ਨਵੀ ਦਿੱਲੀ: ਰਾਜ ਸਭਾ 'ਚ ਅੱਜ ਕੌਮੀ ਮੈਡੀਕਲ ਕਮਿਸ਼ਨ(NMC) ਬਿੱਲ ਪੇਸ਼ ਹੋਣਾ ਹੈ। ਇਸ ਬਿੱਲ ਦਾ ਡਾਕਟਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਡਾਕਟਰਾਂ ਵੱਲੋਂ ਅੱਜ ਹੜਤਾਲ ਕਰਕੇ ਸੰਸਦ ਦਾ ਘਿਰਾਓ ਕੀਤਾ ਜਾਵੇਗਾ।
ਅੱਜ ਦਿੱਲੀ ਏਮਸ, ਸਫ਼ਦਰਜੰਗ ਤੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਨੇ ਵੀ ਹੜਤਾਲ ਦਾ ਐਲਾਨ ਕੀਤਾ ਹੇ।
ਇਸ ਤੋਂ ਇਲਾਵਾ ਦਿੱਲੀ ਸਰਕਾਰ ਤੇ ਦਿੱਲੀ ਨਗਰ ਨਿਗਮ ਦੇ ਵੀ ਸਰਕਾਰੀ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰ ਹੜਤਾਲ ’ਤੇ ਰਹਿਣਗੇ।
ਡਾਕਟਰ ਅੱਜ ਦੁਪਹਿਰ ਦੋ ਵਜੇ ਸੰਸਦ ਦਾ ਘਿਰਾਓ ਕਰਨ ਲਈ ਏਮਸ ਤੋਂ ਰਵਾਨਾ ਹੋਣਗੇ ਇਸ ਮੌਕੇ 10 ਹਜ਼ਾਰ ਤੋਂ ਵੀ ਵੱਧ ਡਾਕਟਰਾਂ ਦੇ ਮੌਜੂਦ ਰਹਿਣ ਦੀ ਸੰਭਾਵਨਾ ਹੈ।
ਉੱਧਰ ਏਮਸ ਦੇ ਪ੍ਰਬੰਧਕਾਂ ਨੇ 10 ਲੇਅਰ ਦੇ ਇੰਤਜ਼ਾਮ ਕੀਤੇ ਹਨ।
ਏਮਸ ਮੁਤਾਬਕ ਵੀਰਵਾਰ ਨੂੰ ਨਵੇਂ ਮਰੀਜ਼ਾਂ ਦਾ ਇਲਾਜ ਨਹੀਂ ਹੋ ਸਕੇਗਾ। ਓਪੀਡੀ ਵਿੱਚ ਪਹਿਲਾਂ ਤੋਂ ਹੀ ਸਮਾਂ ਲੈ ਚੁੱਕੇ ਮਰੀਜ਼ਾਂ ਤੋਂ ਇਲਾਵਾ ਫ਼ਾਲੋ–ਅੱਪ ਕੇਸ ਹੀ ਵੇਖੇ ਜਾਣਗੇ।
ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਸਰਜਰੀ ਮੁਲਤਵੀ ਕਰ ਦੇਣ ਦਾ ਆਰਡਰ ਜਾਰੀ ਹੋ ਗਿਆ ਹੈ
ਇਹ ਵੀ ਪੜ੍ਹੌ: ਸਿੱਧੂ ਬਣ ਸਕਦੇ ਨੇ ਦਿੱਲੀ ਕਾਂਗਰਸ ਦੇ ਪ੍ਰਧਾਨ
ਪਰ ਤਿੰਨੇ ਹਸਪਤਾਲਾਂ ਵਿੱਚ ਹੰਗਾਮੀ ਸੇਵਾਵਾਂ ਜਾਰੀ ਰਹਿਣਗੀਆਂ।
ਏਮਸ ਦੇ ਡਾਕਟਰਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਮਰਿੰਦਰ ਨੇ ਕਿਹਾ ਕਿ ਵਾਰ–ਵਾਰ ਮੰਗ ਕਰਨ ਦੇ ਬਾਅਦ ਵੀ ਕੇਂਦਰ ਸਰਕਾਰ ਡਾਕਟਰਾਂ ਵਿਰੁੱਧ ਤਾਨਾਸ਼ਾਹੀ ਵਿਖਾਉਣ ਲੱਗ ਪਈ ਹੈ। ਬਿੱਲ ਵਿੱਚ ਕਈ ਅਜਿਹੇ ਪ੍ਰਸਤਾਵ ਹਨ, ਜੋ ਡਾਕਟਰਾਂ ਲਈ ਘਾਤਕ ਸਿੱਧ ਹੋ ਸਕਦੇ ਹਨ।