ETV Bharat / bharat

ਢੋਲਕਾਲ ਗਣੇਸ਼: ਪਰਸ਼ੁਰਾਮ ਨਾਲ ਲੜਾਈ ਤੋਂ ਬਾਅਦ ਬੱਪਾ ਦਾ ਨਾਂਅ ਪਿਆ ‘ਏਕਾਦੰਤ’

ਛੱਤੀਸਗੜ੍ਹ ਵਿੱਚ ਸਭ ਤੋਂ ਉੱਚੀ ਚੋਟੀ ’ਤੇ ਮੌਜੂਦ ਭਗਵਾਨ ਗਣੇਸ਼ ਦੀ ਮੂਰਤੀ ਦੇ ਦਰਸ਼ਨਾਂ ਲਈ ਅਯੋਗ ਪਹਾੜਾਂ ਤੇ ਖੱਡਾਂ ਨੂੰ ਪਾਰ ਕਰਨਾ ਪੈਂਦਾ ਹੈ। ਇਹੀ ਕਾਰਨ ਹੈ ਕਿ ਲੋਕ ਇੱਥੇ ਬਹੁਤ ਘੱਟ ਆਉਂਦੇ ਹਨ। ਇਸ ਥਾਂ ਤੇ ਆਸ ਪਾਸ ਦੇ ਲੋਕ ਹੀ ਪੂਜਾ ਪਾਠ ਕਰਦੇ ਹਨ।

ਢੋਲਕਾਲ ਗਣੇਸ਼: ਪਰਸ਼ੁਰਾਮ ਨਾਲ ਲੜਾਈ ਤੋਂ ਬਾਅਦ ਬੱਪਾ ਦਾ ਨਾਂਅ ਪਿਆ ‘ਏਕਾਦੰਤ’
ਢੋਲਕਾਲ ਗਣੇਸ਼: ਪਰਸ਼ੁਰਾਮ ਨਾਲ ਲੜਾਈ ਤੋਂ ਬਾਅਦ ਬੱਪਾ ਦਾ ਨਾਂਅ ਪਿਆ ‘ਏਕਾਦੰਤ’
author img

By

Published : Sep 2, 2020, 2:12 PM IST

Updated : Sep 3, 2020, 11:01 PM IST

ਰਾਏਪੁਰ: ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਭਗਵਾਨ ਗਣੇਸ਼ ਦੀ ਇੱਕ ਦੁਰਲੱਭ ਮੂਰਤੀ ਹੈ। ਕਿਹਾ ਜਾਂਦਾ ਹੈ ਕਿ ਪਰਸ਼ੂਰਾਮ ਅਤੇ ਭਗਵਾਨ ਗਣੇਸ਼ ਵਿਚਕਾਰ ਯੁੱਧ ਹੋਇਆ ਸੀ। ਇਸ ਵਿੱਚ ਗਣੇਸ਼ ਜੀ ਦਾ ਇੱਕ ਦੰਦ ਟੁੱਟ ਗਿਆ ਸੀ। ਇਸ ਤੋਂ ਬਾਅਦ ਗਣਪਤੀ ਬੱਪਾ ਨੂੰ ‘ਏਕਾਦੰਤ’ ਨਾਂਅ ਨਾਲ ਵੀ ਬੁਲਾਇਆ ਜਾਣ ਲੱਗ ਪਿਆ।

ਢੋਲਕਾਲ ਗਣੇਸ਼: ਪਰਸ਼ੁਰਾਮ ਨਾਲ ਲੜਾਈ ਤੋਂ ਬਾਅਦ ਬੱਪਾ ਦਾ ਨਾਂਅ ਪਿਆ ‘ਏਕਾਦੰਤ’

ਢੋਲਕਾਲ ਪਰਬਤ ਲੜੀ

ਛੱਤੀਸਗੜ੍ਹ ਦੇ ਦੰਤੇਵਾੜਾ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਮੌਜੂਦ ਹੈ ਢੋਲਕਾਲ ਪਰਬਤ ਲੜੀ। ਢੋਲ ਦੇ ਵਾਂਗ ਦਿਖਣ ਕਾਰਨ ਇਸ ਨੂੰ ਢੋਲਕਾਲ ਕਿਹਾ ਜਾਂਦਾ ਹੈ। ਇੱਥੇ ਕਰੀਬ ਢਾਈ ਹਜ਼ਾਰ ਫੁੱਟ ਦੀ ਉਚਾਈ 'ਤੇ ਭਗਵਾਨ ਗਣੇਸ਼ ਦੀ ਇੱਕ ਦੁਰਲੱਭ ਮੂਰਤੀ ਮੌਜੂਦ ਹੈ। ਇਸ ਦੇ ਉੱਪਰਲੇ ਸੱਜੇ ਹੱਥ ਵਿੱਚ ਕੁਹਾੜੀ, ਖੱਬੇ ਹੱਥ ਵਿੱਚ ਟੁੱਟਾ ਦੰਦ ਅਤੇ ਹੇਠਲੇ ਸੱਜੇ ਹੱਥ ਵਿੱਚ ਅਭਿਆ ਮੁਦਰਾ ਵਿੱਚ ਅਕਸ਼ਮਾਲਾ ਅਤੇ ਖੱਬੇ ਹੱਥ ਵਿੱਚ ਮੋਦਕ ਹੈ।

