ETV Bharat / bharat

ED ਨੇ CM ਕਮਲਨਾਥ ਦੇ ਭਾਣਜੇ ਨੂੰ 354 ਕਰੋੜ ਦੇ ਬੈਂਕ ਘੁਟਾਲੇ ’ਚ ਕੀਤਾ ਗ੍ਰਿਫ਼ਤਾਰ - Cm kamalnath

ਸੈਂਟਰਲ ਬੈਂਕ ਆਫ਼ ਇੰਡੀਆ ਨਾਲ 354 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ED ਨੇ 'ਮੋਜ਼ਰ ਬੇਅਰ’ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਰਤੂਲ ਪੁਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਫ਼ੋਟੋ
author img

By

Published : Aug 20, 2019, 2:05 PM IST

ਨਵੀਂ ਦਿੱਲੀ: ਇਨਫ਼ੋਰਸਮੈਂਟ ਡਾਇਰੈਕਟੋਰੇਟ ਵਲੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਰਤੁਲ ਪੁਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਤੂਲ 'ਤੇ ਸੈਂਟਰਲ ਬੈਂਕ ਆਫ਼ ਇੰਡੀਆ ਨਾਲ 354 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਆਰੋਪ ਹਨ। ਰਤੁਲ ਪੁਰੀ ਪਹਿਲਾਂ ‘ਮੋਜ਼ਰ ਬੇਅਰ’ ਨਾਂਅ ਦੀ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਸੀਬੀਆਈ ਨੇ ਰਤੁਲ ਵਿਰੁੱਧ ਕੁੱਝ ਹੋਰ ਬੈਂਕ ਨਾਲ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ।

  • Moser Baer statement: The arrest by Enforcement Directorate is unfortunate. Moser Baer had operated in accordance with all legal compliances and this case now, when Moser Baer is in National Company Law Tribunal (NCLT), is motivated. https://t.co/nISXXkFZD2

    — ANI (@ANI) August 20, 2019 " class="align-text-top noRightClick twitterSection" data=" ">

ਸੀਬੀਆਈ ਨੇ ਰਤੁਲ ਵਿਰੁੱਧ ਕੀਤਾ ਸੀ ਕੇਸ ਦਰਜ

ਸੀਬੀਆਈ ਨੇ ਤਿੰਨ ਦਿਨ ਪਹਿਲਾਂ ਰਤੁਲ ਪੁਰੀ ਵਿਰੁੱਧ ਕੇਸ ਦਰਜ ਕੀਤਾ ਸੀ ਤੇ ਮੰਗਲਵਾਰ ਨੂੰ ED ਨੇ ਰਤੁਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਬੀਆਈ ਨੇ ਰਤੁਲ ਪੁਰੀ ਤੋਂ ਇਲਾਵਾ ਉਸ ਦੇ ਪਿਤਾ ਤੇ ਮੈਨੇਜਿੰਗ ਡਾਇਰੈਕਟਰ ਦੀਪਕ ਪੁਰੀ, ਮੁਖ ਮੰਤਰੀ ਕਮਲ ਨਾਥ ਦੀ ਭੈਣ ਡਾਇਰੈਕਟਰ ਨੀਤਾ ਪੁਰੀ, ਡਾਇਰੈਕਟਰ ਸੰਜੇ ਜੈਨ ਅਤੇ ਡਾਇਰੈਕਟਰ ਵਿਨੀਤ ਸ਼ਰਮਾ ਵਿਰੁੱਧ ਕਥਿਤ ਅਪਰਾਧਕ ਸਾਜ਼ਿਸ਼ ਰਚਣ, ਧੋਖਾਧੜੀ ਕਰਨ, ਜਾਅਲੀ ਦਸਤਾਵੇਜ਼ ਤਿਆਰ ਕਰਨ ਤੇ ਭ੍ਰਿਸ਼ਟਚਾਰ ਦਾ ਮਾਮਲਾ ਦਰਜ ਕੀਤੇ ਹਨ।

ਇਹ ਵੀ ਪੜ੍ਹੋ: ਇਸਰੋ ਨੇ ਰਚਿਆ ਇਤਿਹਾਸ, ਚੰਨ ਦੀ ਕਕਸ਼ਾ 'ਚ ਸਥਾਪਤ ਹੋਇਆ ਚੰਦਰਯਾਨ-2

ਸੀਬੀਆਈ ਵੱਲੋਂ ਐਤਵਾਰ ਨੂੰ ਡਾਇਰੈਕਟਰਾਂ ਦੇ ਘਰ ਅਤੇ ਦਫ਼ਤਰ ਸਮੇਤ ਛੇ ਟਿਕਾਣਿਆਂ 'ਤੇ ਛਾਪੇਮਾਰੀਆਂ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਰਤੁਲ ਪੁਰੀ ਨੇ ਸਾਲ 2012 ਵਿੱਚ ਐਗਜ਼ੀਕਿਊਟਿਵ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਦਕਿ ਉਸ ਦੇ ਮਾਪੇ ਬੋਰਡ ਦੇ ਮੈਂਬਰਾਂ ਦੇ ਤੌਰ 'ਤੇ ਆਪਣੇ ਆਹੁਦੇ ਤੇ ਬਰਕਰਾਰ ਸਨ।

ਮੋਜ਼ਰ ਬੇਅਰ ਕੀ ਹੈ?

ਮੋਜ਼ਰ ਬੇਅਰ (Moser Bear) ਇੱਕ ਅਜਿਹੀ ਕੰਪਨੀ ਹੈ ਜੋ ਸੀਡੀ ਤੇ ਡੀਵੀਡੀ ਜਿਹੇ ਕੰਪਿਊਟਰ ਦੇ ਸਟੋਰੇਜ ਉਪਕਰਣ ਅਤੇ ਯੰਤਰ ਬਣਾਉਣ ਵਾਲੀ ਕੰਪਨੀ ਹੈ। ਇਸ ਕੰਪਨੀ ਦੇ ਸੰਸਥਾਪਕ ਦੀਪਕ ਪੁਰੀ ਹਨ ਤੇ ਇਸ ਕੰਪਨੀ ਨੂੰ 1983 ਵਿੱਚ ਦਿੱਲੀ 'ਚ ਬਣਾਇਆ ਗਿਆ ਸੀ। ਮੋਜ਼ਰ ਬੇਅਰ ਕੰਪਨੀ ਸਾਲ 2009 ਤੋਂ ਹੀ ਅਲਗ-ਅਲਗ ਬੈਂਕਾਂ ਤੋਂ ਕਰਜ਼ੇ ਲੈਂਦੀ ਰਹੀ ਹੈ।

Intro:Body:

mosquito day

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.