ਮੁੰਬਈ: ਇੱਥੇ ਆਏ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦਾ ਹੈ ਆਟੋ ਰਿਕਸ਼ਾ ਚਾਲਕ ਸੱਤਿਆਵਾਨ ਗੀਤੇ। ਉਸ ਦੇ ਆਟੋ ਵਿੱਚ ਪੀਣ ਲਈ ਸ਼ੁੱਧ ਪਾਣੀ ਤੇ ਚਾਰਜਿੰਗ ਪੁਆਇੰਟ ਵੀ ਮੌਜੂਦ ਹੈ। ਜਾਣੋ ਆਟੋ ਰਿਕਸ਼ਾ ਦੀ ਹੋਰ ਖ਼ਾਸੀਅਤ।
ਆਟੋ ਰਿਕਸ਼ਾ ਚਾਲਕ ਸੱਤਿਆਵਾਨ ਗੀਤੇ ਦਾ ਕਹਿਣਾ ਹੈ ਕਿ ਉਸ ਦੇ ਆਟੋ ਵਿੱਚ ਬਜ਼ੁਰਗ ਸਵਾਰੀਆਂ ਲਈ 1 ਕਿਲੋਮੀਟਰ ਤੱਕ ਦਾ ਸਫ਼ਰ ਮੁਫ਼ਤ ਹੈ। ਇਸ ਦੇ ਨਾਲ ਹੀ, ਯਾਤਰੀਆਂ ਦੇ ਸਹੂਲਤ ਲਈ ਆਟੋ ਵਿੱਚ ਪੀਣ ਲਈ ਪਾਣੀ ਤੇ ਮੋਬਾਇਲ ਚਾਰਜ ਕਰਨ ਲਈ ਚਾਰਜਿੰਗ ਪੁਆਇੰਟ ਵੀ ਮੌਜੂਦ ਹਨ।
ਗ਼ਰਮੀਆਂ ਦੇ ਮੌਸਮ ਵਿੱਚ ਯਾਤਰੀਆਂ ਨੂੰ ਗ਼ਰਮੀ ਤੋਂ ਰਾਹਤ ਦੇਣ ਲਈ ਪੱਖੇ ਤੇ ਕੂਲਰ ਦਾ ਵੀ ਖ਼ਾਸ ਪ੍ਰਬੰਧ ਹੈ।
ਯਾਤਰੀਆਂ ਦੀ ਸਹੂਲਤ ਲਈ ਮਾਨੀਟਰ ਵੀ ਲੱਗਾ ਹੋਇਆ ਹੈ, ਜੋ ਕਿ ਜ਼ਰੂਰਤ ਅਨੁਸਾਰ ਜਾਣਕਾਰੀ ਦਿੰਦਾ ਰਹੇਗਾ। ਇਨ੍ਹਾਂ ਹੀ ਨਹੀਂ, ਉਸ ਦੇ ਆਟੋ ਵਿੱਚ ਵਾਸ਼ ਵੇਸਿਨ ਵੀ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਆਟੋ ਵਿੱਚ ਲੱਗੇ ਬੂਟਿਆਂ ਕਾਰਨ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ।
ਇਹ ਵੀ ਪੜ੍ਹੋ:ਸ਼ਹੀਦ ਫ਼ੌਜੀ ਵੀਰਪਾਲ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਸਸਕਾਰ
ਸੋ, ਜਿਹੜਾ ਵੀ ਯਾਤਰੀ ਸੱਤਿਆਵਾਨ ਦੇ ਆਟੋ ਵਿੱਚ ਸਫ਼ਰ ਕਰੇਗਾ, ਉਸ ਨੂੰ ਆਟੋ ਵਿੱਚ ਹੀ ਘਰ ਵਾਲਾ ਮਾਹੌਲ ਹੀ ਮਿਲੇਗਾ। ਆਖ਼ਰ ਮਿਲੇਗਾ ਵੀ ਕਿਉਂ ਨਹੀਂ, ਆਟੋ ਵਿੱਚ ਹਰ ਸੁਵਿਧਾ ਉਪਲਬਧ ਹੈ, ਜੋ ਘਰ ਵਿੱਚ ਆਮ ਹੁੰਦੀ ਹੈ।