ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ ਜਿਨ੍ਹਾਂ ਸੀਟਾਂ 'ਤੇ ਆਖ਼ਰੀ ਗੇੜ ਦੀਆਂ ਚੋਣਾਂ ਹੋਣੀਆਂ ਹਨ, ਲੋਕਸਭਾ ਦੀਆਂ ਉਨ੍ਹਾਂ 9 ਸੀਟਾਂ ਉੱਤੇ ਬੁੱਧਵਾਰ ਨੂੰ ਰਾਤ 10 ਵਜੇ ਪ੍ਰਚਾਰ ਖ਼ਤਮ ਹੋ ਗਿਆ। ਅਜਿਹਾ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਜਦੋ ਤੈਅ ਸਮੇਂ ਤੋਂ 20 ਘੰਟੇ ਪਹਿਲਾਂ ਪ੍ਰਚਾਰ ਖ਼ਤਮ ਕਰ ਦਿੱਤਾ ਗਿਆ ਹੋਵੇ।
ਚੋਣ ਕਮਿਸ਼ਨ ਦੇ ਆਦੇਸ਼ ਮੁਤਾਬਕ ਇਹ ਰੋਕ ਲੱਗੀ ਹੈ। ਚੋਣ ਕਮਿਸ਼ਨ ਨੇ ਦੱਸਿਆ ਦੱਖਣੀ ਬੰਗਾਲ ਦੀਆਂ 9 ਸੀਟਾਂ ਉੱਤੇ ਐਤਵਾਰ, 19 ਮਈ ਨੂੰ ਚੋਣਾਂ ਹੋਣ ਜਾ ਰਹੀਆਂ ਹਨ, ਜਿੱਥੇ 111 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 1,49,63,064 ਵੋਟਰਾਂ ਦੇ ਹੱਥ ਵਿੱਚ ਹੋਵੇਗਾ।
ਭਾਰਤੀ ਚੋਣ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਕੀਤੀ ਪਹਿਲੀ ਕਾਰਵਾਈ ਵਿੱਚ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀਆਂ 9 ਸੀਟਾਂ ਉੱਤੇ ਪ੍ਰਚਾਰ ਨੂੰ ਸ਼ੁਕਰਵਾਰ ਯਾਨੀ ਅੱਜ ਸ਼ਾਮ 6 ਵਜੇ ਬੰਦ ਕਰਨ ਦੀ ਬਜਾਏ ਇੱਕ ਦਿਨ ਪਹਿਲਾ ਵੀਰਵਾਰ ਹੀ ਰਾਤ 10 ਵਜੇ ਚੋਣ ਪ੍ਰਚਾਰ ਖ਼ਤਮ ਕਰਨ ਦੇ ਆਦੇਸ਼ ਦੇ ਦਿੱਤੇ ਗਏ। ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਸ਼ਹਿਰ ਵਿੱਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਕਾਰ ਹੋਈ ਹਿੰਸਾ ਦੇ ਮੱਦੇਨਜ਼ਰ ਚੋਣ ਕਮਿਸ਼ਨ ਵਲੋਂ ਇਹ ਫੈਸਲਾ ਲਿਆ ਗਿਆ।
ਲੋਕ ਸਭਾ ਚੋਣਾਂ ਦੇ ਆਖਰੀ ਗੇੜ ਵਿੱਚ ਕੋਲਕਾਤਾ ਉੱਤਰ ਤੇ ਕੋਲਕਾਤਾ ਦੱਖਣ, ਦਮ ਦਮ, ਬਾਰਾਸਾਤ, ਬਸ਼ੀਰਹਾਟ, ਜਾਦਵਪੁਰ, ਡਾਇੰਮਡ ਹਾਰਬਰ, ਜੈਯਨਗਰ (ਰਾਖਵੀਂ) ਅਤੇ ਮਥੁਰਾਪੁਰ (ਰਾਖਵੀਂ) ਸੀਟਾਂ ਸ਼ਾਮਲ ਹਨ।
ਇਤਿਹਾਸ 'ਚ ਪਹਿਲੀ ਵਾਰ, ਬੰਗਾਲ ਵਿੱਚ 20 ਘੰਟੇ ਪਹਿਲਾਂ ਰੁੱਕਿਆ ਚੋਣ ਪ੍ਰਚਾਰ - Comission of India
