ਚੰਡੀਗੜ੍ਹ: ਪੰਜਾਬ ਤੇ ਰਾਜਧਾਨੀ ਚੰਡੀਗੜ੍ਹ ਵਿੱਚ ਸ਼ਾਮ 4:32 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਦਿੱਲੀ-ਐੱਨਸੀਆਰ, ਹਿਮਾਚਲ ਤੇ ਕਸ਼ਮੀਰ ਤੋਂ ਵੀ ਭੂਚਾਲ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ: ਬਾਦਲਾਂ ਨੂੰ ਕਲੀਨ ਚਿੱਟ ਉੱਤੇ ਕੈਪਟਨ ਦੀ ਸਫ਼ਾਈ
ਇਸ ਤੋਂ ਇਲਾਵਾ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ, ਪਠਾਨਕੋਟ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਥਾਵਾਂ 'ਤੇ ਅਜੇ ਤੱਕ ਕਿਸੇ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
ਭੂਚਾਲ ਦਾ ਕੇਂਦਰ ਲਾਹੌਰ ਤੋਂ 173 ਕਿ.ਮੀ ਦੂਰੀ 'ਤੇ ਰਿਹਾ। ਰਿਕਟਰ ਸਕੇਲ ਉੱਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ ਹੈ। ਪਾਕਿਸਤਾਨ ਦਾ ਰਾਵਲਪਿੰਡੀ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁੰਛ, ਰਾਜੌਰੀ, ਡੋਡਾ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ 'ਚ ਭੂਚਾਲ ਦੀ ਤੀਬਰਤਾ 5.7 ਮਾਪੀ ਗਈ।