ETV Bharat / bharat

ਪਹਿਲਾਂ LAC ਤੱਕ ਪਹੁੰਚਣ ਵਿੱਚ 14 ਦਿਨ ਲੱਗਦੇ ਸਨ, ਹੁਣ ਸਿਰਫ਼ 1 ਦਿਨ: ਲੱਦਾਖ਼ ਸਕਾਉਟਸ - ਲੱਦਾਖ਼ ਸਕਾਉਟਸ

ਲੱਦਾਖ਼ ਵਿੱਚ ਐਲ.ਏ.ਸੀ. ਨੂੰ ਲੈ ਕੇ ਭਾਰਤ ਤੇ ਚੀਨ ਦੇ ਵਿੱਚਕਾਰ ਤਣਾਅਪੂਰਣ ਸ਼ਾਂਤੀ ਬਣੀ ਹੋਈ ਹੈ। ਦੋਵੇਂ ਦੇਸ਼ਾਂ ਦੇ ਵਿੱਚ ਕੁਝ ਅਣਸੁਲਝੇ ਮੁੱਦਿਆਂ ਨੂੰ ਲੈ ਕੇ ਕੁਝ ਇਲਾਕਿਆਂ ਵਿੱਚ ਯੋਜਨਾਬੱਧ ਵਿਕਾਸ ਨੂੰ ਲੈ ਕੇ ਦੋਵੇਂ ਦੇਸ਼ ਅਕਸਰ ਇੱਕ ਦੂਸਰੇ ਦੇ ਆਹਮਣੇ ਸਾਹਮਣੇੇ ਆ ਜਾਂਦੇ ਹਨ।

ਪਹਿਲਾਂ LAC  ਤੱਕ ਪਹੁੰਚਣ ਵਿੱਚ 14 ਦਿਨ ਲੱਗਦੇ ਸਨ, ਹੁਣ ਸਿਰਫ਼ 1 ਦਿਨ
ਤਸਵੀਰ
author img

By

Published : Jul 30, 2020, 3:24 PM IST

ਲੇਹ: ਲੱਦਾਖ਼ ਵਿੱਚ ਭਾਰਤ ਚੀਨ ਤਣਾਅ ਦੇ ਵਿੱਚ ਸਾਬਕਾ ਸਰਵਿਸ ਲੀਗ ਲੱਦਾਖ਼ ਖੇਤਰ ਦੇ ਸੇਵਾਮੁਕਤ ਸੂਬੇਦਾਰ ਮੇਜਰ ਸੋਨਮ ਮੁਰੂਪ ਨੇ ਯੋਜਨਾਬੱਧ ਸੁਧਾਰ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਭਾਰਤੀ ਫ਼ੌਜ ਦੇ ਲੱਦਾਖ਼ ਸਕਾਉਟਸ ਰੇਜੀਮੈਂਟ ਵਿੱਚ ਆਪਣੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤੀ ਸੈਨਾ ਹੁਣ ਪਹਿਲਾਂ ਵਾਲੀ ਨਹੀਂ ਹੈ, ਜੋ 1962 ਵਿੱਚ ਹੁੰਦੀ ਸੀ।

ਸੇਵਾਮੁਕਤ ਸਿਪਾਹੀ ਨੇ ਕਿਹਾ ਕਿ 1962 ਦੀ ਲੜਾਈ ਦੌਰਾਨ ਕਮੀਆਂ ਸਨ ਤੇ ਅਸੀਂ ਆਪਣੀ ਜ਼ਮੀਨ ਗਵਾ ਬੈਠੇ ਪਰ ਹੁਣ ਭਾਰਤੀ ਫ਼ੌਜ, ਹਵਾਈ ਸੈਨਾ ਤੇ ਸਮੁੰਦਰੀ ਸੈਨਾ ਪੂਰੀ ਤਰ੍ਹਾਂ ਨਾਲ ਸਿੱਖਿਅਤ, ਹਥਿਆਰਬੰਦ ਤੇ ਹਰ ਤਰ੍ਹਾਂ ਨਾਲ ਲੈਸ ਹਨ ਪਰ ਇਸ ਤੋਂ ਵੀ ਵੱਧ ਹੁਣ ਸਾਡੇ ਕੋਲ ਸੜਕਾਂ, ਪੁਲ ਤੇ ਹੋਰ ਬੁਨਿਆਦੀ ਢਾਂਚਾ ਹੈ, ਜੋ ਇਸ ਤੋਂ ਪਹਿਲਾਂ ਸਾਡੇ ਕੋਲ ਨਹੀਂ ਸੀ।

ਹਿੰਦੀ-ਚੀਨੀ ਭਾਈ ਭਾਈ, ਦੇ ਨਾਰੇ ਨੂੰ ਖ਼ਾਰਿਜ ਕਰਦੇ ਹੋਏ, ਜੋ 1962 ਦੇ ਯੁੱਧ ਤੋਂ ਪਹਿਲਾਂ ਪ੍ਰਸਿੱਧ ਸੀ, ਮੁਰੂਪ ਨੇ ਕਿਹਾ, ਅਸੀਂ ਇਸ ਨੂੰ ਹੋਰ ਨਹੀਂ ਕਹਾਂਗੇ। ਇਸ ਦੀ ਬਜਾਏ ਸਾਰੇ ਸਿਪਾਹੀ ਸਿਰਫ਼ 'ਭਾਰਤ ਮਾਤਾ ਕੀ ਜੈ' ਤੇ ਲੱਦਾਖ਼ੀ ਵਿੱਚ 'ਕੀ ਸੋ ਸੋ ਲੇਜਗੇਲੋ' (ਰੱਬ ਦੀ ਜਿੱਤ ) ਦੇ ਨਾਅਰੇ ਬੁਲੰਦ ਕਰੀਏ ਤੇ ਚੀਨ ਨੂੰ ਮਾਤ ਦੇਈਏ। ਇਹ ਉਤਸ਼ਾਹ ਨਾ ਸਿਰਫ਼ ਫ਼ੌਜੀਆਂ ਵਿੱਚ ਹੈ ਬਲਕਿ ਸੇਵਾ ਮੁਕਤ ਫ਼ੌਜੀਆਂ ਵਿੱਚ ਵੀ ਜ਼ਿੰਦਾ ਹੈ। 84 ਸਾਲ ਦੀ ਉਮਰ ਵਿੱਚ ਲੱਦਾਖ਼ ਸਕਾਉਟ ਦੇ ਸਾਡੇ ਫ਼ੌਜੀਆਂ ਕੋਲ ਮੁੜ ਲੜਨ ਦੀ ਤਾਕਤ ਤੇ ਯੋਗਤਾ ਹੈ।

ਮੁਰੂਪ 1977 ਵਿੱਚ ਫ਼ੌਜ ਵਿੱਚ ਸ਼ਾਮਿਲ ਹੋਏ ਸਨ ਤੇ 2009 ਵਿੱਚ ਸੇਵਾ ਮੁਕਤ ਹੋਏ। ਉਨ੍ਹਾਂ ਨੇ ਇੱਕ ਫ਼ੌਜੀ ਦੇ ਰੂਪ ਵਿੱਚ ਆਪਣੇ ਤਜਰਬੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਤੇ ਦੂਸਰੇ ਲੋਕ ਸ਼ੀਓਕ ਨਦੀ ਦੇ ਰਸਤੇ ਹਥਿਆਰਾਂ, ਗੋਲਾ ਬਾਰੂਦ, ਰਾਸ਼ਨ ਅਤੇ ਹੋਰ ਚੀਜ਼ਾਂ ਦੇ ਨਾਲ ਪੋਟਰਸ (ਟੁਕੜੀਆਂ ਵਜੋਂ ਸੈਨਾ ਦੇ ਸਹਾਇਕ) ਅਤੇ ਟੱਟੂ (ਛੋਟੇ ਘੋੜੇ) ਲੈ ਕੇ ਤੁਰ ਪਏ। ਉਨ੍ਹਾਂ ਕਿਹਾ ਕਿ ਸ਼ੀਓਕ ਨਦੀ ਮੁਸ਼ਕਲ ਇਲਾਕਿਆਂ ਅਤੇ ਭਿਆਨਕ ਪ੍ਰਵਾਹ ਦੇ ਕਾਰਨ ‘ਮੌਤ ਦੀ ਨਦੀ’ ਵਜੋਂ ਜਾਣੀ ਜਾਂਦੀ ਹੈ। ਸ਼ੀਓਕ ਸਿੰਧੂ ਨਦੀ ਇੱਕ ਸਹਾਇਕ ਨਦੀ ਹੈ, ਜੋ ਉੱਤਰੀ ਲੱਦਾਖ਼ ਵਿੱਚੋਂ ਲੰਘਦੀ ਹੈ ਅਤੇ ਗਿਲਗਿਤ-ਬਾਲਟਿਸਤਾਨ ਵਿੱਚ ਦਾਖ਼ਲ ਹੁੰਦੀ ਹੈ, ਜੋ ਕਿ 550 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ।

ਮੁਰੂਪ ਨੇ ਕਿਹਾ, 'ਕਈ ਵਾਰ ਸਾਨੂੰ ਇਸ ਨੂੰ ਦਿਨ ਵਿੱਚ ਪੰਜ ਵਾਰ ਪਾਰ ਕਰਨਾ ਪੈਂਦਾ ਸੀ। ਕੁਲ ਮਿਲਾ ਕੇ, ਸਾਨੂੰ 118 ਵਾਰ ਨਦੀ ਪਾਰ ਕਰਨੀ ਪੈਦੀ ਸੀ। ਨਤੀਜੇ ਵਜੋਂ ਸਾਡੀ ਚਮੜੀ ਖ਼ਰਾਬ ਹੋ ਜਾਂਦੀ ਸੀ, ਪਰ ਅਸੀਂ ਅੱਗੇ ਵਧਦੇ ਰਹਿੰਦੇ ਸੀ। ਇੱਥੋਂ ਤੱਕ ਕਿ 1980 ਦੇ ਦਹਾਕੇ ਤੱਕ ਵੀ ਸਾਨੂੰ 12 ਤੋਂ 15 ਦਿਨ ਪਹੁੰਚਣ ਲਈ ਲੱਗ ਜਾਂਦੇ ਸੀ'।

ਉਨ੍ਹਾਂ ਕਿਹਾ ਕਿ ਅੱਜ ਚੀਜਾਂ ਬਦਲ ਗਈਆਂ ਹਨ। ਸਾਬਕਾ ਫ਼ੌਜੀ ਦਿੱਗਜ਼ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸੜਕਾਂ ਤੇ ਪੁਲ ਬਣਾ ਦਿੱਤੇ ਹਨ। ਗਲਵਾਨ ਘਾਟੀ ਪੁਲ 2019 ਵਿੱਚ ਪੂਰਾ ਹੋ ਗਿਆ। ਇੱਕ ਜਾਂ ਦੋ ਦਿਨ ਵਿੱਚ ਹੀ ਫ਼ੌਜੀ ਅਰਾਮ ਨਾਲ ਉੱਥੇ ਪਹੁੰਚ ਸਕਦੇ ਹਨ। ਹਥਿਆਰਾਂ ਤੇ ਰਾਸ਼ਨ ਨੂੰ ਲੈ ਕੇ ਜਾਣ ਲਈ ਵੀ ਕਿਸੇ ਵੀ ਤਰ੍ਹਾਂ ਦੇ ਘੋੜੇ ਜਾਂ ਪੋਟਰਸ ਦੀ ਜ਼ਰੂਰਤ ਨਹੀਂ ਪੈਂਦੀ ਹੈ।

ਉਨ੍ਹਾਂ ਦਲੀਲ ਦਿੰਦੇ ਹੋਏ ਕਿਹਾ ਕਿ ਉਸ ਸਮੇਂ ਚੀਨ ਆਤਮ-ਵਿਸ਼ਵਾਸ਼ ਰੱਖਦਾ ਸੀ ਪਰ ਹੁਣ ਉਹ ਚਿੰਤਤ ਹੈ ਕਿ ਇਸ ਖੇਤਰ ਵਿੱਚ ਭਾਰਤੀ ਫ਼ੌਜ ਦੀ ਤਾਇਨਾਤੀ ਤੇ ਬੁਨਿਆਦੀ ਢਾਂਚੇ ਵਿੱਚ ਕੋਈ ਕਮਜ਼ੋਰੀ ਨਹੀਂ ਹੈ।

ਲੱਦਾਖ਼ ਸਕਾਉਟਸ ਰੈਜੀਮੈਂਟ ਨੂੰ ਸਨੋਅ ਵਾਰੀਅਰਸ (ਬਰਫ਼ ਦੇ ਯੋਧੇ) ਤੇ ਭਾਰਤੀ ਸੈਨਾ ਨੂੰ ਅੱਖ ਤੇ ਕੰਨ ਵੱਜੋਂ ਜਾਣਿਆ ਜਾਂਦਾ ਹੈ। ਜਿਸ ਦੀਆਂ ਲੱਦਾਖ਼ ਵਿੱਚ ਪੰਜ ਲੜਾਕੂ ਬਟਾਲੀਅਨ ਹਨ। ਪਹਾੜੀ ਯੁੱਧ ਵਿੱਚ ਮਾਹਰ ਲੱਦਾਖ਼ ਸਕਾਉਟ ਭਾਰਤੀ ਫ਼ੌਜ ਦੀ ਇੱਕ ਬਹੁਤ ਹੀ ਸ਼ਿੰਗਾਰ ਵਾਲੀ ਰੈਜੀਮੈਂਟ ਹੈ, ਜਿਸ ਵਿੱਚ 300 ਬਹਾਦਰੀ ਪੁਰਸਕਾਰ ਤੇ ਪ੍ਰਸੰਸਾ ਪੱਤਰ ਹਨ। ਜਿਨ੍ਹਾਂ ਵਿੱਚ ਮਹਾਵੀਰ ਚੱਕਰ , ਅਸ਼ੋਕ ਚੱਕਰ ਤੇ ਕੀਰਤੀ ਚੱਕਰ ਸ਼ਾਮਿਲ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.