ETV Bharat / bharat

ਅਯੁੱਧਿਆ ਮਾਮਲਾ: ਵਿਵਾਦਗ੍ਰਸਤ ਟਿੱਪਣੀ ਕਰਨ ਵਾਲੇ ਉੱਤੇ ਰਹੇਗੀ ਸਖ਼ਤ ਨਜ਼ਰ, ਇੱਕ ਮਾਮਲਾ ਦਰਜ - ਵਿਵਾਦਗ੍ਰਸਤ ਟਿੱਪਣੀ

ਅਯੁੱਧਿਆ ਮਾਮਲੇ ਉੱਤੇ ਕਿਸੇ ਵੀ ਤਰ੍ਹਾਂ ਦੀ ਵਿਵਾਦਗ੍ਰਸਤ ਟਿੱਪਣੀ ਕਰਨ ਵਾਲਾ ਹਰੇਕ ਵਿਅਕਤੀ ਗ੍ਰਿਫ਼ਤਾਰ ਹੋਵੇਗਾ ਜਾਂ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ। ਉੱਥੇ ਹੀ ਸਖ਼ਤ ਕਾਰਵਾਈ ਕਰਦਿਆਂ 56 ਸਾਲਾਂ ਇੱਕ ਵਿਅਕਤੀ ਵਿਰੁੱਧ ਦਰਜ ਹੋਇਆ ਹੈ।

ਫ਼ੋਟੋ
author img

By

Published : Nov 9, 2019, 10:47 AM IST

ਨਵੀਂ ਦਿੱਲੀ: ਅਯੁੱਧਿਆ ਵਿਵਾਦ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸੁਣਾਇਆ ਜਾਵੇਗਾ। ਇਸ ਦੇ ਮੁੱਦੇਨਜ਼ਰ ਪੁਲਿਸ ਤੇ ਪ੍ਰਸ਼ਾਸਨ ਵਲੋਂ ਸਖ਼ਤ ਕਦਮ ਚੁੱਕੇ ਦਜਾ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆਂ ਉੱਤੇ ਵੀ ਸਰਕਾਰ ਤੇ ਪ੍ਰਸ਼ਾਸਨ ਸਖ਼ਤ ਟਿਕਾ ਕੇ ਬੈਠਾ ਹੈ।

ਅਯੁੱਧਿਆ ਮਾਮਲੇ ਉੱਤੇ ਕਿਸੇ ਵੀ ਤਰ੍ਹਾਂ ਦੀ ਵਿਵਾਦਗ੍ਰਸਤ ਟਿੱਪਣੀ ਕਰਨ ਵਾਲਾ ਹਰੇਕ ਵਿਅਕਤੀ ਗ੍ਰਿਫ਼ਤਾਰ ਹੋਵੇਗਾ ਜਾਂ ਉਸ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ। ਇਸ ਸੰਬੰਧੀ ਪਹਿਲਾ ਮਾਮਲਾ ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ’ਚ ਦਰਜ ਹੋ ਚੁੱਕਾ ਹੈ। ਇਹ ਮਾਮਲਾ 56 ਸਾਲਾਂ ਇੱਕ ਵਿਅਕਤੀ ਵਿਰੁੱਧ ਦਰਜ ਹੋ ਚੁੱਕਾ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਰਾਣੀ ਆਗਰਾ ਰੋਡ ਦੇ ਨਿਵਾਸੀ ਨੇ ਇਤਰਾਜ਼ਯੋਗ ਪੋਸਟ ਸ਼ੇਅਰ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਉੱਤੇ ਇਸ ਵੇਲੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਪੁਲਿਸ ਦੀ ਟੀਮ ਨੂੰ ਜਿਵੇਂ ਹੀ ਇਸ ਬਾਰੇ ਜਾਣਕਾਰੀ ਮਿਲੀ, ਉਸ ਸਮੇਂ ਬਣਦੀ ਧਾਰਾ ਦੇ ਆਧਾਰ ’ਤੇ (ਨਫ਼ਰਤ ਫੈਲਾਉਣ ਵਾਲੇ ਕੰਮ ਕਰਨ) ਅਧੀਨ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਸਨਿੱਚਰਵਾਰ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਮਿਲੀ ਹੈ ਕਿ ਇਸੇ ਮੁਲਜ਼ਮ ਨੂੰ ਪਿਛਲੇ ਤਿੰਨ ਮਹੀਨਿਆਂ ਦੌਰਾਨ 2 ਮਾਮਲਿਆਂ ’ਚ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਭਾਰਤ ਦੇ ਕਈ ਹਿੱਸਿਆਂ ਵਿੱਚ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਅਯੁੱਧਿਆ ਵਿਵਾਦ 'ਤੇ ਫ਼ੈਸਲੇ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਸਾਰੇ ਸਕੂਲ, ਕਾਲਜ, ਵਿਦਿਅਕ ਸੰਸਥਾਵਾਂ ਅਤੇ ਸਿਖਲਾਈ ਕੇਂਦਰ 9 ਤੋਂ 11 ਨਵੰਬਰ ਤੱਕ ਬੰਦ ਰਹਿਣਗੇ। ਇਸ ਤੋਂ ਪਹਿਲਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਲੋਕਾਂ ਨੂੰ ਸੂਬੇ 'ਚ ਸ਼ਾਤੀ ਬਣਾਏ ਰੱਖਣ ਦੀ ਅਪੀਲ ਕੀਤੀ।

ਇਸ ਦੇ ਨਾਲ ਹੀ, ਜੰਮੂ ਦੇ ਸਾਰੇ 10 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਮੱਦੇ ਨਜ਼ਰ ਸਾਰੇ ਨਿੱਜੀ ਅਤੇ ਸਰਕਾਰੀ ਸਕੂਲ ਅਤੇ ਕਾਲਜ ਕੱਲ੍ਹ ਬੰਦ ਰਹਿਣਗੇ। ਇਸ ਤੋਂ ਇਲਾਵਾ ਭੋਪਾਲ 'ਚ ਵੀ 144 ਲਾਗੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਡੇਰਾ ਬਾਬਾ ਨਾਨਕ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲਾਂਘੇ ਦਾ ਕਰਨਗੇ ਉਦਘਾਟਨ

ਇਸ ਤੋਂ ਇਲਾਵਾ ਅਲੀਗੜ੍ਹ ਜ਼ਿਲ੍ਹਾ ਮੈਜਿਸਟਰੇਟ ਵੱਲੋਂ 8 ਨਵੰਬਰ ਨੂੰ ਸਵੇਰੇ 12 ਵਜੇ ਤੋਂ 24 ਘੰਟੇ ਲਈ ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।

ਦੂਜੇ ਪਾਸੇ, ਰਾਜਸਥਾਨ ਸਰਕਾਰ ਵਲੋਂ ਬੂੰਦੀ ਵਿਖੇ ਧਾਰਾ 144 ਲਾਗੂ ਅਤੇ ਇਸ ਦੇ ਨਾਲ ਹੀ ਸਕੂਲ ਵੀ ਬੰਦ ਰਹਿਣਗੇ। ਅਜਮੇਰ ਜ਼ਿਲੇ ਵਿੱਚ ਵੀ ਧਾਰਾ 144 ਲਾਗੂ, ਅੱਜ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.