ਲਲਿਤਾਸਨ ਮੁਦਰਾ, ਯੁੱਧ ਕਰਨੇ ਦੇ ਰੂਪ ਵਿੱਚ ਬੈਠੇ ਹੋਏ

ਖਾਸ ਗੱਲ ਇਹ ਵੀ ਹੈ ਕਿ ਭਗਵਾਨ ਗਣੇਸ਼ ਦੀ ਇਹ ਦੁਰਲੱਭ ਮੂਰਤੀ ਯੁੱਧ ਕਰਨੇ ਦੇ ਰੂਪ ਵਿੱਚ ਰੱਖੀ ਗਈ ਹੈ। ਬੱਪਾ ਇਥੇ ਲਲਿਤਾਸਨ ਆਸਣ ਵਿੱਚ ਬੈਠੇ ਹੋਏ ਹਨ। ਅਜਿਹੀ ਮੂਰਤੀ ਬਸਤਰ ਤੋਂ ਇਲਾਵਾ ਹੋਰ ਕਿਧਰੇ ਵੀ ਮੌਜੂਦ ਨਹੀਂ ਹੈ।

ਗਣੇਸ਼ ਜੀ ਅਤੇ ਪਰਸ਼ੂਰਾਮ ਦਾ ਵਿਚਾਲੇ ਹੋਇਆ ਸੀ ਯੁੱਧ

ਬਸਤਰ ਦੇ ਵਿਸ਼ੇਸ਼ ਮਾਹਰ ਹੇਮੰਤ ਕਸ਼ਯਪ ਦੇ ਮੁਤਾਬਕ ਅਜਿਹੀ ਕਥਾ ਪ੍ਰਚਲਿਤ ਹੈ ਕਿ ਭਗਵਾਨ ਗਣੇਸ਼ ਅਤੇ ਪਰਸ਼ੂਰਾਮ ਦਾ ਢੋਲਕਾਲ ਚੋਟੀ 'ਤੇ ਯੁੱਧ ਹੋਇਆ ਸੀ। ਇਸ ਵਿੱਚ ਭਗਵਾਨ ਗਣੇਸ਼ ਦਾ ਇੱਕ ਦੰਦ ਟੁੱਟ ਗਿਆ ਸੀ। ਇਸ ਤੋਂ ਬਾਅਦ ਹੀ ਭਗਵਾਨ ਗਣੇਸ਼ ਨੂੰ ‘ਏਕਾਦੰਤ’ ਕਿਹਾ ਜਾਂਦਾ ਹੈ।

ਇਸ ਘਟਨਾ ਦੀ ਯਾਦ ਵਿੱਚ ਚਿੰਦਕ ਨਾਗਾਵੰਸ਼ੀ ਰਾਜਿਆਂ ਨੇ ਸੰਮੇਲਨ ਵਿੱਚ ਗਣੇਸ਼ ਜੀ ਦੀ ਮੂਰਤੀ ਸਥਾਪਤ ਕੀਤੀ। ਪਰਸ਼ੂਰਾਮ ਦੀ ਕੁਹਾੜੀ ਕਾਰਨ ਭਗਵਾਨ ਗਣੇਸ਼ ਦਾ ਦੰਦ ਟੁੱਟ ਗਿਆ ਸੀ, ਇਸ ਲਈ ਪਹਾੜ ਦੇ ਸਿਖਰ ਹੇਠਾਂ ਇਸ ਪਿੰਡ ਦਾ ਨਾਮ ਫਰਸਪਾਲ ਰੱਖਿਆ ਗਿਆ ਹੈ।

