ETV Bharat / bharat

ਸੁਸ਼ਾਂਤ ਮਾਮਲੇ ਵਿੱਚ ਈਡੀ ਨੇ ਮੰਗਿਆ ਰੀਆ ਦੇ ਖ਼ਿਲਾਫ਼ FIR ਤੇ ਬੈਂਕ ਦੇ ਲੈਣ-ਦੇਣ ਦਾ ਵੇਰਵਾ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਿਹਾਰ ਪੁਲਿਸ ਤੋਂ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਮੌਤ ਦੇ ਮਾਮਲੇ ਵਿੱਚ ਅਦਾਕਾਰਾ ਰੀਆ ਚੱਕਰਵਰਤੀ ਅਤੇ ਕੁੱਝ ਹੋਰ ਲੋਕਾਂ ਖ਼ਿਲਾਫ਼ ਦਰਜ ਐਫਆਈਆਰ ਦੀ ਇੱਕ ਕਾਪੀ ਮੰਗੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਵਿੱਚ ਸੰਭਾਵਤ ਮਨੀ ਲਾਂਡਰਿੰਗ ਦੇ ਕਾਰਨਾਂ ਦੀ ਜਾਂਚ ਦੇ ਲਈ ਬਿਹਾਰ ਪੁਲਿਸ ਤੋਂ ਐਫਆਈਆਰ ਦੀ ਇਕ ਕਾਪੀ ਮੰਗੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਈਡੀ ਨੇ ਇਸ ਸੰਦਰਭ ਵਿੱਚ ਬਿਹਾਰ ਪੁਲਿਸ ਨੂੰ ਇੱਕ ਪੱਤਰ ਲਿਖਿਆ ਹੈ। ਈਡੀ ਮਨੀ ਲਾਂਡਰਿੰਗ ਰੋਕੂ ਐਕਟ ਯਾਨੀ ਪੀਐਮਐਲਏ ਦੇ ਤਹਿਤ ਇੱਕ ਸੰਭਵ ਜਾਂਚ ਦੀ ਪੜਤਾਲ ਕਰ ਰਹੀ ਹੈ।

ed seeks details of bihar fir rheas bank transactions
ਸੁਸ਼ਾਂਤ ਮਾਮਲੇ ਵਿੱਚ ਈਡੀ ਨੇ ਮੰਗਿਆ ਰੀਆ ਦੇ ਖ਼ਿਲਾਫ਼ FIR ਤੇ ਬੈਂਕ ਦੇ ਲੈਣ-ਦੇਣ ਦਾ ਵੇਰਵਾ
author img

By

Published : Jul 31, 2020, 1:18 PM IST

ਨਵੀਂ ਦਿੱਲੀ: ਬਿਹਾਰ ਪੁਲਿਸ ਦੀ ਤਰਫੋਂ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ.ਕੇ. ਸਿੰਘ ਦੀ ਸ਼ਿਕਾਇਤ ‘ਤੇ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬਿਹਾਰ ਪੁਲਿਸ ਤੋਂ ਵੀ ਇਸ ਕੇਸ ਦਾ ਵੇਰਵਾ ਮੰਗਿਆ ਹੈ।

ਈਡੀ ਦੇ ਸੂਤਰ ਨੇ ਦੱਸਿਆ ਕਿ ਏਜੰਸੀ ਨੇ 14 ਜੂਨ ਨੂੰ ਖੁਦਕੁਸ਼ੀ ਕਰਨ ਵਾਲੇ ਬਾਲੀਵੁੱਡ ਅਦਾਕਾਰਾ ਦੇ 25 ਕਰੋੜ ਰੁਪਏ ਦੇ ਬੈਂਕ ਲੈਣ-ਦੇਣ ਨੂੰ ਸਮਝਣ ਲਈ ਐਫਆਈਆਰ ਦੀ ਕਾਪੀ ਮੰਗੀ ਹੈ।

