਤੇ ਸਰਕਾਰ ਦੀ ਦੂਰ ਆਗਾਮੀ ਸੋਚ ਨੇ ਦੇਸ਼ ਨੂੰ ਇਸ ਵਾਇਰਸ ਤੋਂ ਉਭਾਰਿਆ ਹੈ। ਦੱਸਣਯੋਗ ਹੈ ਕਿ ਨਿਊਜ਼ੀਲੈਂਡ 'ਚ 29 ਮਈ ਨੂੰ ਕੋਰੋਨਾ ਦਾ ਆਖ਼ਰੀ ਮਾਮਲਾ ਸਾਹਮਣੇ ਆਇਆ ਸੀ।

ਪੱਤਰਕਾਰ ਸਮਿਤਾ ਦੇ ਨਾਲ ਭਾਰਤੀ ਸਫ਼ੀਰ ਮੁਕਤੇਸ਼

ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨਾਲ ਗੱਲਬਾਤ ਕਰਦਿਆਂ ਭਾਰਤੀ ਹਾਈ ਕਮਿਸ਼ਨਰ ਮੁਕਤੇਸ਼ ਨੇ ਦੱਸਿਆ ਕਿ ਕਿਸ ਤਰ੍ਹਾਂ ਨਿਊਜ਼ੀਲੈਂਡ ਨੇ ਕੋਰੋਨਾ ਵਾਇਰਸ ਤੋਂ ਨਿਜਾਤ ਪਾਈ ਹੈ। ਹਾਈ ਕਮਿਸ਼ਨਰ ਮੁਕਤੇਸ਼ ਨੇ ਕਿਹਾ ਕਿ ਦੇਸ਼ 'ਚ 1500 ਲੋਕ ਕੋਰੋਨਾ ਤੋਂ ਪੀੜਤ ਸਨ ਜਿਨ੍ਹਾਂ 'ਚੋਂ 22 ਲੋਕਾਂ ਦੀ ਮੌਤ ਹੋ ਗਈ ਹੈ। ਨਿਊਜ਼ੀਲੈਂਡ 50 ਲੱਖ ਦੀ ਆਬਾਦੀ ਵਾਲਾ ਦੇਸ਼ ਹੈ ਪਰ ਖੇਤਰਫਲ ਦੀ ਨਜ਼ਰ ਤੋਂ ਬਹੁਤ ਫੈਲਿਆ ਹੋਇਆ ਹੈ ਇਸ ਲਈ ਭਾਰਤ ਦੇ ਮੁਕਾਬਲੇ ਇੱਥੇ ਲੋਕਾਂ ਲਈ ਆਪਣੇ ਆਪ ਨੂੰ ਏਕਾਂਤਵਾਸ 'ਚ ਰੱਖਣਾ ਵਧੇਰੇ ਆਸਾਨ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਵੀ ਵੱਡਾ ਸਵਾਲ ਹੈ ਕਿ ਸਰਕਾਰ ਲੋਕਾਂ ਨੂੰ ਆਪਣੇ ਭਰੋਸੇ 'ਚ ਕਿਵੇਂ ਲੈਂਦੀ ਹੈ। ਉਨ੍ਹਾਂ ਨਿਊਜ਼ੀਲੈਂਡ ਦੇ ਕੋਰੋਨਾ ਮੁਕਤ ਹੋਣ ਦਾ ਸਿਹਰਾ ਲੋਕਾਂ ਦਾ ਸਰਾਕਰ 'ਤੇ ਭਰੋਸਾ ਅਤੇ ਸਹਿਯੋਗ ਦੇਣ ਨੂੰ ਦਿੱਤਾ।

ਇਸ ਦੇ ਨਾਲ ਹੀ ਪੱਤਰਕਾਰ ਸਮਿਤਾ ਨਾਲ ਗੱਲਬਾਤ ਕਰਦਿਆਂ ਜਿੱਥੇ ਮੁਕਤੇਸ਼ ਨੇ ਨਿਊਜ਼ੀਲੈਂਡ ਦੇ ਕੋਰੋਨਾ ਮੁਕਤ ਹੋਣ ਸਬੰਧੀ ਕਈ ਗੱਲਾਂ ਦੱਸੀਆਂ ਉੱਥੇ ਹੀ ਕੌਮਾਂਤਰੀ ਖੇਡਾਂ ਅਤੇ ਵਪਾਰ ਨੂੰ ਲੈ ਕੇ ਚੀਨ 'ਤੇ ਨਿਊਜ਼ੀਲੈਂਡ ਦੇ ਰਿਸ਼ਤਿਆਂ 'ਤੇ ਵੀ ਗੱਲਬਾਤ ਕੀਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.