ਮਹਿਲਾ ਪੁਜਾਰੀਆਂ ਦੇ ਵੰਸ਼ਜ ਕਰਦੇ ਨੇ ਪੂਜਾ

ਦੱਖਣੀ ਬਸਤਰ ਦੇ ਭੋਗਾ ਕਬੀਲੇ ਦੇ ਆਦਿਵਾਸੀ ਪਰਿਵਾਰ ਆਪਣੇ ਆਪ ਨੂੰ ਢੋਲਕੱਟਾ ਢੋਲਕਾਲ ਦੀ ਮਹਿਲਾ ਪੁਜਾਰੀ ਨਾ ਸਬੰਧਤ ਦੱਸਦੇ ਹਨ। ਸਭ ਤੋਂ ਪਹਿਲਾਂ, ਭੋਗਾ ਕਬੀਲੇ ਦੀ ਮਹਿਲਾ ਨੇ ਢੋਲਕਾਲ ਪਹਾੜ 'ਤੇ ਚੜ੍ਹ ਕੇ ਪੂਜਾ-ਪਾਠ ਸ਼ੁਰੂ ਕੀਤਾ। ਸਵੇਰੇ-ਸਵੇਰੇ ਇਸ ਮਹਿਲਾ ਪੁਜਾਰੀ ਦੇ ਸ਼ੰਖ ਦੀ ਆਵਾਜ਼ ਪੂਰੇ ਢੋਲਕਾਲ ਦੀ ਚੋਟੀ 'ਤੇ ਗੂੰਜਦੀ ਸੀ। ਅੱਜ ਵੀ ਇਸ ਮਹਿਲਾ ਦੇ ਵਾਰਸ ਭਗਵਾਨ ਗਣੇਸ਼ ਦੀ ਪੂਜਾ ਕਰਦੇ ਹਨ।

ਛਿੰਦਕ ਨਾਗਵੰਸ਼ੀ ਰਾਜਿਆਂ ਨੇ ਕੀਤੀ ਸੀ ਸਥਾਪਨਾ

ਬਸਤਰ ਦੇ ਮਾਹਰ ਸੰਜੀਵ ਪਚੌਰੀ ਦੱਸਦੇ ਹਨ ਕਿ ਇਸ ਮੂਰਤੀ ਦੀ ਸਥਾਪਨਾ 11ਵੀਂ ਸਦੀ ਵਿੱਚ ਛਿੰਦਕ ਨਾਗਵੰਸ਼ੀ ਸ਼ਾਸਕਾਂ ਵੱਲੋਂ ਕੀਤੀ ਗਈ ਸੀ। ਭਾਗਵਾਨ ਗਣੇਸ਼ ਦੇ ਹੱਥ ਵਿੱਚ ਮੌਜੂਦ ਕੁਹਾੜੀ ਇਸ ਦੀ ਪੁਸ਼ਟੀ ਕਰਦੀ ਹੈ। ਇਹੀ ਕਾਰਨ ਹੈ ਕਿ ਨਾਗਵੰਸ਼ੀ ਸ਼ਾਸਕਾਂ ਨੇ ਇਸ ਨੂੰ ਅਜਿਹੀ ਉੱਚੀ ਪਹਾੜੀ ਉੱਤੇ ਸਥਾਪਤ ਕੀਤਾ। ਨਾਗਵੰਸ਼ੀ ਸ਼ਾਸਕਾਂ ਨੇ ਮੂਰਤੀ ਦਾ ਨਿਰਮਾਣ ਕਰਦਿਆਂ ਨਾਗ ਦਾ ਚਿਤਰਣ ਕੀਤਾ ਸੀ। ਮੂਰਤੀ ਆਪਣਾ ਸੰਤੁਲਨ ਬਣਾਈ ਰੱਖੇ, ਇਸ ਲਈ ਕਾਰੀਗਰਾਂ ਨੇ ਜੈਨਯੂ ਦੇ ਰੁਪ ਵਿੱਚ ਸੰਗਲ ਦੀ ਵਰਤੋਂ ਕੀਤੀ ਸੀ।

11 ਵੀਂ ਸਦੀ ਦੀ ਅਲੌਕਿਕ ਕਲਾਕਾਰੀ

6 ਭਗਵਾਨ ਗਣੇਸ਼ ਦੀ ਮੂਰਤੀ ਇੰਦਰਾਵਤੀ ਨਦੀ ਦੇ ਤਲ ਤੋਂ ਮਿਲਣ ਵਾਲੇ ਪੱਥਰਾਂ ਤੋਂ ਬਣੀ ਹੈ। ਇਸ ਮੂਰਤੀ ਨੂੰ 2 ਮੀਟਰ ਵਰਗ ਦੇ ਖੇਤਰ ਵਿੱਚ ਪਹਾੜੀ ਦੇ ਸਿਖਰ 'ਤੇ ਸਥਾਪਤ ਕੀਤਾ ਗਿਆ ਹੈ। ਇਹ ਬੈਲਾਡੀਲਾ ਪਰਬਤ ਲੜੀ ਵਿੱਚ ਸਭ ਤੋਂ ਉੱਚੀ ਚੋਟੀ ਹੈ। ਇਸ ਦੀ ਬਣਾਵਟ ਤੇ ਉੱਕਰੀ ਚਿੱਤਰ ਦਰਸਾਉਂਦੀ ਹੈ ਕਿ 11 ਵੀਂ ਸਦੀ ਵਿੱਚ ਵੀ ਅਜਿਹੀ ਅਲੌਕਿਕ ਕਲਾਕਾਰੀ ਕੀਤੀ ਗਈ ਸੀ।

