ਮਥੁਰਾ: ਨਟਖੱਟ ਬਾਲ ਗੋਪਾਲ ਦੇ ਜਨਮ ਦਿਨ ਨੂੰ ਲੈ ਕੇ ਹਰ ਪਾਸੇ ਰੌਣਕਾਂ ਲੱਗੀਆਂ ਹਨ। ਇਸ ਮੌਕੇ ਸ਼ਰਧਾਲੂਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਸੋਨੇ-ਚਾਂਦੀ ਨਾਲ ਜੜ੍ਹੀ ਹੋਏ ਕੱਪੜੇ ਭੇਟ ਕੀਤੇ ਹਨ। ਜਨਮ ਅਸ਼ਟਮੀ ਉੱਤੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਵਿਲੱਖਣ ਤਰੀਕੇ ਨਾਲ ਬਣਾਈ ਗਈ ਪੋਸ਼ਾਕ ਪੁਆਈ ਗਈ ਹੈ।
ਜਨਮ ਅਸ਼ਟਮੀ ਨੂੰ ਲੈ ਕੇ ਸ਼੍ਰੀ ਕ੍ਰਿਸ਼ਨ ਸੇਵਾ ਸੰਸਥਾਨ ਨੇ ਠਾਕੁਰ ਜੀ ਲਈ ਵਿਸ਼ੇਸ਼ ਪੋਸ਼ਾਕ ਤਿਆਰ ਕਰਾਈ। ਮੁੰਬਈ ਦੇ ਕਾਰੀਗਰਾਂ ਨੇ 3 ਮਹੀਨੇ ਵਿੱਚ ਇਸ ਖਾਸ ਪੋਸ਼ਾਕ ਨੂੰ ਤਿਆਰ ਕੀਤਾ ਹੈ। ਸੋਨੇ-ਚਾਂਦੀ ਨਾਲ ਜੜ੍ਹੀ ਹੋਈ ਠਾਕੁਰ ਜੀ ਦੀ ਸ਼ਾਨਦਾਰ ਪੋਸ਼ਾਕ ਢੋਲ ਨਗਾੜਿਆਂ ਦੇ ਨਾਲ ਮੰਦਿਰ 'ਚ ਲਿਆਂਦੀ ਗਈ। ਇਸ ਤੋਂ ਬਾਅਦ ਪੂਰੇ ਵਿਧੀ-ਵਿਧਾਨ ਨਾਲ ਬਾਂਕੇ ਬਿਹਾਰੀ ਦੇ ਚਰਨਾਂ ਵਿੱਚ ਪੋਸ਼ਾਕ ਭੇਟ ਕੀਤੀ ਗਈ।
ਵੀਡੀਓ ਵੇਖਣ ਲਈ ਕਲਿੱਕ ਕਰੋ
ਸ੍ਰੀ ਕ੍ਰਿਸ਼ਨ ਜਨਮ ਭੂਮੀ ਸੇਵਾ ਸੰਸਥਾਨ ਦੇ ਉਪ-ਪ੍ਰਧਾਨ ਗੋਪੇਸ਼ਵਰ ਨਾਥ ਚਤੁਰਵੇਦੀ ਨੇ ਦੱਸਿਆ ਕਿ ਤੇਜੋਮਹਿਲ ਬੰਗਲੇ ਵਿੱਚ ਬਾਂਕੇ ਬਿਹਾਰੀ ਦੇ ਮ੍ਰਿਗਾਂਕ ਕੌਮੁਦੀ ਪੋਸ਼ਾਕ ਵਿੱਚ ਦਰਸ਼ਨ ਹੋਣਗੇ। ਉਨ੍ਹਾਂ ਦੱਸਿਆ ਕਿ ਹਰ ਸਾਲ ਇੰਝ ਹੀ ਵਿਸ਼ੇਸ਼ ਪੋਸ਼ਾਕ ਤਿਆਰ ਕਰਾਈ ਜਾਂਦੀ ਹੈ।