ਜਬਲਪੁਰ: ਲੰਮੇ ਸਮੇਂ ਤੋਂ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੂੰ ਭਾਰਤ ਰਤਨ ਐਵਾਰਡ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਦਕਿ ਹਰ ਹਾਕੀ ਪ੍ਰੇਮੀ ਚਾਹੁੰਦਾ ਹੈ ਕਿ ਮੇਜਰ ਧਿਆਨ ਚੰਦ ਨੂੰ ਭਾਰਤ ਰਤਨ ਐਵਾਰਡ ਮਿਲਣਾ ਚਾਹੀਦਾ ਹੈ। ਮੇਜਰ ਧਿਆਨ ਚੰਦ ਦੀ ਜਯੰਤੀ ਦੇ ਮੌਕੇ ਉਨ੍ਹਾਂ ਦੇ ਪੁੱਤਰ ਅਸ਼ੋਕ ਧਿਆਨਚੰਦ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ।
ਅਸ਼ੋਕ ਧਿਆਨਚੰਦ ਨੇ ਕਿਹਾ ਕਿ ਹਾਕੀ ਨੂੰ ਖ਼ਾਸ ਤੇ ਨਵੀਂ ਪਹਿਚਾਣ ਦੇਣ ਦਾ ਸਿਹਰਾ ਧਿਆਨ ਚੰਦ ਨੂੰ ਜਾਂਦਾ ਹੈ ਜਿਸ ਨੇ 1928, 1932,1936 ਵਿੱਚ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ ਰਾਜਾਂ ਵਿੱਚ ਵੰਡੇ ਦੇਸ਼ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ। ਅਸ਼ੋਕ ਨੇ ਕਿਹਾ ਕਿ ਧਿਆਨ ਚੰਦ ਨੇ ਧਿਆਨ ਸਿੰਘ ਵਜੋਂ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ ਧਿਆਨ ਚੰਦ ਵਜੋਂ ਪ੍ਰਸਿੱਧ ਹੋ ਕੇ ਸਾਹਮਣੇ ਆਏ।
ਅਸ਼ੋਕ ਨੇ ਕਿਹਾ ਕਿ ਧਿਆਨ ਚੰਦ ਕਾਰਨ ਹਾਕੀ 'ਜਾਦੂਈ ਹਾਕੀ' ਵਜੋਂ ਪ੍ਰਸਿੱਧ ਹੋਈ ਹੈ। ਉਨ੍ਹਾਂ ਦੱਸਿਆ ਕਿ ਧਿਆਨਚੰਦ 1956 ਵਿੱਚ ਪਦਮ ਵਿਭੂਸ਼ਣ ਐਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਸਖ਼ਸ਼ ਸਨ। ਉਨ੍ਹਾਂ ਕਿਹਾ ਕਿ ਮੇਜਰ ਨੇ ਹਾਕੀ ਵਿੱਚ ਅਨੇਕਾਂ ਅਨੌਖੇ ਕੰਮ ਕੀਤੇ ਹਨ। ਉਨ੍ਹਾਂ ਨੇ ਹਾਕੀ ਨੂੰ ਜ਼ਮੀਨ ਤੋਂ ਅਸਮਾਨ 'ਤੇ ਲੈ ਆਉਂਦਾ ਅਤੇ ਹਾਕੀ ਨੂੰ ਹਰ ਖੇਡ ਦੇ ਨਾਲ-ਨਾਲ ਖ਼ਾਸ ਥਾਂ ਦਿੱਤੀ।
ਅਸ਼ੋਕ ਧਿਆਨਚੰਦ ਨੇ ਕਿਹਾ ਕਿ ਜਦੋਂ ਵੀ ਕੋਈ ਮੇਜਰ ਧਿਆਨ ਚੰਦ ਨੂੰ ਭਾਰਤ ਰਤਨ ਪ੍ਰਾਪਤ ਕਰਨ ਦਾ ਸਵਾਲ ਪੁੱਛਦਾ ਹੈ, ਤਾਂ ਮਨ ਵਿੱਚ ਆਉਂਦਾ ਹੈ ਕਿ ਇਹ ਐਵਾਰਡ ਅਜੇ ਤੱਕ ਉਨ੍ਹਾਂ ਨੂੰ ਕਿਉਂ ਨਹੀਂ ਦਿੱਤਾ ਗਿਆ।
ਅਸ਼ੋਕ ਧਿਆਨਚੰਦ ਨੇ ਸਵਾਲ ਕੀਤਾ ਕਿ ਇੱਕ ਅਜਿਹਾ ਵਿਅਕਤੀ ਜਿਸ ਨੇ ਆਪਣਾ ਪੂਰਾ ਜੀਵਨ ਦੇਸ਼ ਦੀ ਖੇਡ ਅਤੇ ਤਰੱਕੀ ਵਿੱਚ ਬਿਤਾਇਆ ਹੋਵੇ, ਉਸ ਨੂੰ ਐਵਾਰਡ ਨਹੀਂ ਮਿਲਣਾ ਚਾਹੀਦਾ ? ਉਨ੍ਹਾਂ ਕਿਹਾ ਕਿ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਇਹ ਵੀ ਪੜ੍ਹੋ: ਗਾਂਧੀ ਜੀ ਦਾ ਸੁਤੰਤਰਤਾ ਬਾਰੇ ਵਿਚਾਰ
ਅਸ਼ੋਕ ਨੇ ਕਿਹਾ ਕਿ ਪਹਿਲਾਂ ਕਲਾਤਮਕ ਹਾਕੀ ਖੇਡੀ ਜਾਂਦੀ ਸੀ, ਹੁਣ ਅਜਿਹਾ ਨਹੀਂ ਰਿਹਾ। ਅੱਜ, ਜੋ ਹਾਕੀ ਖੇਡੀ ਜਾ ਰਹੀ ਹੈ ਉਹ ਬਿਲਕੁਲ ਵੱਖਰੀ ਹੈ। ਅੱਜ ਦੀ ਹਾਕੀ ਵਿੱਚ ਮੈਦਾਨ, ਨਿਯਮ ਅਤੇ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ। ਅਸ਼ੋਕ ਨੇ ਮੰਨਿਆ ਕਿ ਉਹ ਅੱਜ ਦੀ ਹਾਕੀ ਕਾਰਨ ਅਜੇ ਤੱਕ ਉਹ ਉਚਾਈਆਂ ਨਹੀਂ ਵੇਖ ਸਕੇ ਜਿਸ ਦੀ ਉਮੀਦ ਹੈ। ਕਈ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਵੀ ਭਾਰਤ ਦੇਸ਼ ਓਲੰਪਿਕ, ਏਸ਼ੀਆਡ ਵਿੱਚ ਆਪਣਾ ਸਿੱਕਾ ਨਹੀਂ ਜਮਾ ਸਕੀ ਹੈ।
29 ਅਗਸਤ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ 'ਫਿਟ ਇੰਡੀਆ' ਮੁਹਿੰਮ ਚਲਾਉਣ ਉੱਤੇ ਅਸ਼ੋਕ ਧਿਆਨਚੰਦ ਨੇ ਅੱਜ ਦੇ ਨੌਜਵਾਨਾਂ ਲਈ ਬਹੁਤ ਸ਼ਲਾਘਾਯੋਗ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਚੰਗਾ ਕੰਮ, ਚੰਗੀ ਜ਼ਿੰਦਗੀ ਤੇ ਖੇਡਾਂ ਵਿੱਚ ਫਿੱਟ ਹੋਣਾ ਬਹੁਤ ਜ਼ਰੂਰੀ ਹੈ।