ਫ਼ਰਸਪਾਲ ਵਿੱਚ ਲੱਗਦ ਹੈ ਮੇਲਾ

ਹਰ ਸਾਲ ਗਰਮੀਆਂ ਦੇ ਦਿਨਾਂ ਦੌਰਾਨ ਇਸ ਪਹਾੜ ਦੇ ਹੇਠਾਂ ਮੌਜੂਦ ਪਿੰਡ ਫਰਸਪਾਲ ਵਿੱਚ 3 ਦਿਨਾਂ ਦਾ ਮੇਲਾ ਲਗਦਾ ਹੈ। ਇਸ ਦੌਰਾਨ ਭਗਵਾਨ ਗਣੇਸ਼, ਪਰਸ਼ੂਰਾਮ ਅਤੇ ਸਥਾਨਕ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ।

ਦੁਰਲੱਭ ਮੂਰਤੀ

ਖਾਸ ਗੱਲ ਇਹ ਵੀ ਹੈ ਕਿ ਢੋਲਕਾਲ ਪਹਾੜ ਦੇ ਉੱਪਰ ਸਥਾਪਤ ਮੂਰਤੀ ਉੱਤੇ ਕੋਈ ਗੁੰਬਦ ਨਹੀਂ ਬਣਾਇਆ ਗਿਆ। ਕੁਦਰਤੀ ਤੌਰ 'ਤੇ ਮੌਜੂਦ ਪਹਾੜੀ ਦੇ ਉੱਪਰ ਇਸ ਮੂਰਤੀ ਦੇ ਦਰਸ਼ਨ ਦੀਦਾਰ ਲਈ ਸ਼ਰਧਾਲੂ ਢਾਈ ਘੰਟੇ ਦਾ ਸਫ਼ਰ ਤੈਅ ਕਰ 2500 ਫੁੱਟ ਉੱਚੀ ਪਹਾੜੀ ਦੀ ਚੜ੍ਹਾਈ ਕਰਦੇ ਨੇ।

ਔਖਾ ਰਾਹ

ਛੱਤੀਸਗੜ੍ਹ ਵਿੱਚ ਸਭ ਤੋਂ ਉੱਚੀ ਚੋਟੀ ’ਤੇ ਮੌਜੂਦ ਭਗਵਾਨ ਗਣੇਸ਼ ਦੀ ਮੂਰਤੀ ਦੇ ਦਰਸ਼ਨਾਂ ਲਈ ਅਯੋਗ ਪਹਾੜਾਂ ਤੇ ਖੱਡਾਂ ਨੂੰ ਪਾਰ ਕਰਨਾ ਪੈਂਦਾ ਹੈ। ਇਹੀ ਕਾਰਨ ਹੈ ਕਿ ਲੋਕ ਇੱਥੇ ਬਹੁਤ ਘੱਟ ਆਉਂਦੇ ਹਨ। ਇਸ ਥਾਂ ਤੇ ਆਸ ਪਾਸ ਦੇ ਲੋਕ ਹੀ ਪੂਜਾ ਪਾਠ ਕਰਦੇ ਹਨ। ਇਸ ਥਾਂ ਨੂੰ ਹੋਰ ਵਿਕਸਤ ਕਰਨ ਦੀ ਜ਼ਰੂਰਤ ਹੈ, ਤਾਂ ਜੋ ਵੱਡੀ ਗਿਣਤੀ ਵਿੱਚ ਨੂੰ ਸ਼ਰਧਾਲੂਆਂ ਭਗਵਾਨ ਗਣੇਸ਼ ਦੇ ਦਰਸ਼ਨ ਦੀਦਾਰ ਕਰ ਸਕਣ।

ਰਾਜ ਸਰਕਾਰ ਅਤੇ ਸੈਰ-ਸਪਾਟਾ ਵਿਭਾਗ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਵੱਡੀ ਗਿਣਤੀ ਵਿੱਚ ਸੈਲਾਨੀ ਇਸ ਰਾਜ ਵਿੱਚ ਹੀ ਨਹੀਂ ਬਲਕਿ ਦੇਸ਼-ਵਿਦੇਸ਼ ਤੋਂ ਵੀ ਇਸ ਦੁਰਲੱਭ ਮੂਰਤੀ ਨੂੰ ਵੇਖ ਸਕਣ।

Last Updated : Sep 3, 2020, 11:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.