ਨਵੀਂ ਦਿੱਲੀ: ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਿਥੇ ਭਾਰਤ ਦੇ ਅਟੁੱਟ ਅੰਗ ਜੰਮੂ-ਕਸ਼ਮੀਰ 'ਤੇ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਵੱਡਾ ਤੇ ਸੰਵੇਦਨਸੀਲ ਫ਼ੈਸਲਾ ਲਿਆ ਗਿਆ ਹੋਵੇ। ਜੰਮੂ-ਕਸ਼ਮੀਰ ਵਿੱਚ ਧਾਰਾ-370 ਨੂੰ ਹਟਾਉਣ ਦੇ ਪ੍ਰਸਤਾਵ ਨੂੰ ਰਾਜਸਭਾ ਵਿੱਚ ਪਾਸ ਕਰਨ ਤੋਂ ਬਾਅਦ ਮੰਗਲਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਪ੍ਰਸਤਾਵ ਲੋਕਸਭਾ ਵਿੱਚ ਵੀ ਪੇਸ਼ ਕੀਤਾ ਹੈ। ਲੋਕ ਸਭਾ ਤੋਂ ਮਨਜ਼ੂਰੀ ਮਿਲਦੇ ਹੀ ਵਿਸ਼ੇਸ਼ ਦਰਜਾ ਦੇ ਅਧਾਰ 'ਤੇ 370 ਖ਼ਤਮ ਹੋ ਜਾਵੇਗਾ। ਇਸ ਮੁਦੇ 'ਤੇ ਸਿਆਸਤ ਗਰਮਾਉਂਦੀ ਨਜਰ ਆ ਰਹੀ ਹੈ।
ਅਮਿਤ ਸ਼ਾਹ ਦੇ ਸਦਨ ਵਿੱਚ ਜੰਮੂ ਕਸ਼ਮੀਰ ਨੂੰ ਲੈ ਕੇ ਇਕੱ ਵੱਡਾ ਬਿਆਨ ਦੇ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀ.ਓ.ਕੇ ਤੇ ਅਕਸਾਈ ਚਿੰਨ੍ਹ ਸਣੇ ਪੂਰਾ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ।
ਇਸ ਬਿਆਨ 'ਤੇ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਜ਼ਬਰਦਸਤ ਪਲਟਵਾਰ ਕਰਦਿਆਂ ਕਿਹਾ ਕਿ ਜੇ ਜੰਮੂ-ਕਸ਼ਮੀਰ ਅੱਜ ਭਾਰਤ ਦਾ ਅਟੁੱਟ ਅੰਗ ਹੈ, ਤਾਂ ਇਹ ਵੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਦੇਣ ਹੈ। ਕਸ਼ਮੀਰ 'ਤੇ ਸਰਕਾਰ ਦਾ ਵਿਰੋਧ ਕਰਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ 1952 ਤੋਂ ਲੈ ਕੇ ਜਦੋਂ ਵੀ ਨਵੇਂ ਰਾਜ ਬਣੇ ਹਨ ਜਾਂ ਕਿਸੇ ਵੀ ਰਾਜ ਦੀਆਂ ਹੱਦਾਂ ਬਦਲੀਆਂ ਗਿਆ ਹਨ ਤਾਂ ਉਹ ਫ਼ੈਸਲੇ ਵਿਧਾਨ ਸਭਾ ਦੇ ਵਿਚਾਰ ਵਟਾਂਦਰੇ ਤੋਂ ਬਿਨਾਂ ਨਹੀਂ ਬਦਲੀਆਂ ਗਿਆ ਹੈ।