ਨਵੀਂ ਦਿੱਲੀ: ਜਾਅਲੀ ਕੰਪਨੀ ਬਣਾ ਕੇ ਆਮ ਆਦਮੀ ਪਾਰਟੀ ਨੂੰ ਫੰਡ ਦੇਣ ਵਾਲੇ 2 ਵਿਅਕਤੀਆਂ ਨੂੰ ਆਰਥਿਕ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚੋਂ ਇੱਕ ਦੀ ਪਛਾਣ ਮੁਕੇਸ਼ ਕੁਮਾਰ ਵੱਜੋਂ ਹੋਈ ਹੈ, ਜਦਕਿ ਦੂਜੇ ਮੁਲਜ਼ਮ ਦਾ ਨਾਂਅ ਸੁਧਾਂਸ਼ੂ ਬਾਂਸਲ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੇ ਗ੍ਰਿਫ਼ਤਾਰ ਕਰਕੇ ਫਰਜ਼ੀਵਾੜੇ ਦੀ ਪੁੱਛਗਿੱਛ ਅਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਆਰਥਿਕ ਅਪਰਾਧ ਸ਼ਾਖਾ ਨੂੰ ਸ਼ਿਕਾਇਤ ਮਿਲੀ ਸੀ ਕਿ ਆਮ ਆਦਮੀ ਪਾਰਟੀ ਨੂੰ ਜਾਅਲੀ ਕੰਪਨੀ ਰਾਹੀਂ ਫੰਡ ਦਿੱਤਾ ਗਿਆ ਹੈ। ਇਸ ਦੰਡ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਨੇ ਸ਼ੁਰੂ ਕੀਤੀ। ਜਾਂਚ ਵਿੱਚ ਜਦੋਂ ਫੰਡ ਦੀ ਜਾਣਕਾਰੀ ਇਕੱਤਰ ਕੀਤੀ ਗਈ ਤਾਂ ਪਤਾ ਲੱਗਿਆ ਕਿ ਮੁਕੇਸ਼ ਨਾਂਅ ਦੇ ਵਿਅਕਤੀ ਨੇ ਇਹ ਫੰਡ ਦਿੱਤਾ ਹੈ। ਉਸ ਕੰਪਨੀ ਬਾਰੇ ਜਾਣਕਾਰੀ ਇਕੱਤਰ ਕੀਤੀ ਗਈ ਤਾਂ ਪਤਾ ਲੱਗਿਆ ਕਿ ਅਸਲ ਵਿੱਚ ਅਜਿਹੀ ਕੋਈ ਕੰਪਨੀ ਹੈ ਹੀ ਨਹੀਂ। ਸਗੋਂ ਇਹ ਇੱਕ ਜਾਅਲੀ ਕੰਪਨੀ ਹੈ, ਜਿਸ ਰਾਹੀਂ ਪਾਰਟੀ ਨੂੰ ਫੰਡ ਦਿੱਤਾ ਗਿਆ ਹੈ।