ਹੈਦਰਾਬਾਦ: ਵਿਸ਼ਵ ਭਰ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ ਕੋਰੋਨਾ ਵੈਕਸੀਨ ਬਣਾਉਣ ਵਿੱਚ ਲੱਗੇ ਹੋਏ ਹਨ। ਇਸ ਦਰਮਿਆਨ ਵੈਸਟ ਵਰਜੀਨੀਆ ਯੂਨੀਵਰਸਿਟੀ (WVU) ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ (ECMO) ਮਸ਼ੀਨ ਕੋਰੋਨਾ ਵਾਇਰਸ ਦੇ ਗੰਭੀਰ ਰੂਪ ਨਾਲ ਪੀੜਤ ਮਰੀਜ਼ਾਂ ਦੇ ਇਲਾਜ਼ ਵਿੱਚ ਸਹਾਇਕ ਹੋ ਸਕਦੀ ਹੈ।
ਈਸੀਐਮਓ 'ਤੇ ਮਰੀਜ਼ ਨੂੰ ਉਸ ਸਮੇਂ ਰੱਖਿਆ ਜਾਂਦਾ ਹੈ ਜਦ ਦਿਲ, ਫੇਫੜੇ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੇ ਹਨ ਤੇ ਉਸ ਵੇਲੇ ਵੈਂਟੀਲੇਟਰ ਦਾ ਵੀ ਫ਼ਾਇਦਾ ਨਹੀਂ ਹੁੰਦਾ। ਇਸ ਨਾਲ ਮਰੀਜ਼ ਦੇ ਸ਼ਰੀਰ 'ਚ ਆਕਸੀਜਨ ਦਿੱਤੀ ਜਾਂਦੀ ਹੈ।
ਕੋਰੋਨਾ ਮਹਾਂਮਾਰੀ ਨਾਲ ਪੀੜਤ ਲੋਕਾਂ ਦਾ ਇਲਾਜ਼ ਜਾਰੀ ਹੈ। ਜਦ ਇੱਕ ਮਰੀਜ਼ ਗੰਭੀਰ ਰੂਪ ਨਾਲ ਕੋਰੋਨਾ ਵਾਇਰਸ ਦੇ ਪ੍ਰਭਾਵ ਨਾਲ ਪੀੜਤ ਹੁੰਦਾ ਹੈ ਤਾਂ ਉਸ ਦਾ ਸਭ ਤੋਂ ਜ਼ਿਆਦਾ ਅਸਰ ਫੇਫੜਿਆਂ 'ਤੇ ਹੁੰਦਾ ਹੈ ਤੇ ਉਹ ਠੀਕ ਢੰਗ ਨਾਲ ਕੰਮ ਨਹੀਂ ਕਰ ਪਾਉਂਦੇ ਹਨ।
ਜੇਕਰ ਮਰੀਜ਼ ਦੇ ਫੇਫੜੇ ਠੀਕ ਢੰਗ ਨਾਲ ਕੰਮ ਨਹੀਂ ਕਰਦੇ ਤਾਂ ਲਹੂ, ਦਿਮਾਗ, ਜਿਗਰ ਅਤੇ ਹੋਰ ਅੰਗਾਂ ਨੂੰ ਲੋੜੀਂਦਾ ਆਕਸੀਜਨ ਨਹੀਂ ਮਿਲ ਪਾਉਂਦਾ ਹੈ। ਹਾਲਾਂਕਿ ਆਈਸੀਐਮਓ ਉਨ੍ਹਾਂ ਕੋਵਿਡ-19 ਮਰੀਜ਼ਾਂ ਲਈ ਲਾਹੇਵੰਦ ਹੋਵੇਗਾ, ਜੋ ਪਹਿਲਾ ਹੀ ਗੰਭੀਰ ਰੂਪ ਨਾਲ ਬਿਮਾਰ ਹਨ ਜਾਂ ਮਰੀਜ਼ ਦੀ ਉਮਰ ਜ਼ਿਆਦਾ ਹੋ ਚੁੱਕੀ ਹੈ।
WVU ਦੇ ਆਈਸੀਐਮਓ ਦੀ ਨਿਰਦੇਸ਼ਕ ਤੇ ਖੋਜ ਟੀਮ ਦੀ ਮੈਂਬਰ Jeremiah Hyunga ਨੇ ਇਸ 'ਤੇ ਆਪਣੀ ਗ਼ੱਲ ਰੱਖੀ ਤੇ ਕਿਹਾ ਕਿ ਜਿਹੜੇ ਮਰੀਜ਼ਾਂ ਦੀ ਬਿਮਾਰੀ ਫੇਫੜਿਆਂ ਤੱਕ ਹੀ ਸੀਮਿਤ ਹੈ, ਉਨ੍ਹਾਂ ਦਾ ਬਚਾਅ ਵਧੀਆ ਢੰਗ ਨਾਲ ਹੋਇਆ ਹੈ ਤੇ ਇਹ ਅਸਲ ਵਿੱਚ ਈਸੀਐਮਓ ਦੇ ਸਾਰੇ ਸੰਕੇਤਾਂ ਲਈ ਸਹੀ ਹਨ।
ਇਹ ਵੀ ਇੱਕ ਚਿੰਤਾ ਦਾ ਵਿਸ਼ੇ ਹੈ ਕਿ ਹੁਣ ਤੱਕ ਕੋਰੋਨਾ ਤੋਂ ਬਚਾਅ ਲਈ ਕੋਈ ਦਵਾਈ ਸਪਸ਼ਟ ਨਹੀਂ ਹੋਈ ਹੈ। ਇਸ ਬਿਮਾਰੀ ਨੂੰ ਠੀਕ ਕਰਨ ਲਈ ਮਲੇਰੀਆ ਵਿੱਚ ਵਰਤੀ ਜਾਣ ਵਾਲੀ ਦਵਾਈ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਨਾਲ ਹੀ ਹੋਰ ਦਵਾਈਆਂ 'ਤੇ ਵੀ ਇਸ ਜਾਂਚ ਚੱਲ ਰਹੀ ਹੈ। ਇਸ ਦੇ ਨਾਲ ਹੀ Multi disciplinary ਟੀਮ ਦਾ ਕਹਿਣਾ ਹੈ ਕਿ ਕੋਰੋਨਾ ਸਬੰਧਿਤ ਸਾਰੀਆਂ ਚੀਜ਼ਾ 'ਤੇ ਬਰੀਕੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ, ਤਾਂ ਜੋ ਮਰੀਜ਼ਾਂ ਨੂੰ ਆਈਸੀਐਮਓ ਸਪੋਰਟ ਦਾ ਲਾਭ ਮਿਲ ਸਕੇ।