ETV Bharat / bharat

ਭਾਰਤੀਆਂ ਨੂੰ ਚੀਨ 'ਚੋਂ ਕੱਢਣ ਲਈ ਡੀਜੀਸੀਏ ਨੇ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਦਿੱਤੀ ਮਨਜੂਰੀ

author img

By

Published : Jan 29, 2020, 12:36 PM IST

ਡਾਇਰੈਕਟਰ ਜਰਨਲ ਆਫ ਸਿਵਲ ਐਵੀਏਸ਼ਨ ਨੇ ਏਅਰ ਇੰਡੀਆ ਦੀਆਂ ਉਡਾਣਾ ਨੂੰ ਚੀਨ ਦੇ ਵੁਹਾਨ ਸ਼ਹਿਰ ਵਿੱਚੋਂ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਡਣ ਲਈ ਮਨਜ਼ੂਰੀ ਦੇ ਦਿੱਤੀ ਹੈ। ਏਅਰ ਇੰਡੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਏਅਰ ਇੰਡੀਆ ਦਾ ਬੋਇੰਗ 747 ਭਾਰਤੀ ਨਾਗਰਿਕਾਂ ਨੂੰ ਚੀਨ ਦੇ ਸ਼ਹਿਰ ਵੁਹਾਨ ਤੋਂ ਲੈ ਕੇ ਆਉਣ ਲਈ ਤਿਆਰ ਬਰ ਤਿਆਰ ਹੈ।ਬਸ ਸਰਕਾਰ ਦੇ ਫੈਸਲੇ ਦੀ ਹੀ ਉਡੀਕ ਕੀਤੀ ਜਾ ਰਹੀ ਹੈ।

India prepares ships to evacuate people from China
ਭਾਰਤ ਨੇ ਚੀਨ 'ਚੋਂ ਲੋਕਾਂ ਨੂੰ ਕੱਢਣ ਲਈ ਤਿਆਰ ਕੀਤੇ ਜਹਾਜ, ਕਿਸੇ ਵੇਲੇ ਵੀ ਭਰ ਸਕਦੇ ਉਡਾਰੀ

ਨਵੀਂ ਦਿੱਲੀ : ਡਾਇਰੈਕਟਰ ਜਰਨਲ ਆਫ ਸਿਵਲ ਐਵੀਏਸ਼ਨ ਨੇ ਏਅਰ ਇੰਡੀਆ ਦੀਆਂ ਉਡਾਣਾ ਨੂੰ ਚੀਨ ਦੇ ਵੁਹਾਨ ਸ਼ਹਿਰ ਵਿੱਚੋਂ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਡਣ ਲਈ ਮਨਜ਼ੂਰੀ ਦੇ ਦਿੱਤੀ ਹੈ।
ਏਅਰ ਇੰਡੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਏਅਰ ਇੰਡੀਆ ਦਾ ਬੋਇੰਗ 747 ਭਾਰਤੀ ਨਾਗਰਿਕਾਂ ਨੂੰ ਚੀਨ ਦੇ ਸ਼ਹਿਰ ਵੁਹਾਨ ਤੋਂ ਲੈ ਕੇ ਆਉਣ ਲਈ ਤਿਆਰ ਬਰ ਤਿਆਰ ਹੈ।ਬਸ ਸਰਕਾਰ ਦੇ ਫੈਸਲੇ ਦੀ ਹੀ ਉਡੀਕ ਕੀਤੀ ਜਾ ਰਹੀ ਹੈ।

ਏਅਰ ਇੰਡੀਆ ਦੇ ਬੇੜੇ ਵਿੱਚ ਇਸ ਵੇਲੇ 4 ਜੰਮੋ ਡਬਲ ਡੇਅਕਰ ਬੋਇੰਗ 474 ਜਹਾਜ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਚੀਨ ਦੇ ਵੁਹਾਨ ਤੋਂ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ ਤਿਆਰ ਰੱਖਿਆ ਗਿਆ ਹੈ।

" ਸਾਡੇ ਕੋਲ ਚਾਰ 474 ਜੰਬੋ ਜਹਾਜ ਹਨ , ਈ.ਐੱਸ.ਓ- ਖੁਜਰਾਹੋ , ਈ.ਐੱਸ.ਪੀ -ਅਜੰਤਾ, ਈ.ਵੀ.ਏ ਆਗਰਾ ਅਤੇ ਈ.ਵੀ.ਬੀ- ਵੇਹਲਾ ਗੋਅ ਹਨ।ਏਅਰ ਲਾਇਨਜ਼ ਬੋਇੰਗ ਕੋਲ 747 ਜਹਾਜ ਲਈ 15 ਕਮਾਂਡਰ ਤੇ 13 ਕੋ -ਕਮਾਂਡਰ ਹਨ।ਆਮ ਤੌਰ 'ਤੇ 12 ਕਰਿਊ/ਏਅਰ ਹੋਸਟਸ ਘਰੇਲੂ ਅਤੇ 18 ਕਰਿਊ/ਏਅਰ ਹੋਸਟਸ ਕੌਮਾਂਤਰੀ ਉਡਾਣਾਂ ਲਈ ਹੁੰਦੇ ਹਨ।ਜਹਾਜ ਸਵਾਰੀਆਂ ਤੇ ਬੈਗਾਂ ਸਮੇਤ 41.5 ਟਨ ਅਤੇ ਕਾਰਗੋ 14.1 ਟਨ ਭਾਰ ਲੈ ਕੇ ਉਡਾਣ ਭਰ ਸਕਦਾ ਹੈ।ਇਹ ਜਾਣਕਾਰੀ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ।
ਬਹਿਰਹਾਲ ਬੀ-474 ਜਹਾਜ ਵਿੱਚ 423 ਸੀਟਾਂ ਦੀ ਸਮਰਥਾ ਹੈ, ਜਿਸ ਵਿੱਚ 12 ਪਹਿਲੇ ਦਰਜੇ ਦੀਆਂ , 26 ਬਜਿਨਸ ਕਲਾਸ ਦੀਆਂ ਅਤੇ 385 ਇਕਨੋਮੀ ਦਰਜੇ ਦੀਆਂ ਸੀਟਾਂ ਹਨ।

  • Our Embassy in Beijing is constantly checking on the health and well-being of the Indians in China. Please follow @EOIBeijing for more updates on the situation. https://t.co/IGOfQ7YPE9

    — Dr. S. Jaishankar (@DrSJaishankar) January 26, 2020 " class="align-text-top noRightClick twitterSection" data=" ">
ਇਸ ਜਾਨਲੇਵਾ ਵਾਇਰਸ ਦੇ ਫੈਲਣ ਤੋਂ ਬਾਅਦ ਚੀਨ ਨੇ ਸ਼ਹਿਰ ਵਿੱਚ ਤਾਲਾਬੰਦੀ ਕਰ ਦਿੱਤੀ ਹੈ।ਹਾਲਾਕਿ ਇਹ ਵਾਇਰਸ ਕਈ ਹੋਰ ਦੇਸ਼ਾਂ ਵਿੱਚ ਵੀ ਫੈਲ ਚੁੱਕਿਆ ਹੈ।"1990 ਵਿੱਚ ਏਅਰ ਇੰਡੀਆ ਨੇ ਆਪਣੇ ਜਹਾਜਾਂ ਨੂੰ ਈਕਾਰ ਤੇ ਕੁਵੈਤ ਦੀ ਜੰਗ ਦੌਰਾਨ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਭੇਜਿਆ ਸੀ।ਇਸ ਨੇ 1,11,711 ਭਾਰਤੀਆਂ ਨੂੰ ਬਾਹਰ ਕੱਢ ਕੇ ਇੱਕ ਵਿਸ਼ਵ ਰਿਕਾਰਡ ਬਣਾਇਆ ਸੀ।2011 ਵਿੱਚ ਏਅਰ ਇੰਡੀਆ ਨੇ 15,000 ਭਾਰਤੀਆਂ ਨੂੰ ਲੀਬੀਆ ਅਤੇ 2015 ਵਿੱਚ 3,614 ਭਾਰਤੀਆਂ ਨੂੰ ਯਮਨ ਤੋਂ 'ਆਪਰੇਸ਼ਨ ਰਾਹਤ' ਰਾਹੀ ਬਹਾਰ ਕੱਢਿਆ ਸੀ।ਜਦੋਂ ਮਰਹੂਮ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਸਨ।" ਏਅਰ ਇੰਡੀਆ ਦੇ ਅਧਿਕਾਰੀਆਂ ਨੇ ਇਹ ਸ਼ਬਦ ਵੀ ਕਹੇ।ਏਅਰ ਲਾਇਨਜ਼ ਦੇ ਸੂਤਰਾਂ ਨੇ ਕਿਹਾ ਲੋਕਾਂ ਨੂੰ ਲਿਆਉਣ ਲਈ ਵਿਸ਼ੇਸ਼ ਜਹਾਜ ਮੁੰਬਾਈ ਤੋਂ ਉਡਾਣ ਭਰ ਲਈ ਤਿਆਰ ਹੈ ਅਤੇ ਸਰਕਾਰ ਦੀ ਆਖਰੀ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ।ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਫੈਲਣ ਕਾਰਨ ਪੈਦਾ ਹੋਈ ਸਥਿਤੀ ਦੀ ਮੰਤਰਾਲੇ ਤੇ ਕੈਬਿਨੇਟ ਸੈਕਟਰੀ ਵਲੋਂ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ।" ਸਿਹਤ , ਵਿਦੇਸ਼ ਮਾਮਲੇ ਤੇ ਸ਼ਹਿਰੀ ਹਵਾਬਾਜ਼ੀ ,ਰਾਜਰਾਣੀ ,ਰੱਖਿਆ ਅਤੇ ਆਈ ਐਂਡ ਬੀ ਅਤੇ ਮੰਤਰਾਲੇ ਦੇ ਸਕੱਤਰਾਂ ਅਤੇ ਮੈਂਬਰ ਸੈਕਟਰੀ , ਐੱਨ.ਡੀ.ਐੱਮ.ਏ ਇਸ ਸਾਰੇ ਮਾਮਲੇ ਦੀ ਸਮੀਖਿਆ ਕਰ ਰਹੇ ਹਨ।13 ਹੋਰ ਹਵਾਈ ਅੱਡਿਆਂ 'ਤੇ ਚੀਨ ਦੀ ਯਾਤਰਾ ਦੇ ਪਿਛੋਕੜ ਵਾਲੇ ਯਾਤਰੀਆਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਇਨ੍ਹਾਂ ਹਵਾਈ ਅੱਡਿਆਂ ਦੀ ਗਿਣਤੀ ਕੁਲ 30 ਹੋ ਗਈ ਹੈ।ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਵਲੋਂ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ ਚੀਨ ਨੂੰ ਰਸਮੀ ਤੌਰ 'ਤੇ ਬੇਨਤੀ ਕੀਤੀ ਗਈ ਹੈ।ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨਾਲ ਸੰਪਰਕ ਬਣਾਇਆ ਹੋਇਆ ਹੈ।ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਟਵੀਟ ਰਾਹੀ ਕਿਹਾ ਬੀਜਿੰਗ ਸਥਿਤ ਭਾਰਤੀ ਦੂਤਾਵਾਸ ਨੇ ਚੀਨ ਦੀ ਸਰਕਾਰ ਨਾਲ ਨੇੜੇ ਤੋਂ ਰਾਬਤਾ ਬਣਾਇਆ ਹੋਇਆ ਹੈ ਤਾਂ ਜੋ ਭਾਰਤੀ ਨਾਗਰਿਕਾਂ ਜਿਨ੍ਹਾਂ ਵਿੱਚ ਬਹੁਤੇ ਵਿਦਿਆਰਥੀ ਹਨ ਨੂੰ ਲਿਆਉਣ ਲਈ ਜਹਾਜ ਭੇਜਿਆ ਜਾ ਸਕੇ।ਵਡੋਦਰਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਦੇਸ਼ ਮੰਤਰੀ ਐੱਸ.ਜੈਸੰਕਰ ਨੇ ਕਿਹਾ 'ਸਾਡਾ ਦੂਤਾਵਾਸ ਚੀਨ ਦੀ ਸਰਕਾਰ ਨਾਲ ਸੰਪਰਕ ਵਿੱਚ ਹੈ।ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਭਾਰਤੀ ਨਾਗਰਿਕ ਜਿਨ੍ਹਾਂ ਵਿੱਚ ਬਹੁਤੇ ਵਿਦਿਆਰਥੀ ਹਨ ਨੂੰ ਲਿਆਉਣ ਲਈ ਅਤੇ ਵੁਹਾਨਾ ਸ਼ਹਿਰ ਵਿੱਚ ਇੱਕ ਜਹਾਜ ਭੇਜਣ ਲਈ।ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਾਰਤ ਸਰਕਾਰ ਬਹੁਤ ਜਲਦ ਇਸ ਦਾ ਕੋਈ ਹੱਲ ਲੱਭ ਲਵੇਗੀ।"

Intro:Body:

HARINDER

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.