ਨਵੀਂ ਦਿੱਲੀ: ਯੂਐਸ ਫੌਜ ਦੇ ਕੁੱਤਿਆਂ ਚੋਂ ਜੋ ਕੁੱਤਾ ਜਖ਼ਮੀ ਹੋ ਗਿਆ ਸੀ, ਉਹ ਹੁਣ ਠੀਕ ਹੋ ਕੇ ਵਾਪਸ ਡਿਊਟੀ 'ਤੇ ਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅਮਰੀਕੀ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਨੇ ਦਿੱਤੀ। ਇਸ ਕੁੱਤੇ ਦੀ ਮਦਦ ਨਾਲ ਅਮਰੀਕੀ ਫੌਜ ਦੀ ਕਾਰਵਾਈ ਦੌਰਾਨ ਅਬੁ ਬਕਰ ਬਗਦਾਦੀ ਦੀ ਮੌਤ ਹੋ ਗਈ।
ਜਨਰਲ ਮਾਰਕ ਮਿਲੇ ਨੇ ਕਿਹਾ ਕਿ ਕੁੱਤੇ ਨੇ ਸੀਰੀਆ ਵਿੱਚ ਵਿਸ਼ੇਸ਼ ਬਲਾਂ ਦੇ ਹਮਲੇ ਦੌਰਾਨ ਇੱਕ "ਜ਼ਬਰਦਸਤ ਸੇਵਾ" ਦਾ ਪ੍ਰਦਰਸ਼ਨ ਕੀਤਾ ਜਿਸ ਕਾਰਨ ਅੱਤਵਾਦੀ ਆਈਐਸਆਈਐਸ ਦੇ ਨੇਤਾ ਬਗਦਾਦ ਦੀ ਮੌਤ ਹੋ ਗਈ।
ਬਗਦਾਦੀ ਦੀ ਮੌਤ ਦਾ ਐਲਾਨ ਕਰਦੇ ਹੋਏ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਆਈਐਸਆਈਐਸ ਅੱਤਵਾਦੀ ਬਗਦਾਦੀ ਦਾ ਪਿੱਛਾ ਕਰਨ ਵਾਲੀ ਯੂਐਸ ਫੌਜ ਦਾ ਇੱਕ ਕੁੱਤਾ ਉੱਤਰੀ ਸੀਰੀਆ ਵਿੱਚ ਇੱਕ ਹਨੇਰੇ ਭੂਮੀਗਤ ਸੁਰੰਗ ਵਿੱਚ ਜ਼ਖਮੀ ਹੋ ਗਿਆ ਸੀ।
ਸ਼ਨੀਵਾਰ ਸ਼ਾਮ ਨੂੰ ਸੀਰੀਆ ਦੇ ਇਦਲਿਬ ਪ੍ਰਾਂਤ ਵਿੱਚ ਇਕ ਸੁਰੰਗ ਵਿਚ ਅਮਰੀਕੀ ਸਪੈਸ਼ਲ ਫੋਰਸ ਦੇ ਹਮਲੇ ਦੌਰਾਨ ਬਗਦਾਦੀ ਨੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ ਸੀ। ਉਹ ਆਪਣੇ ਪਰਿਵਾਰ ਅਤੇ ਕੁਝ ਕਰੀਬੀਆਂ ਨਾਲ ਸੁਰੰਗ ਵਿੱਚ ਛੁਪਿਆ ਹੋਇਆ ਸੀ। ਬਗਦਾਦੀ ਉੱਤੇ ਢਾਈ ਕਰੋੜ ਅਮਰੀਕੀ ਡਾਲਰ ਦਾ ਇਨਾਮ ਸੀ।
ਇਹ ਵੀ ਪੜ੍ਹੋ: ਜਸਟਿਸ ਸ਼ਰਦ ਅਰਵਿੰਦ ਬੋਬੜੇ ਹੋਣਗੇ ਭਾਰਤ ਦੇ 47ਵੇਂ ਚੀਫ਼ ਜਸਟਿਸ, 18 ਨਵੰਬਰ ਨੂੰ ਚੁੱਕਣਗੇ ਸਹੁੰ
ਸੋਮਵਾਰ ਦੇਰ ਰਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਕੁੱਤੇ ਦੀ ਫੋਟੋ ਸਾਂਝੀ ਕੀਤੀ। ਅਮਰੀਕੀ ਫੌਜ ਦੇ ਵਿਸ਼ੇਸ਼ ਕੁੱਤੇ ਦੀ ਫੋਟੋ ਸਾਂਝੀ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਿਖਿਆ ਕਿ ਗ੍ਰੇਟ ਜੌਬ।