ETV Bharat / bharat

ਜੰਮੂ ਕਸ਼ਮੀਰ 'ਚ 200-300 ਅੱਤਵਾਦੀ ਸਰਗਰਮ, ਸੁਰੱਖਿਆ ਬੱਲ ਮੁਸਤੈਦ: ਡੀਜੀਪੀ ਦਿਲਬਾਗ ਸਿੰਘ - ਆਰਟੀਕਲ 370

ਜੰਮੂ ਕਸ਼ਮੀਰ ਦੇ ਮੌਜੂਦਾ ਹਲਾਤ ਦੀ ਜਾਣਕਾਰੀ ਦਿੰਦੇ ਹਏ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਜੰਮੂ, ਲੇਹ ਅਤੇ ਕਾਰਗਿਲ ਦੀ ਸਥਿਤੀ ਵਿੱਚ ਹੋਰ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਰਹੱਦ ਤੋਂ ਪਾਰ ਪਾਕਿ ਦੀਆਂ ਹਰਕਤਾਂ ਉੱਤੇ ਭਾਰਤੀ ਫੌਜ਼ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੰਮੂ ਵਿੱਚ ਅੱਤਵਾਦੀ ਸਰਮਗਰਮ ਹਨ ਪਰ ਸੁਰੱਖਿਆ ਬੱਲ ਉਨ੍ਹਾਂ ਦੀਆਂ ਕੋਸ਼ਿਸ਼ਾ ਨੂੰ ਨਾਕਾਮ ਕਰ ਰਹੇ ਹਨ।

ਫੋਟੋ
author img

By

Published : Oct 7, 2019, 9:14 AM IST

ਸ੍ਰੀਨਗਰ : ਪਾਕਿਸਤਾਨ ਵੱਲੋਂ ਆਏ ਦਿਨ ਜੰਗਬੰਦੀ ਦੀ ਉਲੰਘਣਾ ਕੀਤੀ ਜਾਂਦੀ ਹੈ। ਇਸ ਮਾਮਲੇ ਦੇ ਸਬੰਧ ਵਿੱਚ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਉੜੀ, ਰਾਜੌਰੀ, ਪੁੰਛ ਅਤੇ ਜੰਮੂ-ਕਸ਼ਮੀਰ ਦੇ ਕਈ ਹੋਰਨਾਂ ਇਲਾਕਿਆਂ ਵਿੱਚ ਕਈ ਵਾਰ ਜ਼ੰਗਬੰਦੀ ਦੀ ਉਲੰਘਣਾ ਹੋ ਰਹੀ ਹੈ।

ਡੀਜੀਪੀ ਨੇ ਦੱਸਿਆ ਪਾਕਿਸਤਾਨ ਵੱਧ ਤੋਂ ਵੱਧ ਘੁੱਸਪੈਠਿਆਂ ਨੂੰ ਭਾਰਤ ਵਿੱਚ ਭੇਜਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਉਨ੍ਹਾਂ ਨੇ ਮੌਜੂਦਾ ਸਥਿਤੀ ਬਾਰੇ ਦੀ ਜਾਣਕਾਰੀ ਦਿੰਦਿਆ ਆਖਿਆ ਕਿ ਜੰਮੂ, ਲੇਹ ਅਤੇ ਕਾਰਗਿਲ ਵਿੱਚ ਅਜੇ ਸ਼ਾਂਤੀ ਦਾ ਮਾਹੌਲ ਹੈ ਅਤੇ ਹੁਣ ਕਸ਼ਮੀਰ ਦੇ ਹਾਲਾਤ ਪਹਿਲਾਂ ਨਾਲੋ ਵੱਧੀਆ ਹੋ ਗਏ ਹਨ।

ਆਰਟੀਕਲ 370 ਦੀਆਂ ਧਾਰਾਵਾਂ ਵਿੱਚ ਤਬਦੀਲੀ ਕੀਤੇ ਜਾਣ ਦੇ ਤਕਰੀਬਨ ਦੋ ਮਹੀਨੀਆਂ ਬਾਅਦ ਦਿਲਬਾਗ ਸਿੰਘ ਨੇ ਕਿਹਾ ਕਿ ਸਵੇਰ ਸਮੇਂ ਸੜਕਾਂ ਉੱਤੇ ਚਹਿਲ -ਪਹਿਲ ਅਤੇ ਵੱਧੀਆ ਟ੍ਰੈਫਿਕ ਵੇਖਣ ਨੂੰ ਮਿਲਿਆ, ਬਾਜ਼ਾਰ ਖੁੱਲ੍ਹੇ ਹਨ ਅਤੇ ਲੋਕਾਂ ਦੇ ਕਾਰੋਬਾਰ ਅਸਾਨੀ ਨਾਲ ਚੱਲ ਰਹੇ ਹਨ। ਉਨ੍ਹਾਂ ਆਉਂਣ ਵਾਲੇ ਦਿਨਾਂ ਵਿੱਚ ਜੰਮੂ-ਕਸ਼ਮੀਰ ਦੇ ਹਲਾਤਾਂ ਵਿੱਚ ਹੋਰ ਸੁਧਾਰ ਹੋਣ ਦਾ ਭਰੋਸਾ ਦਿੱਤਾ।

ਡੀਜੀਪੀ ਨੇ ਜੰਮੂ ਦੀ ਸਥਿਤੀ ਬਾਰੇ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਘੁੱਸਪੈਠ ਵਿਰੋਧੀ ਗ੍ਰਿਡ ਬੇਹਦ ਮਜ਼ਬੂਤ ਹਨ। ਉਨ੍ਹਾਂ ਵੱਲੋਂ ਘੁੱਸਪੈਠ ਦੀਆਂ ਅਜਿਹੀਆਂ ਕਈ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜ਼ੂਦਾ ਸਮੇਂ ਵਿੱਚ ਘਾਟੀ ਵਿੱਚ 200 ਤੋਂ 300 ਅੱਤਵਾਦੀ ਸਰਗਰਮ ਹਨ ਪਰ ਸੁਰੱਖਿਆ ਬੱਲ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ।

ਦੱਸਣਯੋਗ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਅਗਸਤ ਵਿੱਚ ਆਰਟੀਕਲ 370 ਦੀਆਂ ਧਾਰਵਾਂ ਨੂੰ ਬਦਲੇ ਜਾਣ ਦੀ ਪਹਿਲ ਕੀਤੀ ਗਈ ਸੀ। ਇਸ ਤੋਂ ਬਾਅਦ ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਵੱਖਰੇ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ।

Intro:Body:

Pushapraj

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.