ਪੱਛਮੀ ਬੰਗਾਲ ਵਿੱਚ ਲੋਕਸਭਾ ਦੀਆਂ 9 ਸੀਟਾਂ ਉੱਤੇ ਹੋਣ ਵਾਲੀਆਂ ਚੋਣਾਂ ਲਈ ਬੁੱਧਵਾਰ ਨੂੰ ਰਾਤ 10 ਵਜੇ ਤੋ ਬਾਅਦ ਪ੍ਰਚਾਰ ਕਰਨ 'ਤੇ ਲੱਗੀ ਰੋਕ।
ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ ਜਿਨ੍ਹਾਂ ਸੀਟਾਂ 'ਤੇ ਆਖ਼ਰੀ ਗੇੜ ਦੀਆਂ ਚੋਣਾਂ ਹੋਣੀਆਂ ਹਨ, ਲੋਕਸਭਾ ਦੀਆਂ ਉਨ੍ਹਾਂ 9 ਸੀਟਾਂ ਉੱਤੇ ਬੁੱਧਵਾਰ ਨੂੰ ਰਾਤ 10 ਵਜੇ ਪ੍ਰਚਾਰ ਖ਼ਤਮ ਹੋ ਗਿਆ। ਅਜਿਹਾ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਜਦੋ ਤੈਅ ਸਮੇਂ ਤੋਂ 20 ਘੰਟੇ ਪਹਿਲਾਂ ਪ੍ਰਚਾਰ ਖ਼ਤਮ ਕਰ ਦਿੱਤਾ ਗਿਆ ਹੋਵੇ।
ਚੋਣ ਕਮਿਸ਼ਨ ਦੇ ਆਦੇਸ਼ ਮੁਤਾਬਕ ਇਹ ਰੋਕ ਲੱਗੀ ਹੈ। ਚੋਣ ਕਮਿਸ਼ਨ ਨੇ ਦੱਸਿਆ ਦੱਖਣੀ ਬੰਗਾਲ ਦੀਆਂ 9 ਸੀਟਾਂ ਉੱਤੇ ਐਤਵਾਰ, 19 ਮਈ ਨੂੰ ਚੋਣਾਂ ਹੋਣ ਜਾ ਰਹੀਆਂ ਹਨ, ਜਿੱਥੇ 111 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 1,49,63,064 ਵੋਟਰਾਂ ਦੇ ਹੱਥ ਵਿੱਚ ਹੋਵੇਗਾ।
ਭਾਰਤੀ ਚੋਣ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਕੀਤੀ ਪਹਿਲੀ ਕਾਰਵਾਈ ਵਿੱਚ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀਆਂ 9 ਸੀਟਾਂ ਉੱਤੇ ਪ੍ਰਚਾਰ ਨੂੰ ਸ਼ੁਕਰਵਾਰ ਯਾਨੀ ਅੱਜ ਸ਼ਾਮ 6 ਵਜੇ ਬੰਦ ਕਰਨ ਦੀ ਬਜਾਏ ਇੱਕ ਦਿਨ ਪਹਿਲਾ ਵੀਰਵਾਰ ਹੀ ਰਾਤ 10 ਵਜੇ ਚੋਣ ਪ੍ਰਚਾਰ ਖ਼ਤਮ ਕਰਨ ਦੇ ਆਦੇਸ਼ ਦੇ ਦਿੱਤੇ ਗਏ। ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਸ਼ਹਿਰ ਵਿੱਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਕਾਰ ਹੋਈ ਹਿੰਸਾ ਦੇ ਮੱਦੇਨਜ਼ਰ ਚੋਣ ਕਮਿਸ਼ਨ ਵਲੋਂ ਇਹ ਫੈਸਲਾ ਲਿਆ ਗਿਆ।
ਲੋਕ ਸਭਾ ਚੋਣਾਂ ਦੇ ਆਖਰੀ ਗੇੜ ਵਿੱਚ ਕੋਲਕਾਤਾ ਉੱਤਰ ਤੇ ਕੋਲਕਾਤਾ ਦੱਖਣ, ਦਮ ਦਮ, ਬਾਰਾਸਾਤ, ਬਸ਼ੀਰਹਾਟ, ਜਾਦਵਪੁਰ, ਡਾਇੰਮਡ ਹਾਰਬਰ, ਜੈਯਨਗਰ (ਰਾਖਵੀਂ) ਅਤੇ ਮਥੁਰਾਪੁਰ (ਰਾਖਵੀਂ) ਸੀਟਾਂ ਸ਼ਾਮਲ ਹਨ।
West Bangal Campaining
Conclusion: