ਨਵੀਂ ਦਿੱਲੀ: ਸੂਬੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੇਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਰਕਾਰ ਨੂੰ ਪੱਤਰ ਲਿਖਿਆ ਹੈ। ਸਿਰਸਾ ਨੇ ਕਿਹਾ ਕਿ ਸਰਕਾਰ ਵੱਖ-ਵੱਖ ਕੇਂਦਰਾਂ ਅਤੇ ਮਰੀਜ਼ਾਂ ਦੇ ਇਲਾਜ ਲਈ ਹੋਟਲ ਅਤੇ ਬੈਂਕ ਹਾਲਾਂ ਆਦਿ ਦੀ ਵਰਤੋਂ ਕਰਨ ਜਾ ਰਹੀ ਹੈ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੇਂਟ ਕਮੇਟੀ ਨੇ ਆਪਣੇ ਦੋ ਹਸਪਤਾਲਾਂ ਵਿੱਚ ਕੋਵਿਡ -19 ਪੀੜਤ ਮਰੀਜ਼ਾਂ ਦਾ ਇਲਾਜ ਕਰਨ ਦੀ ਪੇਸ਼ਕਸ਼ ਕੀਤੀ ਹੈ।
ਮਨਜਿੰਦਰ ਸਿਰਸਾ ਨੇ ਲਿਖਿਆ ਕਿ ਇੱਕ 500 ਬੈਡਾਂ ਅਤੇ ਦੂਜਾ 50 ਬੈਡਾਂ ਵਾਲਾ ਫੁੱਲ ਫੰਕਸ਼ਨਲ ਹਸਪਤਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਦਿਸ਼ਾ ਵਿੱਚ ਦਿੱਲੀ ਕਮੇਟੀ ਦੇ ਦੋਵੇਂ ਹਸਪਤਾਲਾਂ ਦੀ ਵਰਤੋਂ ਕਰ ਸਕਦੀ ਹੈ। ਸਰੋਤ ਜੋ ਇੱਥੇ ਸਥਾਪਿਤ ਕੀਤੇ ਜਾਣਗੇ ਭਵਿੱਖ ਵਿੱਚ ਵੀ ਕੰਮ ਕਰਨਗੇ।
ਸਿਰਸਾ ਨੇ ਲਿਖਿਆ ਹੈ ਕਿ ਦਿੱਲੀ ਸਰਕਾਰ ਗੁਰੂ ਹਰਕਿਸ਼ਨ ਹਸਪਤਾਲ ਅਤੇ ਗੁਰਦੁਆਰਾ ਬਾਲਾ ਸਾਹਿਬ ਉੱਤੇ ਬਣੇ ਹਸਪਤਾਲ ਨੂੰ ਜਦੋਂ ਤੱਕ ਚਾਹੇ ਇਸਤੇਮਾਲ ਕਰ ਸਕਦੀ ਹੈ।
ਇਹ ਵੀ ਪੜ੍ਹੋ: ਕੋਰੋਨਾ ਕਾਰਨ ਆਰਥਿਕ ਤੰਗੀ ਹੇਠਾਂ ਆ ਸਕਦੀ ਹੈ ਦੁਨੀਆ: ਆਰਬੀਆਈ