ਸੂਤਰਾਂ ਨੇ ਕਿਹਾ ਕਿ ਬਿਹਾਰ ਪੁਲਿਸ ਦੁਆਰਾ ਦਰਜ ਐਫਆਈਆਰ ਦੀ ਸਮੀਖਿਆ ਕਰਨ ਤੋਂ ਬਾਅਦ ਈਡੀ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਨ ਬਾਰੇ ਫੈਸਲਾ ਲਵੇਗੀ। ਸੂਤਰਾਂ ਨੇ ਇਹ ਵੀ ਦੱਸਿਆ ਕਿ ਈਡੀ ਨੇ ਬੈਂਕਾਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਅਤੇ ਰੀਆ ਦੇ ਪਰਿਵਾਰ ਦੀਆਂ 2 ਕੰਪਨੀਆਂ ਦਾ ਵੇਰਵਾ ਮੰਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਈਡੀ ਨੇ ਵਿਵਿਡੈਜ ਰਿਲੀਟੇਕਸ ਦੇ ਵਿੱਤੀ ਲੈਣ-ਦੇਣ ਦਾ ਵੇਰਵਾ ਵੀ ਮੰਗਿਆ ਹੈ, ਜਿਸ ਵਿੱਚ ਰੀਆ ਨਿਰਦੇਸ਼ਕ ਹੈ ਅਤੇ ਇਸ ਤੋਂ ਇਲਾਵਾ ਫਰੰਟ ਇੰਡੀਆ ਫਾਰ ਵਰਲਡ, ਜਿਸ ਵਿੱਚ ਉਸਦਾ ਭਰਾ ਸ਼ੋਵਿਕ ਨਿਰਦੇਸ਼ਕ ਹੈ। ਉਸ ਦੀ ਜਾਣਕਾਰੀ ਵੀ ਮੰਗੀ ਗਈ ਹੈ।

ਸੁਸ਼ਾਂਤ ਦੇ ਪਿਤਾ ਨੇ ਰਿਆ ਖ਼ਿਲਾਫ਼ ਪਟਨਾ ਵਿੱਚ ਐਫਆਈਆਰ ਦਰਜ ਕੀਤੀ ਹੈ, ਜਿਸ ਵਿੱਚ ਉਸਦੇ ਪੁੱਤਰ ਉੱਤੇ ਧੋਖਾਧੜੀ ਕਰਨ ਅਤੇ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਪਟਨਾ ਤੋਂ ਮੁੰਬਈ ਕੇਸ ਦੀ ਜਾਂਚ ਤਬਦੀਲ ਕਰਨ ਦੀ ਮੰਗ ਵਾਲੀ ਰਿਆ ਦੀ ਪਟੀਸ਼ਨ 'ਤੇ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਕੈਵਾਈਟ ਦਰਜ਼ ਕੀਤੀ।

ਰੀਆ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਆਈਏਐਨਐਸ ਨੂੰ ਦੱਸਿਆ ਕਿ ਉਨ੍ਹਾਂ ਦੀ ਮੁਵੱਕਲ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਪਟਨਾ ਤੋਂ ਮੁੰਬਈ ਜਾਂਚ ਤਬਦੀਲ ਕਰਨ ਦੀ ਮੰਗ ਕੀਤੀ ਹੈ, ਜਿਥੇ ਅਦਾਕਾਰ ਦੀ ਮੌਤ ਦੇ ਸਬੰਧ ਵਿੱਚ ਜਾਂਚ ਪਹਿਲਾਂ ਹੀ ਅੱਗੇ ਵਧੀ ਹੈ। ਹਾਲਾਂਕਿ, ਮਾਨਸ਼ਿੰਦੇ ਨੇ ਪਟੀਸ਼ਨ ਦੀਆਂ ਸਮੱਗਰੀਆਂ ਨੂੰ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ।

ਸੁਸ਼ਾਂਤ ਅਤੇ ਰੀਆ 14 ਜੂਨ ਨੂੰ ਅਦਾਕਾਰ ਦੀ ਮੌਤ ਤੋਂ ਪਹਿਲਾਂ ਇੱਕ ਰਿਸ਼ਤੇ ਵਿੱਚ ਸੀ। ਸੁਸ਼ਾਂਤ ਦੇ ਪਿਤਾ ਨੇ ਰਿਆ ਖ਼ਿਲਾਫ਼ ਕਈ ਦੋਸ਼ ਲਗਾਏ ਹਨ, ਜਿਸ ਵਿੱਚ ਉਸਦੇ ਬੇਟੇ ਤੋਂ ਪੈਸੇ ਲੈਣੇ ਅਤੇ ਆਪਣੀ ਡਾਕਟਰੀ ਰਿਪੋਰਟ ਮੀਡੀਆ ਸਾਹਮਣੇ ਲਿਆਉਣ ਦੀ ਧਮਕੀ ਦੇਣਾ ਵੀ ਸ਼ਾਮਲ ਹੈ। ਸੁਸ਼ਾਂਤ ਦੇ ਪਿਤਾ ਨੇ ਵੀ ਰਿਆ ਉੱਤੇ ਉਨਾਂ ਦੇ ਮੁੰਢੇ ਨੂੰ ਆਪਣੇ ਪਰਿਵਾਰ ਤੋਂ ਦੂਰ ਰੱਖਣ ਦਾ ਦੋਸ਼ ਲਾਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.